ਖੇਡਦੇ-ਖੇਡਦੇ 200 ਫੁੱਟ ਡੂੰਘੇ ਬੋਰਵੈਲ ’ਚ ਡਿੱਗੀ 2 ਸਾਲ ਦੀ ਬੱਚੀ, ਸੁਰੱਖਿਅਤ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ

Thursday, Sep 15, 2022 - 05:48 PM (IST)

ਖੇਡਦੇ-ਖੇਡਦੇ 200 ਫੁੱਟ ਡੂੰਘੇ ਬੋਰਵੈਲ ’ਚ ਡਿੱਗੀ 2 ਸਾਲ ਦੀ ਬੱਚੀ, ਸੁਰੱਖਿਅਤ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ

ਜੈਪੁਰ- ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਬਾਂਦੀਕੁਈ ਥਾਣਾ ਖੇਤਰ ’ਚ ਵੀਰਵਾਰ ਨੂੰ ਦੋ ਸਾਲ ਦੀ ਇਕ ਬੱਚੀ ਖੇਡਦੇ-ਖੇਡਦੇ 200 ਫੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਈ। ਉਸ ਨੂੰ ਸੁਰੱਖਿਅਤ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬੱਚੀ ਦੇ ਮਾਪਿਆਂ ਮੁਤਾਬਕ ਕੁਝ ਦੇਰ ਤੱਕ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਲੱਗੀ। ਜਦੋਂ ਉਨ੍ਹਾਂ ਨੂੰ ਬੱਚੀ ਨਹੀਂ ਨਜ਼ਰ ਆਈ ਤਾਂ ਉਸ ਦੀ ਭਾਲ ਸ਼ੁਰੂ ਕੀਤੀ। ਇਸ ਦਰਮਿਆਨ ਉਨ੍ਹਾਂ ਨੂੰ ਬੋਰਵੈਲ ’ਚੋਂ ਉਸ ਦੇ ਰੋਣ ਦੀ ਆਵਾਜ਼ ਆਈ। ਬੱਚੀ ਦੇ ਬੋਰਵੈਲ ’ਚ ਡਿੱਗਣ ਦੀ ਜਾਣਕਾਰੀ ਲੱਗਦੇ ਹੀ ਮਾਪੇ ਪਰੇਸ਼ਾਨ ਹੋ ਗਏ।

ਇਹ ਵੀ ਪੜ੍ਹੋ- ਲਖੀਮਪੁਰ ਖੀਰੀ: ਸਕੀਆਂ ਭੈਣਾਂ ਦੇ ਕਤਲ ਮਾਮਲੇ ’ਚ 6 ਦੋਸ਼ੀ ਗ੍ਰਿਫ਼ਤਾਰ, ਪੁਲਸ ਨੇ ਕੀਤੇ ਵੱਡੇ ਖ਼ੁਲਾਸੇ

PunjabKesari

ਪੁਲਸ ਨੇ ਦੱਸਿਆ ਕਿ ਆਭਾਨੇਰੀ ਨੇੜੇ ਜੱਸਾ ਪਾਡਾ ਪਿੰਡ ਵਿਚ ਦੇਵਨਾਰਾਇਣ ਗੁੱਜਰ ਦੀ 2 ਸਾਲਾ ਧੀ ਅੰਕਿਤਾ ਆਪਣੇ ਘਰ ਦੇ ਬਾਹਰ ਖੇਡਦੇ ਸਮੇਂ ਨੇੜੇ ਹੀ ਖੁੱਲ੍ਹੇ ਪਏ 200 ਫੁੱਟ ਡੂੰਘੇ ਬੋਰਵੈਲ ’ਚ ਅਚਾਨਕ ਡਿੱਗ ਗਈ। ਪੁਲਸ ਮੁਤਾਬਕ ਸੂਚਨਾ ਮਿਲਣ ’ਤੇ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਫਿਰ ਬੱਚੀ ਨੂੰ ਸੁਰੱਖਿਅਤ ਕੱਢਣ ਲਈ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਆਲੇ-ਦੁਆਲੇ ਦੇ ਖੇਤਰ ’ਚ ਖੋਦਾਈ ਸ਼ੁਰੂ ਕੀਤੀ ਗਈ। ਹਾਦਸੇ ਤੋਂ ਕਰੀਬ ਡੇਢ ਘੰਟੇ ਬਾਅਦ ਬੱਚੀ ਨੂੰ ਆਕਸੀਜਨ ਪਹੁੰਚਾਈ ਗਈ। ਐੱਸ. ਡੀ. ਆਰ. ਐੱਫ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਬਚਾਅ ਕੰਮ ਵਿੱਚ ਜੁਟੀਆਂ ਹੋਈਆਂ ਹਨ।

ਇਹ ਵੀ ਪੜ੍ਹੋ- ਜੱਜ ਦੇ ਸਾਹਮਣੇ ਭੁੱਬਾਂ ਮਾਰ ਰੋਏ ਪਾਰਥ ਚੈਟਰਜੀ, ਕਿਹਾ- ‘ਪਲੀਜ਼ ਮੈਨੂੰ ਜ਼ਮਾਨਤ ਦੇ ਦਿਓ, ਸ਼ਾਂਤੀ ਨਾਲ ਜਿਉਣ ਦਿਓ’

PunjabKesari

ਦੱਸਿਆ ਜਾ ਰਿਹਾ ਹੈ ਕਿ ਬੱਚੀ 60-70 ਫੁੱਟ ਦੀ ਡੂੰਘਾਈ ’ਤੇ ਅਟਕੀ ਹੋਈ ਹੈ। ਪੁਲਸ, ਪ੍ਰਸ਼ਾਸਨ, ਐੱਸ. ਡੀ. ਆਰ. ਐੱਫ. ਦੇ ਕਾਮੇ ਬੱਚੀ ਨੂੰ ਸੁਰੱਖਿਅਤ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਸੀ. ਸੀ. ਟੀ. ਵੀ. ਜ਼ਰੀਏ ਬੱਚੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਪਾਈਪ ਜ਼ਰੀਏ ਉਸ ਤੱਕ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ।


author

Tanu

Content Editor

Related News