ਲਿਫਟ ''ਚ ਫਸਣ ਕਾਰਨ ਨੌਜਵਾਨ ਦੀ ਮੌਤ
Tuesday, Jun 19, 2018 - 10:12 PM (IST)

ਅਜਮੇਰ— ਰਾਜਸਥਾਨ 'ਚ ਅਜਮੇਰ ਜ਼ਿਲੇ ਦੇ ਕਿਸ਼ਨਗੜ੍ਹ ਇਲਾਕੇ 'ਚ ਗਾਂਧੀਨਗਰ ਥਾਣਾ ਇਲਾਕੇ 'ਚ ਅੱਜ ਲਿਫਟ 'ਚ ਫਸਣ ਕਰਕੇ ਇਕ ਨੌਜਵਾਨ ਦੀ ਮੌਤ ਹੋ ਗਈ। ਪੁਲਸ ਦੇ ਮੁਤਾਬਕ ਗੁੱਡੂ ਖਟੀਕ ਤੀਜੀ ਮੰਜ਼ਿਲ 'ਤੇ ਸਥਿਤ ਸੁਰੇਸ਼ ਕਰਿਆਨਾ ਸਟੋਰ 'ਤੇ ਕੰਮ ਕਰਦਾ ਸੀ ਤੇ ਅੱਜ ਸਵੇਰੇ ਲਿਫਟ ਦੇ ਰਾਹੀਂ ਸਾਮਾਨ ਲਿਆਉਣ ਦੇ ਕੰਮ ਕਰਨ ਦੌਰਾਨ ਉਸ ਦੀ ਗਰਦਨ ਲਿਫਟ 'ਚ ਫੱਸ ਗਈ ਤੇ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਘਟਨਾ ਤੋਂ ਬਾਅਦ ਸਟੋਰ ਮਾਲਕ ਮੌਕੇ ਤੋਂ ਫਰਾਰ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਸਖਤ ਮਿਹਨਤ ਤੋਂ ਬਾਅਦ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ। ਘਟਨਾ ਤੋਂ ਬਾਅਦ ਪੁਲਸ ਨੇ ਕਰਿਆਨਾ ਸਟੋਰ ਸੀਜ਼ ਕਰ ਦਿੱਤਾ। ਪੁਲਸ ਨੇ ਫਰਾਰ ਦੁਕਾਨ ਮਾਲਕ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।