ਸੈਲਫੀ ਲੈਣ ਦੌਰਾਨ ਹਾਦਸਾ, ਧੀ ਅਤੇ ਮਾਤਾ-ਪਿਤਾ ਦੀ ਡੁੱਬਣ ਨਾਲ ਮੌਤ

08/02/2020 3:53:33 PM

ਜੈਪੁਰ- ਰਾਜਸਥਾਨ ਦੇ ਟੋਂਕ ਜ਼ਿਲ੍ਹੇ ਦੇ ਓਨਿਆਰਾ ਥਾਣਾ ਖੇਤਰ 'ਚ ਐਤਵਾਰ ਸਵੇਰੇ ਇਕ ਬੰਨ੍ਹ ਕੋਲ ਸੈਲਫ਼ੀ ਲੈਣ ਦੌਰਾਨ ਪੈਰ ਫਿਸਲਣ ਕਾਰਨ ਬੰਨ੍ਹ 'ਚ ਡਿੱਗੀ ਧੀ ਨੂੰ ਬਚਾਉਣ ਦੀ ਕੋਸ਼ਿਸ਼ 'ਚ ਉਸ ਦੇ ਮਾਤਾ-ਪਿਤਾ ਦੀ ਵੀ ਮੌਤ ਹੋ ਗਈ। ਥਾਣਾ ਅਧਿਕਾਰੀ ਰਾਧਾਕਿਸ਼ਨ ਮੀਣਾ ਨੇ ਦੱਸਿਆ ਕਿ ਗਲਵਾ ਬੰਨ੍ਹ ਕੋਲ ਸੀਮੈਂਟ ਦੇ ਬਣੇ ਰੈਂਪ ਦੀ ਢਲਾਣ 'ਤੇ ਸੈਲਫੀ ਲੈਣ ਦੌਰਾਨ ਇਕ ਕੁੜੀ ਦਾ ਪੈਰ ਫਿਸਲਣ ਨਾਲ ਉਹ ਬੰਨ੍ਹ 'ਚ ਡਿੱਗ ਗਈ। ਉਸ ਨੂੰ ਬਚਾਉਣ ਲਈ ਪਿਤਾ ਅਤੇ ਮਾਂ ਨੇ ਵੀ ਬੰਨ੍ਹ 'ਚ ਛਾਲ ਮਾਰ ਦਿੱਤੀ ਅਤੇ ਤਿੰਨਾਂ ਦੀ ਡੁੱਬਣ ਨਾਲ ਮੌਤ ਹੋ ਗਈ।

ਉਨ੍ਹਾਂ ਨੇ ਦੱਸਿਆ ਕਿ ਬੰਨ੍ਹ ਕੋਲ ਜੋੜੇ ਦੀ ਸਕੂਟੀ, 2 ਮੋਬਾਇਲ, ਮਾਸਕ ਅਤੇ ਚੱਪਲਾਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ ਮਾਨਸਿੰਘ ਨਰੂਕਾ (45), ਉਨ੍ਹਾਂ ਦੀ ਪਤਨੀ ਸੰਜੂ ਕੰਵਰ (43) ਅਤੇ ਧੀ ਲਵਿਤਾ ਉਰਫ਼ ਤਨੂੰ (17) ਦੇ ਰੂਪ 'ਚ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧ 'ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ।


DIsha

Content Editor

Related News