ਰਾਜਸਥਾਨ ''ਚ ਪਾਕਿਸਤਾਨ ਦੀ ਸਰਹੱਦ ਤੋਂ ਤੇਜ਼ ਹੋਇਆ ਟਿੱਡੀਆਂ ਦਾ ਹਮਲਾ
Saturday, May 09, 2020 - 02:22 PM (IST)

ਜੈਸਲਮੇਰ- ਦੇਸ਼ ਕੋਰੋਨਾ ਮਹਾਮਾਰੀ ਦੀ ਆਫ਼ਤ 'ਤੇ ਕੰਟਰੋਲ ਕਰਨ ਲਈ ਜੁਟਿਆ ਹੋਇਆ ਹੈ ਪਰ ਪਾਕਿਸਤਾਨ ਦੀ ਸਰਹੱਦ ਤੋਂ ਇਕ ਵਾਰ ਫਿਰ ਟਿੱਡੀਆਂ ਦੇ ਰੂਪ 'ਚ ਰਾਜਸਥਾਨ 'ਚ ਫਿਰ ਆਤੰਕ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸਰਹੱਦੀ ਜੈਸਲਮੇਰ, ਬਾੜਮੇਰ ਅਤੇ ਗੰਗਾਨਗਰ ਦੀ ਸਰਹੱਦ ਦੇ ਕਈ ਇਲਾਕਿਆਂ 'ਚ ਪਿਛਲੇ 2 ਦਿਨਾਂ ਤੋਂ ਟਿੱਡੀਆਂ ਦਾ ਜ਼ਬਰਦਸਤ ਹਮਲਾ ਹੋਇਆ ਹੈ। ਪਾਕਿਸਤਾਨ ਆਪਣੇ ਖੇਤਰ 'ਚ ਇਨਾਂ ਟਿੱਡੀਆਂ 'ਤੇ ਕੰਟਰੋਲ ਕਰਨ 'ਚ ਅਸਫ਼ਲ ਹੋਣ ਕਾਰਨ ਇਨਾਂ ਟਿੱਡੀਆਂ ਦਾ ਜੈਸਲਮੇਰ ਸਮੇਤ ਹੋਰ ਸਰਹੱਦੀ ਇਲਾਕਿਆਂ 'ਚ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ, ਹਾਲਾਂਕਿ ਟਿੱਡੀ ਕੰਟਰੋਲ ਵਿਭਾਗ ਵਲੋਂ ਇਨਾਂ ਨੂੰ ਨਸ਼ਟ ਕਰਨ ਦੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।
ਪਾਕਿਸਤਾਨ ਦੇ ਸਿੰਧ ਐਂਡ ਪੰਜਾਬ ਸੂਬੇ 'ਚ ਟਿੱਡੀਆਂ ਦੀ ਭਰਮਾਰ ਨੂੰ ਦੇਖਦੇ ਹੋਏ ਆਉਣ ਵਾਲੀ ਹਾੜੀ ਦੀ ਫਸਲ ਲਈ ਇਹ ਟਿੱਡੀਆਂ ਕਿਸਾਨਾਂ ਲਈ ਖਤਰੇ ਦੀ ਘੰਟੀ ਬਣ ਸਕਦੀਆਂ ਹਨ, ਇਸ ਨੂੰ ਦੇਖਦੇ ਹੋਏ ਟਿੱਡੀ ਕੰਟਰੋਲ ਵਿਭਾਗ ਨੇ ਹੁਣ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਏਰੀਅਲ ਕੰਟਰੋਲ ਲਈ ਇਸ ਵਾਰ ਵਿਸ਼ੇਸ਼ ਰੂਪ ਨਾਲ ਏਅਰਕ੍ਰਾਫਟ ਡਰੋਨ ਅਤੇ ਹੋਰ ਦੂਜੇ ਸਰੋਤ ਮੰਗਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੈਬਨਿਟ ਮੰਤਰੀ ਸਾਲੇਹ ਮੁਹੰਮਦ ਨੂੰ ਦੱਸਿਆ ਕਿ ਪਾਕਿਸਤਾਨ ਦੀ ਸਰਹੱਦ ਤੋਂ ਵੱਡੀ ਗਿਣਤੀ 'ਚ ਟਿੱਡੀਆਂ ਨੇ ਉਨਾਂ ਦੇ ਖੇਤਾਂ 'ਤੇ ਹਮਲਾ ਬੋਲਿਆ ਹੈ, ਹਾਲਾਂਕਿ ਉੱਥੇ ਫਸਲਾਂ ਕੱਟ ਚੁਕੀਆਂ ਹਨ ਪਰ ਖੇਤਾਂ 'ਚ ਪਏ ਹੋਏ ਪਸ਼ੂਆਂ ਲਈ ਘਾਹ ਨੂੰ ਟਿੱਡੀਆਂ ਨਸ਼ਟ ਕਰ ਰਹੀਆਂ ਹਨ। ਟਿੱਡੀ ਕੰਟਰੋਲ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਇਨਾਂ ਨੂੰ ਨਸ਼ਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।