ਰਾਜਨੀਤੀ 'ਚ ਨਹੀਂ ਹੋਵੇਗੀ ਰਜਨੀਕਾਂਤ ਦੀ ਐਂਟਰੀ, ਸਿਹਤ ਖ਼ਰਾਬ ਹੋਣ ਨੂੰ ਦੱਸਿਆ ਭਗਵਾਨ ਦੀ ਚਿਤਾਵਨੀ

Tuesday, Dec 29, 2020 - 12:54 PM (IST)

ਰਾਜਨੀਤੀ 'ਚ ਨਹੀਂ ਹੋਵੇਗੀ ਰਜਨੀਕਾਂਤ ਦੀ ਐਂਟਰੀ, ਸਿਹਤ ਖ਼ਰਾਬ ਹੋਣ ਨੂੰ ਦੱਸਿਆ ਭਗਵਾਨ ਦੀ ਚਿਤਾਵਨੀ

ਨੈਸ਼ਨਲ ਡੈਸਕ- ਤਮਿਲ ਸੁਪਰਸਟਾਰ ਰਜਨੀਕਾਂਤ ਨੇ ਰਾਜਨੀਤੀ 'ਚ ਨਾ ਆਉਣ ਦਾ ਫ਼ੈਸਲਾ ਕੀਤਾ ਹੈ। ਰਜਨੀਕਾਂਤ ਨੇ ਇਕ ਲੰਬੀ ਚਿੱਠੀ 'ਚ ਸਿਹਤ ਮੁੱਦਿਆਂ ਵੱਲ ਇਸ਼ਾਰਾ ਕਰਦੇ ਹੋਏ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਹਿੱਸਾ ਨਾ ਲੈਣ ਦਾ ਐਲਾਨ ਕੀਤਾ। ਆਪਣੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਰਜਨੀਕਾਂਤ ਨੇ ਕਿਹਾ ਕਿ ਆਪਣੇ ਫੈਸਲੇ ਤੋਂ ਪਿੱਛੇ ਹਟਣ 'ਤੇ ਮੈਨੂੰ ਆਲੋਚਨਾ ਦਾ ਸ਼ਿਕਾਰ ਹੋਣਾ ਪਵੇਗਾ ਪਰ ਮੈਂ ਆਪਣੇ ਪ੍ਰਸ਼ੰਸਕਾਂ ਨੂੰ ਕਿਸੇ ਮੁਸੀਬਤ ਦੀ ਸਥਿਤੀ 'ਚ ਨਹੀਂ ਰੱਖਣਾ ਚਾਹੁੰਦਾ। ਮੈਂ ਹੁਣ ਵੈਕਸੀਨ ਤੋਂ ਬਾਅਦ ਵੀ ਸਿਹਤ ਨੂੰ ਸੰਭਾਲ ਪਾਉਣ 'ਚ ਸਮਰੱਥ ਹਾਂ। ਰਜਨੀਕਾਂਤ ਨੇ ਕਿਹਾ ਕਿ ਮੈਂ ਚੋਣਾਵੀ ਰਾਜਨੀਤੀ 'ਚ ਉਤਰੇ ਬਿਨਾਂ ਲੋਕਾਂ ਦੀ ਸੇਵਾ ਕਰਾਂਗਾ।

PunjabKesari

ਰਜਨੀਕਾਂਤ ਨੇ ਆਪਣੇ ਬਿਆਨ 'ਚ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਦੀ ਸਿਹਤ 'ਚ ਜੋ ਢਿੱਲ ਮੱਠ ਹੋਈ ਹੈ, ਉਹ ਇਸ ਨੂੰ ਭਗਵਾਨ ਦੀ ਚਿਤਾਵਨੀ ਮੰਨਦੇ ਹਨ ਅਤੇ ਰਾਜਨੀਤਕ ਪਾਰਟੀ ਨਾ ਬਣਾਉਣ ਦਾ ਫੈਸਲਾ ਕਰਦੇ ਹਨ। ਰਜਨੀਕਾਂਤ ਨੇ ਕਿਹਾ ਹੈ ਕਿ ਉਹ ਅਜਿਹਾ ਨਹੀਂ ਚਾਹੁੰਦੇ ਹਨ ਕਿ ਲੋਕ ਇਹ ਸਮਝਣ ਕਿ ਉਨ੍ਹਾਂ ਨੂੰ ਬਲੀ ਦਾ ਬਕਰਾ ਬਣਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਤਾਮਿਲਨਾਡੂ 'ਚ ਅਪ੍ਰੈਲ-ਮਈ 2021 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪਿਛਲੇ ਮਹੀਨੇ ਰਜਨੀਕਾਂਤ ਨੇ ਕਿਹਾ ਸੀ ਕਿ 2016 'ਚ ਅਮਰੀਕਾ 'ਚ ਉਨ੍ਹਾਂ ਦਾ ਗੁਰਦਾ ਟਰਾਂਸਪਲਾਂਟ ਹੋ ਚੁੱਕਿਆ ਹੈ ਅਤੇ ਕੋਰੋਨਾ ਵਾਇਰਸ ਲਾਗ਼ ਦੇ ਮੱਦੇਨਜ਼ਰ ਡਾਕਟਰ ਰਾਜਨੀਤੀ 'ਚ ਉਨ੍ਹਾਂ ਦੇ ਪ੍ਰਵੇਸ਼ ਦੇ ਵਿਰੁੱਧ ਹਨ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਕਿਸਾਨਾਂ ਨੂੰ ਕੇਂਦਰ ਦਾ ਰਸਮੀ ਸੱਦਾ, ਬੈਠਕ ਦਾ ਬਦਲਿਆ ਸਮਾਂ ਅਤੇ ਦਿਨ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News