ਪਤਨੀ ਦਾ ਪਤੀ 'ਤੇ ਤਸ਼ੱਦਦ; ਕਦੇ ਬੈਟ ਤਾਂ ਕਦੇ ਤਵੇ ਨਾਲ ਕੁੱਟਮਾਰ, 9 ਸਾਲ ਪਹਿਲਾਂ ਹੋਇਆ ਸੀ ਪ੍ਰੇਮ ਵਿਆਹ
Wednesday, May 25, 2022 - 12:39 PM (IST)
ਅਲਵਰ- ਔਰਤਾਂ ਖ਼ਿਲਾਫ ਘਰੇਲੂ ਹਿੰਸਾ ਦੇ ਮਾਮਲੇ ਅਕਸਰ ਵੇਖਣ ਅਤੇ ਸੁਣਨ ਨੂੰ ਮਿਲਦੇ ਹਨ ਪਰ ਰਾਜਸਥਾਨ ਦੇ ਅਲਵਰ ’ਚ ਮਾਮਲਾ ਇਸ ਦੇ ਉਲਟ ਸਾਹਮਣੇ ਆਇਆ ਹੈ। ਇੱਥੇ ਇਕ ਪਤਨੀ ਵਲੋਂ ਪਤੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤਨੀ ਆਪਣੇ ਪਤੀ ਦੀ ਇੰਨੀ ਬੇਰਹਿਮੀ ਨਾਲ ਕੁੱਟਮਾਰ ਕਰਦੀ ਸੀ ਕਿ ਉਹ ਆਪਣੇ ਬਚਾਅ ਲਈ ਘਰ ਦੇ ਬਾਹਰ ਦੌੜਦਾ-ਫਿਰਦਾ ਹੈ। ਕਦੇ ਤਵੇ ਤਾਂ ਕਦੇ ਕ੍ਰਿਕਟ ਦੇ ਬੈਟ ਨਾਲ ਰੋਜ਼ਾਨਾ ਪਤੀ ਦੀ ਕੁੱਟਮਾਰ ਹੁੰਦੀ ਸੀ।
ਇਹ ਵੀ ਪੜ੍ਹੋ: ਪੰਜਾਬ ਤੋਂ 'ਪੀਰ ਨਿਗਾਹੇ' ਜਾ ਰਹੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ, 3 ਦੀ ਮੌਤ
ਜਦੋਂ ਸਬਰ ਦਾ ਬੰਨ੍ਹ ਟੁੱਟਿਆ ਤਾਂ ਘਰ ’ਚ ਲਾਏ ਸੀ. ਸੀ. ਟੀ. ਵੀ. ਕੈਮਰੇ
ਦਰਅਸਲ ਪ੍ਰੇਮ ਵਿਆਹ ਕਰਨ ਵਾਲੇ ਸਕੂਲ ਪ੍ਰਿੰਸੀਪਲ ਆਪਣੀ ਪਤਨੀ ਦੇ ਤਸ਼ੱਦਦ ਤੋਂ ਦੁਖੀ ਹਨ। ਮਾਮਲਾ ਅਲਵਰ ਦੇ ਭਿਵਾੜੀ ਦਾ ਹੈ, ਇੱਥੇ ਰਹਿਣ ਵਾਲੇ ਪ੍ਰਿੰਸੀਪਲ ਨੂੰ ਕੋਰਟ ਨੇ ਸੁਰੱਖਿਆ ਮੁਹੱਈਆ ਕਰਵਾਈ ਹੈ। ਸਾਲ ਭਰ ਤੋਂ ਉਹ ਇਸ ਤਸ਼ੱਦਦ ਨੂੰ ਸਹਿਣ ਕਰਦੇ ਰਹੇ ਪਰ ਜਦੋਂ ਪਾਣੀ ਸਿਰ ਤੋਂ ਉੱਪਰੋਂ ਲੰਘ ਗਿਆ ਤਾਂ ਉਨ੍ਹਾਂ ਨੇ ਇਸ ਤੋਂ ਬਚਣ ਲਈ ਘਰ ’ਚ ਸੀ. ਸੀ. ਟੀ. ਵੀ. ਕੈਮਰੇ ਲਾ ਲਏ ਪਰ ਪਤਨੀ ਨੇ ਉਸ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਕੁੱਟਮਾਰ ਕਰਦੀ ਰਹੀ। ਜਦੋਂ ਪਤੀ ਦਾ ਸਬਰ ਜੁਆਬ ਦੇ ਗਿਆ ਤਾਂ ਸੀ. ਸੀ. ਟੀ. ਵੀ. ਫੁਟੇਜ ਨਾਲ ਪ੍ਰਿੰਸੀਪਲ ਨੇ ਕੋਰਟ ਤੋਂ ਸੁਰੱਖਿਆ ਦੀ ਗੁਹਾਰ ਲਾਈ। ਪਤਨੀ ਦੇ ਤਸ਼ੱਦਦ ਦੀ ਵੀਡੀਓ ਵੇਖ ਕੇ ਕੋਰਟ ਨੇ ਪ੍ਰਿੰਸੀਪਲ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਨਾਲ ਪੁਲਸ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ: ਚਿੰਤਾਜਨਕ: ਮੱਛੀਆਂ ਦੇ ਸਰੀਰ ’ਚ ਮਿਲੇ ਪਲਾਸਟਿਕ ਦੇ ਕਣ, ਵਿਗਿਆਨੀ ਹੋਏ ਹੈਰਾਨ
ਪੁੱਤਰ ਦੇ ਸਾਹਮਣੇ ਹੀ ਪਤੀ ’ਤੇ ਤਸ਼ੱਦਦ-
ਭਿਵਾੜੀ ਦੇ ਰਹਿਣ ਵਾਲੇ ਪਤੀ-ਪਤਨੀ ਦਾ ਝਗੜਾ ਕਾਫੀ ਸਮੇਂ ਤੋਂ ਚੱਲ ਰਿਹਾ ਸੀ। ਇਸ ਦੀ ਸ਼ਿਕਾਇਤ ਪਹਿਲਾਂ ਵੀ ਪਤੀ ਪੁਲਸ ਨੂੰ ਦੇ ਚੁੱਕਾ ਸੀ। ਪੀੜਤ ਪ੍ਰਿੰਸੀਪਲ ਨੇ ਘਰੇਲੂ ਹਿੰਸਾ ਦੀ ਸ਼ਿਕਾਇਤ ਭਿਵਾੜੀ ਪੁਲਸ ਨੂੰ ਦਿੱਤੀ। ਪੁਲਸ ਨੇ ਦੱਸਿਆ ਕਿ ਪ੍ਰਿੰਸੀਪਲ ਨੇ ਘਰੇਲੂ ਹਿੰਸਾ ਦੀ ਸ਼ਿਕਾਇਤ ਦਿੱਤੀ ਸੀ। ਇਸ ’ਚ ਪਤਨੀ ਨੂੰ ਬਿਆਨ ਲਈ ਬੁਲਾਇਆ ਗਿਆ ਸੀ ਪਰ ਉਹ ਅਜੇ ਤੱਕ ਨਹੀਂ ਆਈ ਹੈ। ਪਤਨੀ ਆਪਣੇ ਪਤੀ ਨੂੰ ਆਪਣੇ ਪੁੱਤਰ ਦੇ ਸਾਹਮਣੇ ਹੀ ਕੁੱਟਦੀ ਹੈ।
ਇਹ ਵੀ ਪੜ੍ਹੋ: ਬਾਰਡਰ ’ਤੇ ਹਰਿਆਲੀ; ‘ਮਿਸ਼ਨ ਛਾਇਆ’ ਦੇ ਰਿਹੈ ਜਵਾਨਾਂ ਨੂੰ ਛਾਂ, ਸਾਲਾਨਾ 2.5 ਲੱਖ ਬੂਟੇ ਲਾ ਰਹੀ BSF
9 ਸਾਲ ਪਹਿਲਾਂ ਹੋਇਆ ਸੀ ਵਿਆਹ-
ਦਰਅਸਲ ਭਿਵਾੜੀ ਦੇ ਰਹਿਣ ਵਾਲੇ ਅਜੀਤ ਯਾਦਵ ਦਾ ਵਿਆਹ 9 ਸਾਲ ਪਹਿਲਾਂ ਸੁਮਨ ਨਾਲ ਹੋਇਆ ਸੀ। ਅਜੀਤ ਇਕ ਸਕੂਲ ’ਚ ਪ੍ਰਿੰਸੀਪਲ ਹਨ। ਲਗਾਤਾਰ ਕੁੱਟਮਾਰ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਦੂਜਾ ਫੈਮਿਲੀ ਕੋਰਟ ’ਚ ਮਾਮਲਾ ਪੁੱਜਿਆ। ਅਜੇ ਪਤਨੀ ਦੇ ਬਿਆਨ ਨਹੀਂ ਹੋਏ ਹਨ। ਬਿਆਨਾਂ ਦੇ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ’ਚ ਕੋਰਟ ’ਚ ਪੀੜਤ ਪਤੀ ਨੂੰ ਸੁਰੱਖਿਆ ਦੇਣ ਦਾ ਹੁਕਮ ਵੀ ਦਿੱਤਾ ਗਿਆ ਹੈ।