ਕਪੂਰਥਲਾ ਪੁਲਸ ਦਾ ਵੱਡਾ ਐਕਸ਼ਨ: ਡਰੱਗ ਮਾਫੀਆ ਨੂੰ ਨੱਥ ਪਾਉਣ ਲਈ ਸ਼ਹਿਰ ਤੇ ਪੇਂਡੂ ਖੇਤਰਾਂ ’ਚ ਚਲਾਈ ਚੈਕਿੰਗ ਮੁਹਿੰਮ

Saturday, Sep 12, 2026 - 08:58 AM (IST)

ਕਪੂਰਥਲਾ ਪੁਲਸ ਦਾ ਵੱਡਾ ਐਕਸ਼ਨ: ਡਰੱਗ ਮਾਫੀਆ ਨੂੰ ਨੱਥ ਪਾਉਣ ਲਈ ਸ਼ਹਿਰ ਤੇ ਪੇਂਡੂ ਖੇਤਰਾਂ ’ਚ ਚਲਾਈ ਚੈਕਿੰਗ ਮੁਹਿੰਮ

ਕਪੂਰਥਲਾ (ਭੂਸ਼ਣ/ਮਹਾਜਨ/ਮਲਹੋਤਰਾ) : ਕਪੂਰਥਲਾ ਪੁਲਸ ਨੇ ਡਰੱਗ ਮਾਫ਼ੀਆ ਖ਼ਿਲਾਫ਼ ਵਿੱਢੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਸ਼ਹਿਰ ਅਤੇ ਆਸ-ਪਾਸ ਦੇ ਪੇਂਡੂ ਖੇਤਰਾਂ ’ਚ ਵੱਡੇ ਪੱਧਰ ’ਤੇ ਚੈਕਿੰਗ ਮੁਹਿੰਮ ਚਲਾ ਕੇ ਤਲਾਸ਼ੀ ਅਭਿਆਨ ਚਲਾਇਆ। ਐੱਸ. ਐੱਸ. ਪੀ. ਕਪੂਰਥਲਾ ਗੌਰਵ ਤੂਰਾ ਦੇ ਹੁਕਮਾਂ ’ਤੇ ਇਹ ਕਾਰਵਾਈ ਐੱਸ. ਪੀ. ਹੈੱਡਕੁਆਰਟਰ ਮੁਕੇਸ਼ ਕੁਮਾਰ ਅਤੇ ਡੀ. ਐੱਸ. ਪੀ. ਸਬ-ਡਵੀਜ਼ਨ ਸ਼ੀਤਲ ਸਿੰਘ ਦੀ ਸਾਂਝੀ ਨਿਗਰਾਨੀ ਹੇਠ ਅੰਜਾਮ ਦਿੱਤੀ ਗਈ। ਇਸ ਕਈ ਘੰਟੇ ਚੱਲੇ ਆਪ੍ਰੇਸ਼ਨ ’ਚ ਕੋਤਵਾਲੀ ਦੇ ਐੱਸ. ਐੱਚ. ਓ. ਲਖਬੀਰ ਸਿੰਘ ਗੋਸਲ, ਸਦਰ ਦੇ ਐੱਸ. ਐੱਚ. ਓ. ਮੇਜਰ ਸਿੰਘ ਸਮੇਤ ਤਿੰਨੋਂ ਥਾਣਿਆਂ ਦੀਆਂ ਟੀਮਾਂ ਅਤੇ ਪੀ. ਸੀ. ਆਰ. ਦਸਤੇ ਸ਼ਾਮਲ ਸਨ।

PunjabKesari

ਕਾਰਵਾਈ ਦੌਰਾਨ ਪੁਲਸ ਟੀਮਾਂ ਨੇ ਸ਼ਹਿਰ ਦੇ ਸੰਵੇਦਨਸ਼ੀਲ ਖੇਤਰਾਂ ਜਿਵੇਂ ਜਲੌਖਾਨਾ, ਪੁਰਾਣੀ ਕਚਹਿਰੀ ਅਤੇ ਮੁਹੱਲਾ ਮਹਿਤਾਬਗੜ੍ਹ ਤੋਂ ਇਲਾਵਾ ਪਿੰਡ ਮੁਸ਼ਕਵੇਦ ਅਤੇ ਵਿਲਾ ਕੋਠੀ ਇਲਾਕਿਆਂ ’ਚ ਘੇਰਾਬੰਦੀ ਕੀਤੀ। ਪੁਲਸ ਨੇ ਸ਼ੱਕੀ ਵਿਅਕਤੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ, ਸ਼ੱਕੀ ਘਰਾਂ ਦੀ ਤਲਾਸ਼ੀ ਲਈ ਅਤੇ ਨਾਕੇਬੰਦੀ ਕਰ ਕੇ ਲੰਘਣ ਵਾਲੇ ਵਾਹਨ ਚਾਲਕਾਂ ਦੇ ਨਾਂਅ ਤੇ ਪਤੇ ਨੋਟ ਕੀਤੇ।

ਇਹ ਵੀ ਪੜ੍ਹੋ : ਲੁਧਿਆਣਾ 'ਚ ਅੱਧੀ ਰਾਤੀਂ ਸਨਸਨੀਖੇਜ਼ ਵਾਰਦਾਤ, ਦੋ ਰਾਹਗੀਰਾਂ ਨੂੰ ਨੰਗੀਆਂ ਤਲਵਾਰਾਂ ਦਿਖਾ ਲੁੱਟਿਆ

ਅਭਿਆਨ ਦੌਰਾਨ ਐੱਸ. ਪੀ. ਮੁਕੇਸ਼ ਕੁਮਾਰ ਅਤੇ ਡੀ. ਐੱਸ. ਪੀ. ਸ਼ੀਤਲ ਸਿੰਘ ਨੇ ਨਸ਼ਾ ਸਮੱਗਲਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਧੱਕਿਆ ਜਾਵੇਗਾ। ਅਧਿਕਾਰੀਆਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਡਰੱਗ ਮਾਫ਼ੀਆ ਦੇਸ਼ ਤੇ ਸਮਾਜ ਦਾ ਦੁਸ਼ਮਣ ਹੈ, ਜਿਸ ਨੂੰ ਜਨਤਕ ਸਹਿਯੋਗ ਤੋਂ ਬਿਨਾਂ ਖਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਲੋਕਾਂ ’ਚ ਸੁਰੱਖਿਆ ਤੇ ਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News