ਕੋਟਾ ਦੇ ਸਰਕਾਰੀ ਹਸਪਤਾਲ ''ਚ 2 ਦਿਨਾਂ ''ਚ 10 ਬੱਚਿਆਂ ਦੀ ਮੌਤ

12/28/2019 10:21:47 AM

ਕੋਟਾ— ਰਾਜਸਥਾਨ ਦੇ ਕੋਟਾ ਸਥਿਤ ਜੇ. ਕੇ. ਲੋਨ ਸਰਕਾਰੀ ਹਸਪਤਾਲ ਵਿਚ ਬੀਤੇ ਦੋ ਦਿਨਾਂ ਦੇ ਅੰਦਰ 10 ਬੱਚਿਆਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਵਲੋਂ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਹਾਲਾਂਕਿ ਤੱਥ ਇਹ ਵੀ ਹੈ ਕਿ ਪਿਛਲੇ 6 ਸਾਲਾਂ ਤੋਂ ਇਹ ਹਸਪਤਾਲ ਵਿਚ ਹਰ ਸਾਲ ਇਕ ਹਜ਼ਾਰ ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਰਹੀ ਹੈ। ਪਿਛਲੇ 6 ਸਾਲਾਂ ਤੋਂ ਇਸ ਹਸਪਤਾਲ ਵਿਚ 6600 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਹਸਪਤਾਲ ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਹੈ ਕਿ 6 ਬੱਚਿਆਂ ਦੀ 23 ਦਸੰਬਰ ਨੂੰ ਮੌਤ ਹੋਈ ਜਦਕਿ 24 ਦਸੰਬਰ ਨੂੰ 4 ਬੱਚਿਆਂ ਨੇ ਦਮ ਤੋੜ ਦਿੱਤਾ। ਮਰਨ ਵਾਲਿਆਂ ਵਿਚ 5 ਬੱਚੀਆਂ ਅਤੇ ਇੰਨੇ ਹੀ ਬੱਚੇ ਹਨ। ਉਨ੍ਹਾਂ ਦੀ ਉਮਰ ਇਕ ਦਿਨ ਤੋਂ ਲੈ ਕੇ 5 ਸਾਲ ਦੇ ਦਰਮਿਆਨ ਹੈ।

ਦੋ ਦਿਨਾਂ ਵਿਚ 10 ਬੱਚਿਆਂ ਦੀ ਮੌਤ ਅਸਧਾਰਨ ਨਹੀਂ : ਹਸਪਤਾਲ ਪ੍ਰਸ਼ਾਸਨ
ਜੇ. ਕੇ. ਲੋਨ ਹਸਪਤਾਲ ਦੇ ਸੁਪਰਡੈਂਟ ਡਾ. ਐੱਚ. ਐੱਲ. ਮੀਨਾ ਨੇ 10 ਬੱਚਿਆਂ ਦੀ 2 ਦਿਨਾਂ ਵਿਚ ਹੋਈ ਮੌਤ 'ਤੇ ਸਫਾਈ ਦਿੰਦਿਆਂ ਕਿਹਾ ਕਿ ਕੋਟਾ ਡਵੀਜ਼ਨ ਵਿਚ ਇਥੇ ਮਾਂ ਅਤੇ ਬੱਚਿਆਂ ਦਾ ਸਭ ਤੋਂ ਵੱਡਾ ਸਰਕਾਰੀ ਰੈਫਰਲ ਹਸਪਤਾਲ ਹੈ, ਜਿਥੇ ਗੁਆਂਢੀ ਜ਼ਿਲੇ ਭੀਲਵਾੜਾ, ਚਿਤੌੜਗੜ੍ਹ ਅਤੇ ਗੁਆਂਢੀ ਸੂਬੇ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਇਲਾਜ ਲਈ ਰੈਫਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਬੱਚਿਆਂ ਨੂੰ ਅੰਤਿਮ ਸਥਿਤੀ ਵਿਚ ਪ੍ਰਾਈਵੇਟ ਜਾਂ ਫਿਰ ਸਰਕਾਰੀ ਹੈਲਥ ਸੈਂਟਰਾਂ ਤੋਂ ਰੈਫਰ ਕੀਤਾ ਜਾਂਦਾ ਹੈ, ਜਿਸ ਕਾਰਣ ਔਸਤਨ ਰੂਪ ਵਿਚ ਰੋਜ਼ਾਨਾ 1 ਬੱਚੇ ਦੀ ਮੌਤ ਹੋ ਜਾਂਦੀ ਹੈ। ਕਈ ਦਿਨ ਅਜਿਹੇ ਵੀ ਹਨ ਜਦੋਂ ਇਕ ਵੀ ਬੱਚੇ ਦੀ ਮੌਤ ਨਹੀਂ ਹੋਈ। ਇਸ ਲਈ ਦੋ ਦਿਨਾਂ ਵਿਚ 10 ਬੱਚਿਆਂ ਦੀ ਮੌਤ, ਹਾਲਾਂਕਿ ਜ਼ਿਆਦਾਤਰ ਇਹ ਅਸਧਾਰਨ ਨਹੀਂ ਹੈ।


DIsha

Content Editor

Related News