ਰਾਜਸਥਾਨ ’ਚ ਅਤੀਕ ਅਹਿਮਦ ਵਰਗੀ ਘਟਨਾ, ਭਾਜਪਾ ਨੇਤਾ ਦੇ ਕਾਤਲ ਦਾ ਪੁਲਸ ਦੀ ਸੁਰੱਖਿਆ ’ਚ ਕਤਲ

Thursday, Jul 13, 2023 - 12:18 PM (IST)

ਰਾਜਸਥਾਨ ’ਚ ਅਤੀਕ ਅਹਿਮਦ ਵਰਗੀ ਘਟਨਾ, ਭਾਜਪਾ ਨੇਤਾ ਦੇ ਕਾਤਲ ਦਾ ਪੁਲਸ ਦੀ ਸੁਰੱਖਿਆ ’ਚ ਕਤਲ

ਭਰਤਪੁਰ/ਨਾਦਬਾਈ, (ਮਨੋਜ ਸ਼ਰਮਾ/ਮਨੋਜ ਬੋਹਰਾ)- ਰਾਜਸਥਾਨ ਦੇ ਭਰਤਪੁਰ ਜ਼ਿਲੇ ’ਚ ਬੁੱਧਵਾਰ ਦੁਪਹਿਰ ਵੇਲੇ ਯੂ. ਪੀ. ਦੇ ਅਤੀਕ ਅਹਿਮਦ ਕਤਲ ਕਾਂਡ ਵਰਗੀ ਘਟਨਾ ਵਾਪਰੀ। ਕਤਲ ਕੇਸ ਵਿੱਚ ਸ਼ਾਮਲ ਗੈਂਗਸਟਰ ਕੁਲਦੀਪ ਜਗੀਨਾ ਨੂੰ ਪੁਲਸ ਹਿਰਾਸਤ ਵਿੱਚ 12 ਦੇ ਕਰੀਬ ਬਦਮਾਸ਼ਾਂ ਨੇ ਕਤਲ ਕਰ ਦਿੱਤਾ।

ਭਾਜਪਾ ਨੇਤਾ ਕ੍ਰਿਪਾਲ ਦੇ ਕਤਲ ਕੇਸ ਦੇ ਦੋਸ਼ੀ ਕੁਲਦੀਪ ਜਗੀਨਾ ਨੂੰ ਬੁੱਧਵਾਰ ਜੈਪੁਰ ਦੀ ਸੈਂਟਰਲ ਜੇਲ ਤੋਂ ਭਰਤਪੁਰ ਦੀ ਕੋਰਟ ਵੱਲ ਰੋਡਵੇਜ਼ ਦੀ ਬੱਸ ਰਾਹੀਂ ਲਿਆਂਦਾ ਜਾ ਰਿਹਾ ਸੀ। ਅਮੋਲੀ ਟੋਲ ਪਲਾਜ਼ਾ ’ਤੇ ਬਦਮਾਸ਼ਾਂ ਨੇ ਗੋਲੀ ਚਲਾ ਦਿੱਤੀ । ਬੱਸ ’ਚ ਸਵਾਰ ਦੋ ਸਵਾਰੀਆਂ ਵੀ ਜ਼ਖਮੀ ਹੋ ਗਈਆਂ।

ਪੁਲਸ ਮੁਤਾਬਕ ਜਿਵੇਂ ਹੀ ਬੱਸ ਚਾਲਕ ਨੇ ਅਮੋਲੀ ਟੋਲ ’ਤੇ ਬੱਸ ਰੋਕੀ ਤਾਂ ਬਦਮਾਸ਼ਾਂ ਨੇ ਤੁਰੰਤ ਇਕ ਕਾਰ ਬੱਸ ਦੇ ਅੱਗੇ ਲਾ ਦਿੱਤੀ। ਇਸ ਤੋਂ ਬਾਅਦ ਚਾਰ-ਪੰਜ ਬਦਮਾਸ਼ ਬੱਸ ’ਚ ਚੜ੍ਹੇ ਅਤੇ ਗੋਲੀਆਂ ਚਲਾਉਣ ਲੱਗ ਪਏ। ਕੁਲਦੀਪ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦਾ ਦੂਜਾ ਸਾਥੀ ਵਿਜੇਪਾਲ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।


author

Rakesh

Content Editor

Related News