ਲਾਕਡਾਊਨ ਕਾਰਨ ਪਰਿਵਾਰ ਨੂੰ ਠੇਲੇ 'ਤੇ ਲਿਜਾਣਾ ਪਿਆ ਦਮੇ ਦਾ ਮਰੀਜ਼, ਮੌਤ
Wednesday, Apr 29, 2020 - 12:16 PM (IST)
ਕੋਟਾ (ਰਾਜਸਥਾਨ)- ਰਾਜਸਥਾਨ ਦੇ ਕੋਟਾ ਦੇ ਰਾਮਪੁਰਾ ਇਲਾਕੇ 'ਚ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣਏ ਆਈ ਹੈ। ਇੱਥੇ ਐਂਬੂਲੈਂਸ ਨਹੀਂ ਮਿਲਣ 'ਤੇ ਦਮੇ ਦੇ ਇਕ ਮਰੀਜ਼ ਨੂੰ ਪਰਿਵਾਰ ਦੇ ਲੋਕ ਠੇਲੇ 'ਤੇ ਹਸਪਤਾਲ ਲੈ ਗਏ ਪਰ ਪੁਲਸ ਅਤੇ ਡਾਕਟਰਾਂ ਦੀ ਲਾਪਰਵਾਹੀ ਕਾਰਨ ਵਿਅਕਤੀ ਦੀ ਜਾਨ ਨਹੀਂ ਬਚ ਸਕੀ। ਹਾਲਾਂਕਿ ਪੁਲਸ ਅਤੇ ਡਾਕਟਰਾਂ ਨੇ ਕਥਿਤ ਲਾਪਰਵਾਹੀ ਦੀ ਗੱਲ ਤੋਂ ਇਨਕਾਰ ਕੀਤਾ ਹੈ। ਇਲਾਕੇ 'ਚ ਇਸ ਸਮੇਂ ਕਰਫਿਊ ਲਾਗੂ ਹੈ। ਅਗਰਵਾਲ ਦੇ ਬੇਟੇ ਮਨੀਸ਼ ਨੇ ਮੰਗਲਵਾਰ ਨੂੰ ਦੱਸਿਆ ਕਿ ਉਨਾਂ ਦੇ ਪਿਤਾ ਨੂੰ ਸਵੇਰੇ 11.30 ਵਜੇ ਦੌਰਾ ਪਿਆ ਅਤੇ ਉਨਾਂ ਨੇ ਸ਼ਹਿਰ 'ਚ ਵੱਖ-ਵੱਖ ਐਂਬੂਲੈਂਸ ਸੇਵਾਵਾਂ ਲੀ ਵਾਰ-ਵਾਰ ਫੋਨ ਕੀਤੇ ਪਰ ਕਿਤੋਂ ਵੀ ਜਵਾਬ ਨਹੀਂ ਮਿਲਿਆ।
ਮਨੀਸ਼ ਨੇ ਕਿਹਾ,''ਜਦੋਂ ਕਿਸੇ ਐਂਬੂਲੈਂਸ ਸੇਵਾ ਤੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਮੈਂ ਆਪਣੇ ਪਿਤਾ ਨੂੰ ਸਬਜ਼ੀ ਵਾਲੇ ਠੇਲੇ 'ਚ ਬਿਠਾਇਆ ਅਤੇ ਹਸਪਤਾਲ ਵੱਲ ਚੱਲ ਪਏ ਪਰ ਕਰੀਬ 2.5 ਕਿਲੋਮੀਟਰ ਦੂਰ ਹੈ।'' ਮਨੀਸ਼ ਨੇ ਦੱਸਿਆ,''ਹਾਲਾਂਕਿ ਰਸਤੇ 'ਚ ਪੁਲਸ ਕਰਮਚਾਰੀਆਂ ਨੇ ਕਰਫਿਊ ਵਾਲੀ ਸੜਕ 'ਤੇ ਵੱਖ-ਵੱਖ ਥਾਂਵਾਂ 'ਤੇ ਲੱਗੇ ਬੈਰੀਕੇਡ ਹਟਾ ਦਿੱਤੇ ਪਰ ਉਨਾਂ 'ਚੋਂ ਕਿਸੇ ਨੇ ਵੀ ਸਾਡੀ ਮਦਦ ਕਰਨ ਅਤੇ ਮੇਰੇ ਪਿਤਾ ਨੂੰ ਹਸਪਤਾਲ ਪਹੁੰਚਾਉਣ ਬਾਰੇ ਨਹੀਂ ਸੋਚਿਆ।''
ਮ੍ਰਿਤਕ ਦੇ ਇਕ ਹੋਰ ਰਿਸ਼ਤੇਦਾਰ ਨੇ ਕਿਹਾ,''ਮਨੀਸ਼ ਨੇ ਹਸਪਤਾਲ ਜਾਣ ਦੌਰਾਨ ਇਕ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਸੀ, ਇਸ ਤੋਂ ਬਾਅਦ ਮੈਂ ਕਿਸੇ ਤਰਾਂ ਇਕ ਨਿੱਜੀ ਐਂਬੂਲੈਂਸ ਕਿਰਾਏ 'ਤੇ ਲਈ।'' ਉਨਾਂ ਨੇ ਦਾਅਵਾ ਕੀਤਾ ਕਿ ਹਸਪਤਾਲ 'ਚ ਅਸੀਂ ਇਕ ਕਮਰੇ ਤੋਂ ਦੂਜੇ ਕਮਰੇ 'ਚ ਭਟਕਦੇ ਰਹੇ ਅਤੇ ਦੁਪਹਿਰ 2.30 ਵਜੇ ਉਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਐੱਮ.ਬੀ.ਐੱਸ. ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਨਵੀਨ ਸਕਸੈਨਾ ਨੇ ਪੀੜਤ ਦੇ ਇਲਾਜ 'ਚ ਲਾਪਰਵਾਹੀ ਦੇ ਦੋਸ਼ ਦਾ ਖੰਡਨ ਕੀਤਾ।