ਕੋਟਾ ''ਚ ਫਸੇ 2 ਹਜ਼ਾਰ ਵਿਦਿਆਰਥੀਆਂ ਨੂੰ ਵਾਪਸ ਲਿਆਏਗੀ ਊਧਵ ਸਰਕਾਰ, ਭੇਜੇਗੀ 100 ਬੱਸਾਂ

Tuesday, Apr 28, 2020 - 11:05 AM (IST)

ਕੋਟਾ ''ਚ ਫਸੇ 2 ਹਜ਼ਾਰ ਵਿਦਿਆਰਥੀਆਂ ਨੂੰ ਵਾਪਸ ਲਿਆਏਗੀ ਊਧਵ ਸਰਕਾਰ, ਭੇਜੇਗੀ 100 ਬੱਸਾਂ

ਮੁੰਬਈ- ਰਾਜਸਥਾਨ ਦੇ ਕੋਟਾ 'ਚ ਫਸੇ ਮਹਾਰਾਸ਼ਟਰ ਦੇ 2 ਹਜ਼ਾਰ ਤੋਂ ਵਧ ਵਿਦਿਆਰਥੀਆਂ ਆਪਣੇ ਘਰ ਵਾਪਸ ਆਉਣਗੇ। ਊਧਵ ਸਰਕਾਰ ਨੇ ਕੋਟਾ ਦੇ ਵਿਦਿਆਰਥੀਆਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਲਿਆ ਹੈ। ਇਸ ਲਈ ਸੂਬਾ ਸਰਕਾਰ 100 ਬੱਸਾਂ ਵੀ ਕੋਟਾ ਭੇਜੇਗੀ। ਇਹ ਸਾਰੇ ਵਿਦਿਆਰਥੀ ਦੇਸ਼ ਭਰ 'ਚ ਲਾਗੂ ਲਾਕਡਾਊਨ ਕਾਰਨ ਕੋਟਾ 'ਚ ਫਸ ਗਏ ਹਨ। ਮਹਾਰਾਸ਼ਟਰ ਦੇ ਆਵਾਜਾਈ ਮੰਤਰੀ ਅਨਿਲ ਪਰਬ ਨੇ ਕਿਹਾ ਕਿ ਮਹਾਰਾਸ਼ਟਰ ਰਾਜ ਆਵਾਜਾਈ ਨਿਗਮ (ਐੱਮ.ਐੱਸ.ਆਰ.ਟੀ.ਸੀ.) ਦੀਆਂ ਬੱਸਾਂ ਨੂੰ ਅਗਲੇ 2 ਦਿਨਾਂ 'ਚ ਕੋਟਾ ਭੇਜਿਆ ਜਾਵੇਗਾ। ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਲਈ ਮਹਾਰਾਸ਼ਟਰ ਦੇ ਵਿਦਿਆਰਥੀ ਕੋਟਾ 'ਚ ਰਹਿ ਕੇ ਪੜਾਈ ਕਰ ਰਹੇ ਹਨ।

ਪਰਬ ਨੇ ਕਿਹਾ,''ਮਹਾਰਾਸ਼ਟਰ ਸਰਕਾਰ ਨੇ ਕੋਟਾ ਗਏ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦਾ ਫੈਸਲਾ ਕੀਤਾ ਹੈ। ਅਸੀਂ ਇਸ ਲਈ ਧੁਲੇ ਜ਼ਿਲੇ ਤੋਂ ਕਰੀਬ 100 ਬੱਸਾਂ ਕੋਟਾ ਭੇਜਾਂਗੇ।'' ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪਹਿਲਾਂ ਮੱਧ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਮਹਾਰਾਸ਼ਟਰ ਦੇ ਧੁਲੇ ਜ਼ਿਲੇ 'ਚ ਲਿਆਂਦਾ ਜਾਵੇਗਾ ਅਤੇ ਫਿਰ ਰਾਜ ਟਰਾਂਸਪੋਰਟ ਦੀਆਂ ਬੱਸਾਂ ਰਾਹੀਂ ਉਨਾਂ ਨੂੰ ਮੂਲ ਥਾਂਵਾਂ 'ਤੇ ਭੇਜਿਆ ਜਾਵੇਗਾ। ਐੱਮ.ਐੱਸ.ਆਰ.ਟੀ.ਸੀ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਪ੍ਰਕਿਰਿਆ ਲਈ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਨਾਲ ਅਧਿਕਾਰਤ ਗੱਲਬਾਤ ਪਹਿਲਾਂ ਹੀ ਹੋ ਚੁਕੀ ਹੈ, ਕਿਉਂਕਿ ਬੱਸਾਂ ਇਨਾਂ ਦੋਹਾਂ ਰਾਜਾਂ ਤੋਂ ਹੋ ਕੇ ਨਿਕਲਣਗੀਆਂ।

ਮਹਾਰਾਸ਼ਟਰ ਆਫਤ ਪ੍ਰਬੰਧਨ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਾਪਸੀ 'ਤੇ, ਵਿਦਿਆਰਥੀਆਂ ਅਤੇ ਉਨਾਂ ਦੇ ਮਾਤਾ-ਪਿਤਾ ਨੂੰ ਮੈਡੀਕਲ ਜਾਂਚ 'ਚੋਂ ਲੰਘਣਾ ਹੋਵੇਗਾ, ਫਿਰ ਉਨਾਂ ਨੂੰ 14 ਦਿਨਾ ਲਈ ਕੁਆਰੰਟੀਨ ਕੀਤਾ ਜਾਵੇਗਾ। ਮਹਾਰਾਸ਼ਟਰ ਸਰਕਾਰ ਨੇ ਇਸ ਸੰਕੇਤ ਤੋਂ ਬਾਅਦ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦਾ ਫੈਸਲਾ ਕੀਤਾ ਕਿ ਕੁਝ ਪ੍ਰਮੁੱਖ ਸ਼ਹਿਰਾਂ 'ਚ ਲਾਕਡਾਊਨ ਵਧਾਇਆ ਜਾ ਸਕਦਾ ਹੈ, ਜਿੱਥੇ ਕੋਰੋਨਾ ਵਾਇਰਸ ਮਹਾਮਾਰੀ ਦੀ ਸਥਿਤੀ ਹਾਲੇ ਕੰਟਰੋਲ ਨਹੀਂ ਹੋ ਸਕੀ ਹੈ।


author

DIsha

Content Editor

Related News