ਪਪਲਾ ਕਾਂਡ ''ਚ ਫੜੇ ਗਏ 13 ਬਦਮਾਸ਼, ਪੁਲਸ ਨੇ ਇੰਝ ਕਰਵਾਈ ਪਰੇਡ

09/23/2019 3:04:39 PM

ਅਲਵਰ— ਰਾਜਸਥਾਨ ਦੇ ਅਲਵਰ 'ਚ 13 ਬਦਮਾਸ਼ਾਂ ਨੂੰ ਅੱਧ ਨੰਗੇ ਕਰ ਕੇ ਅਤੇ ਹੱਥਕੜੀਆਂ ਲਾ ਕੇ ਸੜਕਾਂ 'ਤੇ ਘੁੰਮਾਇਆ ਗਿਆ। ਦਰਅਸਲ 6 ਸਤੰਬਰ ਨੂੰ ਅਲਵਰ ਜ਼ਿਲੇ ਦੇ ਬਹਿਰੋਡ ਥਾਣੇ 'ਚੋਂ ਬਦਮਾਸ਼ ਵਿਕਰਮ ਗੁੱਜਰ ਉਰਫ ਪਪਲਾ ਨੂੰ ਉਸ ਦੇ ਸਾਥੀ ਛੁਡਵਾ ਕੇ ਫਰਾਰ ਹੋ ਗਏ ਸਨ। ਉਨ੍ਹਾਂ ਨੇ ਏ. ਕੇ-47 ਨਾਲ ਥਾਣੇ 'ਤੇ ਹਮਲਾ ਕੀਤਾ ਸੀ। ਪੁਲਸ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਪਪਲਾ ਗੁੱਜਰ ਨੂੰ ਫੜ ਨਹੀਂ ਸਕੀ, ਜਿਸ ਤੋਂ ਬਾਅਦ ਰਾਜਸਥਾਨ ਪੁਲਸ ਨੇ ਫੜੇ ਗਏ ਪਪਲਾ ਦੇ 13 ਸਾਥੀਆਂ ਨੂੰ ਅੰਡਰਵੀਅਰ-ਬਨਿਆਨ 'ਚ ਸ਼ਹਿਰ ਦੀਆਂ ਸੜਕਾਂ 'ਤੇ ਪਰੇਡ ਕਰਵਾਈ। ਬਦਮਾਸ਼ਾਂ ਨੂੰ ਸ਼ਹਿਰ 'ਚ ਸਖਤ ਸੁਰੱਖਿਆ ਦਰਮਿਆਨ ਘੁੰਮਾਇਆ ਗਿਆ। 

ਭਿਵਾੜੀ ਦੇ ਐੱਸ. ਪੀ. ਦੀ ਮੌਜੂਦਗੀ ਵਿਚ ਬਦਮਾਸ਼ਾਂ ਦੇ ਬਹਿਰੋਡ ਖੇਤਰ 'ਤ ਫੈਲ ਰਹੇ ਅੱਤਵਾਦ ਅਤੇ ਲੋਕਾਂ ਦੇ ਮਨ ਤੋਂ ਡਰ ਕੱਢਣ ਦੇ ਉਦੇਸ਼ ਨਾਲ ਪਰੇਡ ਕੱਢੀ ਗਈ। ਇਸ ਤੋਂ ਬਾਅਦ ਬਹਰੋਡ ਥਾਣੇ ਪਹੁੰਚ ਕੇ ਸ਼ਨਾਖਤ ਪਰੇਡ ਕਰਵਾਈ ਗਈ। ਬਦਮਾਸ਼ਾਂ ਨੂੰ ਸਖਤ ਸੁਰੱਖਿਆ ਦਰਮਿਆਨ ਘੁੰਮਾਇਆ ਗਿਆ। ਇਸ ਦੌਰਾਨ ਹਥਿਆਰਬੰਦ ਜਵਾਨ ਮੌਜੂਦ ਰਹੇ। ਪੁਲਸ ਅਜਿਹਾ ਕਰ ਕੇ ਇਹ ਸੰਦੇਸ਼ ਦੇ ਰਹੀ ਹੈ ਕਿ ਜੋ ਵੀ ਬਦਮਾਸ਼ ਅਜਿਹਾ ਕਰੇਗਾ, ਉਸ ਦਾ ਇਹ ਹੀ ਹਾਲ ਹੋਵੇਗਾ, ਜੋ ਪਪਲਾ ਕਾਂਡ 'ਚ ਫੜੇ ਗਏ ਬਦਮਾਸ਼ਾਂ ਦਾ ਹੋਇਆ ਹੈ। 

ਜ਼ਿਕਰਯੋਗ ਹੈ ਕਿ ਪੁਲਸ ਨੇ ਅਪਰਾਧੀ ਵਿਕਰਮ ਗੁੱਜਰ ਉਰਫ ਪਪਲਾ ਨੂੰ 31.90 ਲੱਖ ਰੁਪਏ ਨਾਲ ਫੜਿਆ ਸੀ। ਉਸ ਨੂੰ ਬਹਿਰੋਡ ਥਾਣੇ ਵਿਚ ਹਿਰਾਸਤ 'ਚ ਰੱਖਿਆ ਗਿਆ ਸੀ। 6 ਸਤੰਬਰ ਦੀ ਸਵੇਰ ਨੂੰ ਪਪਲਾ ਦੇ ਸਹਿਯੋਗੀਆਂ ਨੇ ਬਹਿਰੋਡ ਥਾਣੇ 'ਤੇ ਏ.ਕੇ-47 ਰਾਈਫਲ ਨਾਲ ਹਮਲਾ ਬੋਲਿਆ ਅਤੇ ਉਸ ਨੂੰ ਲਾਕਅੱਪ ਤੋਂ ਛੁਡਵਾ ਕੇ ਦੌੜ ਗਏ ਸਨ। ਇਸ ਮਾਮਲੇ ਵਿਚ ਬਹਿਰੋਡ ਦੇ ਉਸ ਵੇਲੇ ਦੇ ਥਾਣਾ ਮੁਖੀ ਅਤੇ ਪੁਲਸ ਅਧਿਕਾਰੀ ਨੂੰ ਮੁਲਤਵੀ, ਦੋ ਹੈੱਡ ਕਾਂਸਟੇਬਲ ਨੂੰ ਬਰਖਾਸਤ ਅਤੇ ਥਾਣੇ ਦੇ 69 ਪੁਲਸ ਕਰਮਚਾਰੀਆਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।


Tanu

Content Editor

Related News