ਪਜ਼ਾਮਾ-ਕੁੜਤਾ ਤੇ ਚੱਪਲ ਪਾ ਕੇ ਟੈਕਸੀ ਚਲਾਉਣ ''ਤੇ ਕੱਟਿਆ 1600 ਦਾ ਚਲਾਨ
Tuesday, Sep 24, 2019 - 01:33 PM (IST)

ਜੈਪੁਰ— ਰਾਜਸਥਾਨ 'ਚ ਨਵਾਂ ਮੋਟਰ ਵ੍ਹੀਕਲ ਐਕਟ ਲਾਗੂ ਨਹੀਂ ਹੋਇਆ ਹੈ ਪਰ ਪੁਰਾਣੇ ਮੋਟਰ ਵ੍ਹੀਕਲ ਐਕਟ ਦੀ ਸਖਤੀ ਨਾਲ ਹੀ ਲੋਕਾਂ 'ਚ ਹੜਕੰਪ ਮਚਿਆ ਹੋਇਆ ਹੈ। ਹੁਣ ਮੋਟਰ ਵ੍ਹੀਕਲ ਐਕਟ ਦੇ ਅਧੀਨ ਡਰੈੱਸ ਕੋਡ 'ਤੇ ਸਖਤੀ ਸ਼ੁਰੂ ਹੋ ਗਈ ਹੈ। ਜੈਪੁਰ ਦੇ ਸੰਜੇ ਸਰਕਿਲ ਥਾਣੇ ਦੇ ਇਕ ਇੰਸਪੈਕਟਰ ਨੇ ਇਕ ਟੈਕਸੀ ਚਾਲਕ ਦਾ 1600 ਰੁਪਏ ਦਾ ਚਲਾਨ ਇਸ ਲਈ ਕੱਟ ਦਿੱਤਾ, ਕਿਉਂਕਿ ਉਹ ਪਜ਼ਾਮਾ ਅਤੇ ਚੱਪਲ 'ਚ ਟੈਕਸੀ ਚੱਲਾ ਰਿਹਾ ਸੀ। ਉਸ ਦੀ ਕਮੀਜ਼ ਦੇ ਬੱਟਨ ਵੀ ਖੁੱਲ੍ਹੇ ਹੋਏ ਸਨ। 6 ਸਤੰਬਰ ਨੂੰ ਕੱਟਿਆ ਗਿਆ ਇਹ ਚਲਾਨ ਕੋਰਟ ਨੂੰ ਭਿਜਵਾ ਦਿੱਤਾ ਗਿਆ ਹੈ।
ਇੰਸਪੈਕਟਰ ਦਾ ਕਹਿਣਾ ਹੈ ਕਿ ਪੁਰਾਣੇ ਮੋਟਰ ਵ੍ਹੀਕਲ ਐਕਟ 'ਚ ਵੀ ਟੈਕਸੀ ਚਾਲਕਾਂ ਲਈ ਬਲਿਊ ਸ਼ਰਟ ਅਤੇ ਪੈਂਟ ਦਾ ਡਰੈੱਸ ਕੋਰਡ ਦਾ ਪ੍ਰਬੰਧ ਹੈ। ਇਹ ਸ਼ਹਿਰ 'ਚ ਘੁੰਮਣ ਆਉਣ ਵਾਲੇ ਲੋਕਾਂ ਤੋਂ ਇਲਾਵਾ ਸ਼ਹਿਰ ਦੇ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ। ਇੰਸਪੈਕਟਰ ਨੇ ਕਿਹਾ ਕਿ ਪੁਰਾਣੇ ਮੋਟਰ ਵ੍ਹੀਕਲ ਐਕਟ ਦੇ ਅਧੀਨ ਅਸੀਂ ਟੈਕਸੀ ਚਾਲਕ ਦੇ ਡਰੈੱਸ ਕੋਡ ਦੇ ਹਿਸਾਬ ਨਾਲ ਡਰੈੱਸ ਨਾ ਪਾਉਣ 'ਤੇ ਚਲਾਨ ਕੱਟਿਆ ਹੈ। ਅਸੀਂ ਚਲਾਨ ਕੋਰਟ ਭਿਜਵਾ ਦਿੱਤਾ ਹੈ, ਉੱਥੇ ਕੋਰਟ 'ਚ ਫੈਸਲਾ ਹੋ ਸਕਦਾ ਹੈ ਅਤੇ ਸ਼ਾਇਦ ਚਲਾਨ ਦੀ ਰਾਸ਼ੀ ਹੋਰ ਵਧ ਵੀ ਜਾਵੇ।
ਜ਼ਿਕਰਯੋਗ ਹੈ ਕਿ ਰਾਜਸਥਾਨ 'ਚ ਨਵਾਂ ਮੋਟਰ ਵ੍ਹੀਕਲ ਐਕਟ ਹਾਲੇ ਲਾਗੂ ਨਹੀਂ ਹੋਇਆ ਹੈ। ਸੂਤਰਾਂ ਅਨੁਸਾਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਭਾਜਪਾ ਸ਼ਾਸਿਤ ਰਾਜਾਂ 'ਚ ਇਕ ਵਾਰ ਨਵਾਂ ਮੋਟਰ ਵ੍ਹੀਕਲ ਐਕਟ ਲਾਗੂ ਹੋ ਜਾਵੇ ਤਾਂ ਉਸ ਤੋਂ ਬਾਅਦ ਉਸ ਤੋਂ ਵੀ ਘੱਟ ਜ਼ੁਰਮਾਨਾ ਰਾਸ਼ੀ ਦੇ ਪ੍ਰਬੰਧ ਦਾ ਰਾਜਸਥਾਨ 'ਚ ਨਵਾਂ ਮੋਟਰ ਵ੍ਹੀਕਲ ਐਕਟ ਲਾਗੂ ਕੀਤਾ ਜਾਵੇਗਾ।