ਰਾਜੀਵ ਗਾਂਧੀ ਦੀ 74ਵੀਂ ਜਯੰਤੀ ਅੱਜ, ਰਾਹੁਲ ਸਮੇਤ ਇਨ੍ਹਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

Monday, Aug 20, 2018 - 11:33 AM (IST)

ਰਾਜੀਵ ਗਾਂਧੀ ਦੀ 74ਵੀਂ ਜਯੰਤੀ ਅੱਜ, ਰਾਹੁਲ ਸਮੇਤ ਇਨ੍ਹਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ—  ਭਾਰਤ ਰਤਨ ਸਾਬਕਾ ਪ੍ਰਧਾਨਮੰਤਰੀ ਸਵਰਗੀ ਰਾਜੀਵ ਗਾਂਧੀ ਦੀ ਅੱਜ 74ਵੀਂ ਜਯੰਤੀ ਹੈ। ਇਸ ਮੌਕੇ 'ਤੇ ਵੀਰ ਭੂਮੀ 'ਤੇ ਜਾ ਕੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਰਾਬਰਟ ਵਾਡ੍ਰਾ ਨੇ ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਵਸ ਦੇ ਮੌਕੇ 'ਤੇ ਸ਼ਰਧਾਂਜਲੀ ਦਿੱਤੀ। ਪ੍ਰਣਬ ਮੁਖਰਜੀ, ਮਨਮੋਹਨ ਸਿੰਘ, ਗੁਲਾਮ ਨਬੀ ਆਜਾਦ ਅਤੇ ਅਸ਼ੋਕ ਗਹਿਲੋਤ ਨੇ ਵੀ ਸਾਬਕਾ ਪ੍ਰਧਾਨਮੰਰੀ ਸਵਰਗੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਸ਼ਰਧਾਂਜਲੀ ਦਿੱਤੀ। 

ਤੁਹਾਨੂੰ ਦੱਸ ਦਈਏ 1991 'ਚ ਹੋ ਰਹੀਆਂ ਲੋਕਸਭਾ ਚੋਣਾਂ ਦੇ ਪ੍ਰਚਾਰ ਲਈ ਰਾਜੀਵ ਗਾਂਧੀ ਤਾਮਿਲਨਾਡੂ ਦੇ ਦੌਰੇ 'ਤੇ ਸਨ। 21 ਮਈ 1991 ਨੂੰ ਮਦਰਾਸ ਦੇ ਸ਼੍ਰੀਪੇਰੰਬਦੁਰ 'ਚ ਲਿੱਟੇ ਦੇ ਆਤਮਘਾਤੀ ਹਮਲਾਵਰ ਧਨੁ ਨੇ ਵਿਸਫੋਟਕ ਭਰੀ ਮਾਲਾ ਪਹਿਣਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।


Related News