ਹੰਝੂਆਂ ਨਾਲ ਧੋਤੇ ਲਾੜੀ ਦੇ ਮਹਿੰਦੀ ਵਾਲੇ ਹੱਥ; ਵਿਆਹ ਤੋਂ ਪਹਿਲਾਂ ਲਾੜੇ ਦੀ ਮੌਤ ਨੇ ਚਕਨਾਚੂਰ ਕੀਤੇ ਸੁਫ਼ਨੇ
Monday, Feb 21, 2022 - 05:30 PM (IST)
ਕੋਟਾ— ਵਿਆਹ ਦੀਆਂ ਖੁਸ਼ੀਆਂ ਦੋ ਪਰਿਵਾਰਾਂ ਲਈ ਮਾਤਮ ’ਚ ਬਦਲ ਗਈਆਂ। ਰਾਜਸਥਾਨ ਦੇ ਕੋਟਾ ਦੇ ਨਯਾਪੁਰ ਥਾਣਾ ਖੇਤਰ ਨੇੜੇ ਬਰਾਤ ਨਾਲ ਵਿਆਹ ਲਈ ਜਾ ਰਹੀ ਇਕ ਕਾਰ ਨਦੀ ’ਚ ਡਿੱਗ ਗਈ। ਇਸ ’ਚ ਲਾੜੇ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਬਰਾਤ ਚੌਥ ਦਾ ਬਰਵਾੜਾ ਤੋਂ ਉੱਜੈਨ ਲਈ ਨਿਕਲੀ ਸੀ। ਲਾੜੇ ਦੀ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਚੰਬਲ ਨਦੀ ’ਚ ਡਿੱਗ ਗਈ। ਲਾੜੇ ਦੇ ਪਰਿਵਾਰ ਸਮੇਤ ਕਈ ਰਿਸ਼ਤੇਦਾਰ ਬਰਾਤ ’ਚ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਬਚੇ ਹੋਏ ਰਿਸ਼ਤੇਦਾਰ ਕੋਟਾ ਵਿਚ ਹਨ ਅਤੇ ਵਾਪਸ ਪਰਤ ਰਹੇ ਹਨ।
ਇਹ ਵੀ ਪੜ੍ਹੋ: ਰਾਜਸਥਾਨ ’ਚ ਵੱਡਾ ਹਾਦਸਾ; ਨਦੀ ’ਚ ਡਿੱਗੀ ਕਾਰ, ਲਾੜੇ ਸਮੇਤ 9 ਲੋਕਾਂ ਦੀ ਮੌਤ
ਇਸ ਭਿਆਨਕ ਹਾਦਸੇ ਨੇ ਲਾੜੀ ਦੇ ਸੁਫ਼ਨੇ ਚਕਨਾਚੂਰ ਕਰ ਦਿੱਤੇ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਗੋਤਾਖੋਰਾਂ ਦੀ ਟੀਮ ਮੌਕੇ ’ਤੇ ਪਹੁੰਚੀ। ਇਸ ਤੋਂ ਬਾਅਦ ਕਾਰ ਅਤੇ ਲਾਸ਼ਾਂ ਨੂੰ ਨਦੀ ’ਚੋਂ ਬਾਹਰ ਕੱਢਿਆ ਗਿਆ। 9 ਲੋਕ ਇਕ ਹੀ ਕਾਰ ਵਿਚ ਸਵਾਰ ਸਨ। ਕਿਸੇ ਰਾਹਗੀਰ ਨੇ ਚੰਬਲ ਨਦੀ ਵਿਚ ਕਾਰ ਨੂੰ ਪਲਟਦੇ ਹੋਏ ਵੇਖਿਆ। ਇਹ ਹਾਦਸਾ ਐਤਵਾਰ ਦੇਰ ਰਾਤ ਵਾਪਰਿਆ। ਗੋਤਾਖੋਰਾਂ ਦੀ ਟੀਮ ਨੇ ਸਵੇਰੇ ਤੜਕਸਾਰ ਬਚਾਅ ਮੁਹਿੰਮ ਚਲਾਈ। ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ: PM ਮੋਦੀ ਨੇ 100 ‘ਕਿਸਾਨ ਡਰੋਨ’ ਦਾ ਕੀਤਾ ਉਦਘਾਟਨ, ਬੋਲੇ- ਖੇਤੀ ਖੇਤਰ ’ਚ ਨਵਾਂ ਅਧਿਆਏ ਸ਼ੁਰੂ
ਆਨਲਾਈਨ ਮਿਲਿਆ ਪਿਆਰ ਅਤੇ ਫਿਰ ਹੋਣਾ ਸੀ ਵਿਆਹ-
ਲਾੜਾ ਅਵਿਨਾਸ਼ ਜੈਪੁਰ ’ਚ ਕੋਈ ਨੌਕਰੀ ਕਰਦਾ ਸੀ। ਫੇਸਬੁੱਕ ਜ਼ਰੀਏ ਇੰਦੌਰ ਦੀ ਕੁੜੀ ਨਾਲ ਦੋਸਤੀ ਹੋਈ ਸੀ। ਦੋਸਤੀ ਪਿਆਰ ਵਿਚ ਬਦਲ ਗਈ ਅਤੇ ਵਿਆਹ ਤੈਅ ਹੋਇਆ। ਇਸ ਦੇ ਚੱਲਦੇ ਚੌਥ ਦਾ ਬਰਵਾੜਾ ਤੋਂ ਬਰਾਤ ਉੱਜੈਨ ਲਈ ਰਵਾਨਾ ਹੋਈ ਅਤੇ ਕੋਟਾ ’ਚ ਲਾੜੇ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।
ਇਹ ਵੀ ਪੜ੍ਹੋ: ਹੈਰਾਨੀਜਨਕ ਮਾਮਲਾ; 55 ਸਾਲਾ ਵਿਅਕਤੀ ਦੇ ਢਿੱਡ ’ਚੋਂ ਨਿਕਲਿਆ ਕੱਚ ਦਾ ਗਿਲਾਸ
ਕਾਰ ’ਚ ਲਾੜੇ ਸਮੇਤ ਸਵਾਰ ਸਨ ਦੋਸਤ ਅਤੇ ਰਿਸ਼ਤੇਦਾਰ-
ਪਰਿਵਾਰ ਨੇ ਦੱਸਿਆ ਕਿ ਕਾਰ ’ਚ ਲਾੜੇ ਅਵਿਨਾਸ਼ ਨਾਲ ਦੋਸਤ ਅਤੇ ਕੁਝ ਰਿਸ਼ਤੇਦਾਰ ਸਵਾਰ ਸਨ। ਇਨ੍ਹਾਂ ਨਾਲ ਬਰਾਤੀਆਂ ਦੀ ਇਕ ਬੱਸ ਵੀ ਜਾ ਰਹੀ ਸੀ, ਜੋ ਕਿ ਅੱਗੇ ਨਿਕਲ ਗਈ। ਇਸ ਬੱਸ ’ਚ ਕਰੀਬ 70 ਲੋਕ ਸਵਾਰ ਸਨ। ਸਾਰੇ ਬਰਾਤੀ ਬਰਵਾੜਾ ਤੋਂ 2 ਵਜੇ ਰਵਾਨਾ ਹੋਏ ਸਨ। ਬੱਸ ਕੋਟਾ ਪਾਰ ਕਰ ਚੁੱਕੀ ਸੀ। ਪਰਿਵਾਰ ਨੂੰ ਲੱਗਾ ਕਿ ਕਾਰ ਕਾਫੀ ਦੂਰ ਰਹਿ ਗਈ ਪਰ ਬਾਅਦ ’ਚ ਕੁਝ ਲੋਕਾਂ ਨੇ ਫੋਨ ਕਰ ਕੇ ਸੂਚਨਾ ਦਿੱਤੀ ਕਿ ਕਾਰ ਚੰਬਲ ਨਦੀ ’ਚ ਡਿੱਗ ਗਈ ਹੈ। ਹਾਦਸਾ ਸਵੇਰੇ 5.30 ਵਜੇ ਦੇ ਕਰੀਬ ਹੋਇਆ।
ਇਹ ਵੀ ਪੜ੍ਹੋ: UP ਚੋਣਾਂ 2022: ਕਾਨਪੁਰ ’ਚ ਮੇਅਰ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ, ਵੋਟ ਪਾਉਂਦੇ ਸ਼ੇਅਰ ਕੀਤੀ ਤਸਵੀਰ
ਨਹੀਂ ਖੁੱਲ੍ਹ ਸਕਿਆ ਕਾਰ ਦਾ ਦਰਵਾਜ਼ਾ-
ਦੱਸਿਆ ਜਾ ਰਿਹਾ ਹੈ। ਕਾਰ ’ਚ ਸਵਾਰ ਲੋਕਾਂ ਨੇ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸਿਰਫ ਇਕ ਹੀ ਦਰਵਾਜ਼ਾ ਖੁੱਲ੍ਹ ਸਕਿਆ, ਜਿਸ ਦੀ ਵਜ੍ਹਾ ਕਰ ਕੇ 7 ਲੋਕਾਂ ਦੀ ਕਾਰ ’ਚ ਹੀ ਮੌਤ ਹੋ ਗਈ। ਬਾਕੀ 2 ਲੋਕਾਂ ਦੀਆਂ ਲਾਸ਼ਾਂ ਨਦੀ ਵਿਚ ਕਾਫੀ ਦੂਰ ਜਾ ਕੇ ਮਿਲੀਆਂ। ਸਵੇਰੇ ਸਥਾਨਕ ਲੋਕਾਂ ਨੇ ਹਾਦਸੇ ਦੀ ਖ਼ਬਰ ਪੁਲਸ ਨੂੰ ਦਿੱਤੀ। ਪੁਲਸ ਦੀ ਗੋਤਾਖੋਰ ਟੀਮ ਨੇ 9 ਲਾਸ਼ਾਂ ਬਰਾਮਦ ਕੀਤੀਆਂ। ਸਾਰੀਆਂ ਲਾਸ਼ਾਂ ਦਾ ਹਸਪਤਾਲ ’ਚ ਪੋਸਟਮਾਰਟਮ ਕੀਤਾ ਗਿਆ।
ਇਹ ਵੀ ਪੜ੍ਹੋ: ਨੌਜਵਾਨ ਪੀੜ੍ਹੀ ਨੂੰ ਮਜ਼ਬੂਤ ਬਣਾਉਣ ਦਾ ਮਤਲਬ ਭਾਰਤ ਦੇ ਭਵਿੱਖ ਨੂੰ ‘ਮਜ਼ਬੂਤ’ ਬਣਾਉਣਾ: PM ਮੋਦੀ