ਰਾਜਸਥਾਨ: ਬੀਕਾਨੇਰ ''ਚ ਟਰੱਕ ਦੀ ਟਰੈਕਟਰ ਤੇ ਕਾਰ ਨਾਲ ਟੱਕਰ, ਦੋ ਦੀ ਮੌਤ
Thursday, Sep 17, 2026 - 03:33 PM (IST)
ਜੈਪੁਰ : ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ 'ਚ ਬੁੱਧਵਾਰ ਦੇਰ ਰਾਤ ਇੱਕ ਸੜਕ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖਮੀ ਹੋ ਗਏ। ਪੁਲਸ ਦੇ ਅਨੁਸਾਰ ਬੀਕਾਨੇਰ-ਸ਼੍ਰੀਦੁੰਗਰਗੜ੍ਹ ਸੜਕ 'ਤੇ ਸਿਜਰਾਲ ਹੋਟਲ ਦੇ ਨੇੜੇ ਇੱਕ ਟਰੱਕ ਨੇ ਪਹਿਲਾਂ ਇੱਕ ਟਰੈਕਟਰ ਤੇ ਫਿਰ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਸ਼੍ਰੀਦੁੰਗਰਗੜ੍ਹ ਪੁਲਸ ਸਟੇਸ਼ਨ ਦੇ ਇੰਚਾਰਜ ਕਸ਼ਯਪ ਸਿੰਘ ਰਾਘਵ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਨਿਸ਼ਾ (18) ਤੇ ਵਿਕਾਸ (13) ਵਜੋਂ ਹੋਈ ਹੈ, ਜੋ ਚੁਰੂ ਜ਼ਿਲ੍ਹੇ ਦੇ ਸਾਹਵਾ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਨਿਸ਼ਾ ਦਾ ਭਰਾ ਕਪਿਲ ਕੁਮਾਰ ਕਸਵਾਨ (22) ਅਤੇ ਉਨ੍ਹਾਂ ਦੀ ਮਾਂ ਰਾਜਬਾਲਾ (40), ਜੋ ਕਾਰ ਵਿੱਚ ਸਫ਼ਰ ਕਰ ਰਹੇ ਸਨ, ਹਾਦਸੇ ਵਿੱਚ ਜ਼ਖਮੀ ਹੋ ਗਏ।
ਅਧਿਕਾਰੀ ਨੇ ਕਿਹਾ ਕਿ ਉਹ ਸਾਰੇ ਤੀਰਥ ਯਾਤਰਾ ਲਈ ਰਾਮਦੇਵਰਾ ਜਾ ਰਹੇ ਸਨ ਅਤੇ ਵਿਕਾਸ ਪਰਿਵਾਰ ਦਾ ਜਾਣਕਾਰ ਸੀ। ਪੁਲਸ ਦੇ ਅਨੁਸਾਰ ਟਰੈਕਟਰ ਸਵਾਰ ਸਤਵੀਰ (22), ਜੋ ਕਿ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਭਦਰਾ ਦਾ ਰਹਿਣ ਵਾਲਾ ਹੈ ਅਤੇ ਡਰਾਈਵਰ ਸੁਨੀਲ (20) ਵੀ ਹਾਦਸੇ 'ਚ ਜ਼ਖਮੀ ਹੋ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਟੱਕਰ ਵਿੱਚ ਕਾਰ ਦਾ ਇੱਕ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਇੱਕ ਐਂਬੂਲੈਂਸ ਤੇ ਪੁਲਸ ਟੀਮ ਮੌਕੇ 'ਤੇ ਪਹੁੰਚੀ ਤੇ ਜ਼ਖਮੀਆਂ ਨੂੰ ਸ਼੍ਰੀਦੁੰਗਰਗੜ੍ਹ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਪੁਲਸ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
