ਨਾਸਿਕ-ਮੁੰਬਈ ਹਾਈਵੇਅ ''ਤੇ ਭਿਆਨਕ ਹਾਦਸਾ: 2 ਸਾਲ ਤੋਂ ਖੜ੍ਹੇ ਸੜੇ ਟਰੱਕ ਨਾਲ ਟਕਰਾਈ ਕਾਰ, 4 ਸ਼ਰਧਾਲੂਆਂ ਦੀ ਮੌਤ

Thursday, Sep 17, 2026 - 12:37 AM (IST)

ਨਾਸਿਕ-ਮੁੰਬਈ ਹਾਈਵੇਅ ''ਤੇ ਭਿਆਨਕ ਹਾਦਸਾ: 2 ਸਾਲ ਤੋਂ ਖੜ੍ਹੇ ਸੜੇ ਟਰੱਕ ਨਾਲ ਟਕਰਾਈ ਕਾਰ, 4 ਸ਼ਰਧਾਲੂਆਂ ਦੀ ਮੌਤ

ਨਾਸਿਕ: ਨਾਸਿਕ-ਮੁੰਬਈ ਹਾਈਵੇਅ 'ਤੇ ਸ਼ਹਾਪੁਰ ਤਾਲੁਕਾ ਦੇ ਆਟਗਾਓਂ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਤ੍ਰਿਅੰਬਕੇਸ਼ਵਰ ਜੋਤੀਲਿੰਗ ਮੰਦਰ ਤੋਂ ਦਰਸ਼ਨ ਕਰਕੇ ਪਰਤ ਰਹੇ ਇੱਕ ਪਰਿਵਾਰ ਦੀ ਅਰਟਿਗਾ ਕਾਰ ਹਾਈਵੇਅ 'ਤੇ ਪਿਛਲੇ 2 ਸਾਲਾਂ ਤੋਂ ਖੜ੍ਹੇ ਇੱਕ ਸੜੇ ਹੋਏ ਟਰੱਕ ਨਾਲ ਟਕਰਾ ਗਈ। ਇਸ ਦਰਦਨਾਕ ਹਾਦਸੇ ਵਿੱਚ 2 ਮਾਸੂਮ ਬੱਚਿਆਂ ਸਮੇਤ 4 ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 6 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। 

ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ

ਹਾਦਸੇ ਵਿੱਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੀ ਪਛਾਣ ਸ਼੍ਰੀਰਾਮ ਜਾਇਸਵਾਲ, ਆਯੁਸ਼ ਜਾਇਸਵਾਲ, ਲਾਡੋ ਜਾਇਸਵਾਲ ਅਤੇ ਸੂਰਜ ਜਾਇਸਵਾਲ ਵਜੋਂ ਹੋਈ ਹੈ। ਇਸ ਤੋਂ ਇਲਾਵਾ ਹਾਦਸੇ ਵਿੱਚ ਸੁਭੀ ਜਾਇਸਵਾਲ, ਸ਼ਿਵਮ ਜਾਇਸਵਾਲ, ਹਾਸ਼ਿਕ ਜਾਇਸਵਾਲ, ਸੁਨੀਤਾ ਜਾਇਸਵਾਲ, ਰਾਧਿਕਾ ਜਾਇਸਵਾਲ ਅਤੇ ਸਤੀਸ਼ ਜਾਇਸਵਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸ਼ਹਾਪੁਰ ਉਪ-ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਅਨੁਸਾਰ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ।

PunjabKesari

2 ਸਾਲ ਤੋਂ ਰਸਤੇ 'ਚ ਖੜ੍ਹਾ ਸੀ ਸੜਿਆ ਹੋਇਆ ਟਰੱਕ 

ਜਾਣਕਾਰੀ ਮੁਤਾਬਕ, ਜਿਸ ਟਰੱਕ ਨਾਲ ਕਾਰ ਦੀ ਟੱਕਰ ਹੋਈ, ਉਹ ਦੋ ਸਾਲ ਪਹਿਲਾਂ ਅੱਗ ਲੱਗਣ ਕਾਰਨ ਸੜ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਉਸ ਸੜੇ ਹੋਏ ਟਰੱਕ ਨੂੰ ਹਾਈਵੇਅ ਤੋਂ ਨਹੀਂ ਹਟਾਇਆ ਗਿਆ ਸੀ, ਜੋ ਹੁਣ ਚਾਰ ਲੋਕਾਂ ਦੀ ਮੌਤ ਦਾ ਕਾਰਨ ਬਣ ਗਿਆ।

ਇਹ ਵੀ ਪੜ੍ਹੋ : ਵਿਧਾਇਕਾਂ ਵੱਲੋਂ ਅਸਤੀਫਾ ਦੇ ਕੇ ਦੂਜੀ ਪਾਰਟੀ ਤੋਂ ਲੜਨਾ ਲੋਕਤੰਤਰ ਦਾ ਮਜ਼ਾਕ: ਮਦਰਾਸ ਹਾਈ ਕੋਰਟ

ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ 

ਘਟਨਾ ਦੀ ਇਤਲਾਹ ਮਿਲਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕਰਵਾਏ। ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News