ਰਾਜਸਥਾਨ ਸਰਕਾਰ ਨੇ ਕਿਸਾਨਾਂ ਦੇ ਖਾਤੇ ''ਚ ਪਾਏ ਸਮਰਥਨ ਮੁੱਲ ਦੇ 2 ਹਜ਼ਾਰ 449 ਕਰੋੜ ਰੁਪਏ
Saturday, Jun 23, 2018 - 03:19 PM (IST)
 
            
            ਜੈਪੁਰ — ਰਾਜਸਥਾਨ ਦੇ ਸਹਿਕਾਰੀ ਮੰਤਰੀ ਅਜੈ ਸਿੰਘ ਕਿਲਕ ਨੇ ਦੱਸਿਆ ਕਿ ਸੂਬੇ 'ਚ 22 ਜੂਨ ਤੱਕ 4 ਲੱਖ 6 ਹਜ਼ਾਰ 785 ਕਿਸਾਨਾਂ ਕੋਲੋਂ 4 ਹਜ਼ਾਰ 631 ਕਰੋੜ ਰੁਪਏ ਮੁੱਲ ਦੀ 11 ਲੱਖ 92 ਹਜ਼ਾਰ ਮੀਟ੍ਰਿਕ ਟਨ ਤੋਂ ਵਧ ਦਾ ਖੇਤੀਬਾੜੀ ਉਤਪਾਦ ਖਰੀਦਿਆ ਜਾ ਚੁੱਕਾ ਹੈ। ਕਿਲਕ ਨੇ ਦੱਸਿਆ ਕਿ ਸੂਬੇ ਵਿਚ ਕਿਸਾਨਾਂ ਕੋਲੋਂ ਸਮਰਥਨ ਮੁੱਲ 'ਤੇ ਸਰੋਂ, ਛੋਲੇ ਅਤੇ ਕਣਕ ਅਤੇ ਮਾਰਕੀਟ ਦਖਲਅੰਦਾਜ਼ੀ ਯੋਜਨਾ ਦੇ ਤਹਿਤ ਲਸਣ ਦੀ ਖਰੀਦ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ 2 ਲੱਖ 18 ਹਜ਼ਾਰ 186 ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਸਮਰਥਨ ਮੁੱਲ 'ਤੇ ਵੇਚਣ ਲਈ 2 ਹਜ਼ਾਰ 449 ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਉਨ੍ਹਾਂ ਦੇ ਬੈਂਕ ਖਾਤੇ ਵਿਚ ਆਨਲਾਈਨ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਕਿਸਾਨਾਂ ਦੀ ਸਹੂਲੀਅਤ ਲਈ ਸੂਬੇ 'ਚ 543 ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਸੀਜ਼ਨ ਵਿਚ 6 ਲੱਖ 25 ਹਜ਼ਾਰ 533 ਕਿਸਾਨਾਂ ਨੇ ਆਪਣੀ ਉਪਜ ਨੂੰ ਵੇਚਣ ਲਈ ਰਜਿਸਟਰ ਕੀਤਾ ਹੈ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            