ਪੁਲਸ 'ਚ ਨਿਕਲੀਆਂ 2000 ਤੋਂ ਜ਼ਿਆਦਾ ਭਰਤੀਆਂ, 8ਵੀਂ ਪਾਸ ਲਈ ਸੁਨਹਿਰੀ ਮੌਕਾ

07/07/2020 11:44:15 AM

ਨਵੀਂ ਦਿੱਲੀ : ਨੌਕਰੀ ਦੀ ਭਾਲ ਕਰ ਰਹੇ 8ਵੀਂ ਪਾਸ ਨੌਜਵਾਨਾਂ ਲਈ ਇਕ ਚੰਗੀ ਖ਼ਬਰ ਆਈ ਹੈ। ਦਰਅਸਲ ਰਾਜਸਥਾਨ ਹੋਮਗਾਰਡ ਸਵੈ-ਸੇਵਕ ਦੇ 2500 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ ਅਤੇ ਇਨ੍ਹਾਂ ਅਹੁਦਿਆਂ 'ਤੇ 8ਵੀਂ ਪਾਸ ਨੌਜਵਾਨ ਵੀ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ ਨੇੜੇ ਹੈ। ਜੇਕਰ ਤੁਸੀਂ ਵੀ ਹੋਮ ਗਾਰਡ ਦੀ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਆਨਲਾਈਨ ਅਪਲਾਈ ਕਰ ਸਕਦੇ ਹੋ।

ਉਮਰ ਹੱਦ
ਰਾਜਸਥਾਨ ਹੋਮ ਗਾਰਡ ਦੀ ਨੌਕਰੀ ਪਾਉਣ ਲਈ 18 ਤੋਂ 35 ਸਾਲ ਤੱਕ ਉਮਰ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਰਜ਼ੀ ਫ਼ੀਸ
ਰਾਜਸਥਾਨ ਵਿਚ ਹੋਮ ਗਾਰਡ ਦੇ ਅਹੁਦਿਆਂ 'ਤੇ ਅਪਲਾਈ ਕਰਨ ਲਈ ਸਾਧਾਰਨ ਯਾਨੀ ਜਨਰਲ ਅਤੇ ਓ.ਬੀ.ਸੀ. ਵਰਗ ਦੇ ਉਮੀਦਵਾਰਾਂ ਨੂੰ 200 ਰੁਪਏ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ। ਜਦੋਂਕਿ ਐਸ.ਸੀ./ਐਸ.ਟੀ. ਵਰਗ ਦੇ ਉਮੀਦਵਾਰਾਂ ਲਈ ਸਿਰਫ 175 ਰੁਪਏ ਫ਼ੀਸ ਨਿਰਧਾਰਤ ਕੀਤੀ ਗਈ ਹੈ।

ਤਨਖ਼ਾਹ
ਰਾਜਸਥਾਨ ਹੋਮ ਗਾਰਡ ਭਰਤੀ ਦੇ ਤਹਿਤ ਚੁਣੇ ਗਏ ਉਮੀਦਵਾਰਾਂ ਨੂੰ 693/- ਪ੍ਰਤੀ ਦਿਨ ਦੇ ਹਿਸਾਬ ਨਾਲ ਤਨਖ਼ਾਹ ਦਿਤੀ ਜਾਵੇਗੀ।

ਅਪਲਾਈ ਕਰਨ ਦੀ ਤਾਰੀਖ਼
ਰਾਜਸਥਾਨ ਸਰਕਾਰ ਵੱਲੋਂ ਜ਼ਾਰੀ ਅਧਿਕਾਰਤ ਨੋਟੀਫਿਕੇਸ਼ਨ ਮੁਤਾਬਕ ਯੋਗ ਅਤੇ ਚਾਹਵਾਨ ਉਮੀਦਵਾਰ 9 ਜੁਲਾਈ ਰਾਤ 12 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਅਪਲਾਈ ਕਰਨ ਦੀ ਪ੍ਰਕਿਰਿਆ ਉਂਝ ਮਾਰਚ ਤੋਂ ਜਾਰੀ ਹੈ, ਜਿਸ ਦੀ ਆਖ਼ਰੀ ਤਾਰੀਖ਼ ਨੂੰ ਵਧਾ ਕੇ 9 ਜੁਲਾਈ ਕੀਤਾ ਗਿਆ ਸੀ।

ਇੰਝ ਕਰੋ ਅਪਲਾਈ
ਉਪਰੋਕਤ ਅਹੁਦਿਆਂ 'ਤੇ ਅਪਲਾਈ ਕਰਨ ਲਈ ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ http://home.rajasthan.gov.in/ 'ਤੇ ਜਾ ਕੇ ਰਾਜਸਥਾਨ ਹੋਮ ਗਾਰਡ ਦੇ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ।


cherry

Content Editor

Related News