ਰਾਜਸਥਾਨ ''ਚ ਸਿਆਸੀ ਘਮਾਸਾਨ ਜਾਰੀ, ਸੀ. ਐੱਮ. ਬਣਨ ਦੀ ਜਿੱਦ ''ਤੇ ਅੜੇ ਸਚਿਨ ਪਾਇਲਟ

07/14/2020 10:24:51 AM

ਜੈਪੁਰ— ਰਾਜਸਥਾਨ ਕਾਂਗਰਸ 'ਚ ਜਾਰੀ ਸਿਆਸੀ ਘਮਾਸਾਨ ਨੂੰ ਸੁਲਝਾਉਣ ਲਈ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅੱਜ ਯਾਨੀ ਕਿ ਮੰਗਲਵਾਰ ਫਿਰ ਵਿਧਾਇਕ ਦਲ ਦੀ ਬੈਠਕ ਹੋਵੇਗੀ, ਜਿਸ 'ਚ ਕਾਂਗਰਸ ਆਲਾਕਮਾਨ ਨੇ ਸਚਿਨ ਨੂੰ ਅੱਗੇ ਕੋਈ ਗੱਲ ਵਧਾਉਣ ਤੋਂ ਪਹਿਲਾਂ ਬੈਠਕ 'ਚ ਸ਼ਾਮਲ ਹੋਣ ਲਈ ਕਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਆਲਾਕਮਾਨ ਇਸ ਮਾਮਲੇ ਨੂੰ ਹੋਣ ਜ਼ਿਆਦਾ ਖਿੱਚਣਾ ਨਹੀਂ ਚਾਹੁੰਦਾ। ਕੋਸ਼ਿਸ਼ ਹੈ ਕਿ ਅੱਜ ਹੀ ਇਸ ਦਾ ਹੱਲ ਨਿਕਲ ਜਾਵੇ। ਕਾਂਗਰਸ ਦੇ ਇਕ ਸੀਨੀਅਰ ਨੇਤਾ ਦੀ ਮੰਨੀਏ ਤਾਂ ਸਚਿਨ ਪਾਇਲਟ ਅਜੇ ਵੀ ਆਪਣੇ ਸਮਰਥਕਾਂ ਨੂੰ ਇਕਜੁੱਟ ਰੱਖਣ ਸਕਣ ਵਿਚ ਸਮਰੱਥ ਨਹੀਂ ਹਨ, ਕਿਉਂਕਿ ਉਹ ਚਾਹੁੰਦੇ ਹਨ ਕਿ ਪਹਿਲਾਂ ਉਹ ਅਸਤੀਫਾ ਦੇਣ, ਜਦਕਿ ਵਿਧਾਇਕ ਇਸ ਲਈ ਤਿਆਰ ਨਹੀਂ ਹਨ। 

ਇਹ ਵੀ ਪੜ੍ਹੋ: ਰਾਜਸਥਾਨ 'ਚ ਆਇਆ ਸਿਆਸੀ ਤੂਫ਼ਾਨ, ਗਹਿਲੋਤ ਸਰਕਾਰ 'ਤੇ ਛਾਏ ਸੰਕਟ ਦੇ ਬੱਦਲ

ਇਕ ਸੀਨੀਅਰ ਨੇਤਾ ਨੇ ਕਿਹਾ ਕਿ ਸਚਿਨ ਪਾਇਲਟ ਮੁੱਖ ਮੰਤਰੀ ਬਣਨ ਦੀ ਜਿੱਦ 'ਤੇ ਅੜੇ ਹੋਏ ਹਨ। ਉਹ ਮੁੱਖ ਮੰਤਰੀ ਅਹੁਦੇ ਦੀ ਮੰਗ ਤੋਂ ਪਿੱਛੇ ਹੱਟਣ ਲਈ ਤਿਆਰ ਨਹੀਂ ਹਨ। ਪਾਰਟੀ ਨੂੰ ਲੱਗਦਾ ਹੈ ਕਿ ਸਚਿਨ ਦੀ ਮੰਗ ਅਣਉੱਚਿਤ ਹੈ ਅਤੇ ਸੀਨੀਅਰ ਨੇਤਾਵਾਂ ਵਲੋਂ ਮਾਮਲੇ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਗਤੀਰੋਧ ਜਾਰੀ ਹੈ। ਪਾਇਲਟ ਖੇਮੇ ਦਾ ਦਾਅਵਾ ਹੈ ਕਿ ਉਸ ਨੂੰ 30 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ। ਅੱਜ ਦੀ ਬੈਠਕ 'ਚ ਸਚਿਨ ਪਾਇਲਟ ਅਤੇ ਉਨ੍ਹਾਂ ਦੇ ਸਮਰਥਕ ਹਿੱਸਾ ਲੈਣਗੇ ਜਾਂ ਨਹੀਂ, ਇਸ 'ਤੇ ਸਸਪੈਂਸ ਕਾਇਮ ਹੈ। ਓਧਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ 109 ਵਿਧਾਇਕਾਂ ਦਾ ਸਮਰਥਨ ਹੈ। ਹਾਲਾਂਕਿ ਪਾਇਲਟ ਸਾਫ ਕਰ ਚੁੱਕੇ ਹਨ ਕਾਂਗਰਸ ਦੇ ਕਿਸੇ ਨੇਤਾ ਨਾਲ ਉਨ੍ਹਾਂ ਦੀ ਗੱਲ ਨਹੀਂ ਚੱਲ ਰਹੀ ਹੈ ਅਤੇ ਨਾ ਹੀ ਉਹ ਕਿਸੇ ਦੇ ਸੰਪਰਕ ਵਿਚ ਹਨ। 

ਇਹ ਵੀ ਪੜ੍ਹੋ: ਰਾਜਸਥਾਨ 'ਚ ਸਿਆਸੀ 'ਕਲੇਸ਼': ਰਾਹੁਲ-ਪ੍ਰਿਅੰਕਾ ਨਾਲ ਗੱਲ ਮਗਰੋਂ ਪਾਇਲਟ ਨੇ ਰੱਖੀਆਂ 4 ਸ਼ਰਤਾਂ

ਦੱਸਣਯੋਗ ਹੈ ਕਿ ਕੱਲ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਮੋਰਚਾ ਸੰਭਾਲਦੇ ਹੋਏ ਪਾਇਲਟ ਅਤੇ ਗਹਿਲੋਤ ਨਾਲ ਗੱਲ ਕੀਤੀ ਸੀ। ਇਹ ਦੱਸਿਆ ਗਿਆ ਕਿ ਪਾਇਲਟ ਨੇ 4 ਸ਼ਰਤਾਂ ਰੱਖੀਆਂ ਸਨ, ਜਿਨ੍ਹਾਂ 'ਚ ਪ੍ਰਦੇਸ਼ ਪ੍ਰਧਾਨ ਦਾ ਅਹੁਦਾ ਬਰਕਰਾਰ ਰੱਖਣ ਤੋਂ ਇਲਾਵਾ ਗ੍ਰਹਿ ਅਤੇ ਵਿੱਤ ਮਹਿਕਮਾ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਪਾਰਟੀ ਦੇ ਕੁਝ ਹੋਰ ਨੇਤਾਵਾਂ ਨੇ ਵੀ ਪਾਇਲਟ ਨਾਲ ਸੰਪਰਕ ਕਰ ਕੇ ਸੰਕਟ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪਾਇਲਟ ਮੰਨਣ ਲਈ ਤਿਆਰ ਹੀ ਨਹੀਂ ਹਨ।


Tanu

Content Editor

Related News