65 ਘੰਟਿਆਂ ਤੋਂ ਬੋਰਵੈੱਲ 'ਚ ਫਸੀ ਚੇਤਨਾ; ਮਾਂ ਦਾ ਰੋ-ਰੋ ਬੁਰਾ ਹਾਲ, ਲੋਕ ਕਰ ਰਹੇ ਪ੍ਰਾਰਥਨਾ

Thursday, Dec 26, 2024 - 11:12 AM (IST)

65 ਘੰਟਿਆਂ ਤੋਂ ਬੋਰਵੈੱਲ 'ਚ ਫਸੀ ਚੇਤਨਾ; ਮਾਂ ਦਾ ਰੋ-ਰੋ ਬੁਰਾ ਹਾਲ, ਲੋਕ ਕਰ ਰਹੇ ਪ੍ਰਾਰਥਨਾ

ਕੋਟਪੁਤਲੀ- ਰਾਜਸਥਾਨ ਦੇ ਕੋਟਪੁਤਲੀ ਦੇ ਪਿੰਡ ਕੀਰਤਪੁਰਾ 'ਚ ਬੋਰਵੈੱਲ 'ਚ ਫਸੀ 3 ਸਾਲ ਦੀ ਮਾਸੂਮ ਬੱਚੀ ਚੇਤਨਾ ਨੂੰ ਕੱਢਣ ਲਈ ਪਿਛਲੇ 65 ਘੰਟਿਆਂ ਤੋਂ ਰੈਸਕਿਊ ਆਪ੍ਰੇਸ਼ਨ ਜਾਰੀ ਹੈ। NDRF ਅਤੇ SDRF ਦੀਆਂ ਟੀਮਾਂ ਨੂੰ ਅਜੇ ਤੱਕ ਕੋਈ ਸਫ਼ਲਤਾ ਨਹੀਂ ਮਿਲੀ ਹੈ। ਬੋਰਵੈੱਲ ਵਿਚ ਫਸੀ ਚੇਤਨਾ ਦੇ ਢਿੱਡ 'ਚ ਨਾ ਤਾਂ ਇਕ ਦਾਣਾ ਅਤੇ ਨਾ ਹੀ ਪਾਣੀ ਦੀ ਇਕ ਬੂੰਦ ਗਈ ਹੈ। NDRF ਅਤੇ SDRF ਦੀ ਟੀਮਾਂ ਬੋਰਵੈੱਲ ਦੇ ਸਮਾਨਾਂਤਰ ਸੁਰੰਗ ਪੁੱਟਣ ਦੇ ਕੰਮ ਵਿਚ ਜੁੱਟੀਆਂ ਹਨ। ਦੇਸ਼ ਪ੍ਰਾਰਥਨਾ ਕਰ ਰਿਹਾ ਹੈ ਕਿ ਪ੍ਰਮਾਤਮਾ ਚੇਤਨਾ ਨੂੰ ਹਿੰਮਤ ਦੇਵੇ ਅਤੇ ਉਹ ਇਨ੍ਹਾਂ ਮੁਸ਼ਕਲਾਂ ਨਾਲ ਲੜਦੇ ਹੋਏ ਬੋਰਵੈੱਲ ਵਿਚੋਂ ਬਾਹਰ ਆ ਜਾਵੇ। 

ਇਹ ਵੀ ਪੜ੍ਹੋ- ਪਿਆਕੜਾਂ ਦੀ ਮੌਜ! ਮੁੱਖ ਮੰਤਰੀ ਨੇ ਜਾਰੀ ਕੀਤੇ ਨਵੇਂ ਹੁਕਮ

NDRF, SDRF ਅਤੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ 'ਤੇ ਉਠ ਰਹੇ ਸਵਾਲ

ਕੋਟਪੁਤਲੀ ਕਲੈਕਟਰ ਕਲਪਨਾ ਅਗਰਵਾਲ ਬੁੱਧਵਾਰ ਦੇਰ ਰਾਤ ਮੌਕੇ 'ਤੇ ਪਹੁੰਚੀ। ਰੈਸਕਿਊ ਆਪ੍ਰੇਸ਼ਨ ਦੀ ਜਾਣਕਾਰੀ ਲਈ। ਸਵੇਰੇ 5 ਵਜੇ ਫਿਰ ਉਹ ਮੌਕੇ 'ਤੇ ਪਹੁੰਚੀ। ਪੁਲਸ ਸੁਪਰਡੈਂਟ ਵੀ ਮੌਕੇ 'ਤੇ ਮੌਜੂਦ ਰਹੇ। ਜ਼ਿਲ੍ਹਾ ਕਲੈਕਟਰ ਨੇ ਕਿਹਾ ਕਿ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜੋ ਰੈਸਕਿਊ ਆਪ੍ਰੇਸ਼ਨ ਵਿਚ ਜ਼ਰੂਰੀ ਹੈ। ਕੋਸ਼ਿਸ਼ ਹੈ ਕਿ ਬੱਚੀ ਨੂੰ ਜਲਦ ਤੋਂ ਜਲਦ ਬਾਹਰ ਕੱਢਿਆ ਜਾ ਸਕੇ। ਫਿਲਹਾਲ 65 ਘੰਟੇ ਦਾ ਲੰਬਾ ਸਮਾਂ ਬੀਤ ਜਾਣ ਮਗਰੋਂ ਵੀ ਸਫ਼ਲਤਾ ਨਾ ਮਿਲਣ ਨਾਲ NDRF, SDRF ਅਤੇ ਪ੍ਰਸ਼ਾਸਨ 'ਤੇ ਸਵਾਲ ਉਠ ਰਹੇ ਹਨ।

PunjabKesari

4 ਦਿਨ ਤੋਂ ਚੇਤਨਾ ਦੇ ਘਰ ਨਹੀਂ ਬਲਿਆ ਚੁੱਲ੍ਹਾ

4 ਦਿਨ ਤੋਂ ਚੇਤਨਾ ਦੇ ਘਰ ਚੁੱਲ੍ਹਾ ਨਹੀਂ ਬਲਿਆ ਹੈ। ਪਰਿਵਾਰ ਦਾ ਕੋਈ ਵੀ ਮੈਂਬਰ ਕੁਝ ਵੀ ਨਹੀਂ ਖਾ-ਪੀ ਰਿਹਾ ਹੈ। ਬੱਚੀ ਦੀ ਮਾਂ ਦੀ ਸਿਹਤ ਵਿਗੜ ਗਈ ਹੈ। ਸੋਮਵਾਰ ਤੋਂ ਚੇਤਨਾ ਦੀ ਮਾਂ ਨੇ ਕੁਝ ਨਹੀ ਖਾਧਾ। ਰੋਂਦੇ-ਰੋਂਦੇ ਮਾਂ ਦੀ ਹਾਲਤ ਖਰਾਬ ਹੋ ਗਈ ਹੈ। ਬੁੱਧਵਾਰ ਨੂੰ ਡਾਕਟਰਾਂ ਨੇ ਚੇਤਨਾ ਦੀ ਮਾਂ ਨੂੰ ਓ. ਆਰ. ਐੱਸ. ਦਾ ਘੋਲ ਪਿਲਾਇਆ ਅਤੇ ਜ਼ਰੂਰੀ ਦਵਾਈਆਂ ਦਿੱਤੀਆਂ। 

ਇਹ ਵੀ ਪੜ੍ਹੋ- ਔਰਤਾਂ ਦੇ ਖ਼ਾਤੇ 'ਚ 1000 ਰੁਪਏ ਮਿਲਣ ਸਬੰਧੀ ਵੱਡੀ ਅਪਡੇਟ, ਇੰਝ ਮਿਲੇਗਾ ਲਾਭ

ਬੱਚੀ ਨੂੰ ਆਕਸੀਜਨ ਦੇਣ ਲਈ ਉਤਾਰੀ ਗਈ ਆਕਸੀਜਨ ਪਾਈਪ

ਜ਼ਿਕਰਯੋਗ ਹੈ ਕਿ ਕੋਟਪੁਤਲੀ ਜ਼ਿਲ੍ਹੇ ਦੇ ਸਰੂੰਡ ਥਾਣਾ ਖੇਤਰ ਵਿਚ ਕੀਰਤਪੁਰਾ ਇਲਾਕੇ ਵਿਚ ਭੁਪਿੰਦਰ ਚੌਧਰੀ ਦੇ ਖੇਤ 'ਚ ਉਸ ਦੀ 3 ਸਾਲ ਦੀ ਬੱਚੀ ਚੇਤਨਾ ਸੋਮਵਾਰ ਕਰੀਬ 3 ਵਜੇ ਬੋਰਵੈੱਲ 'ਚ ਡਿੱਗ ਗਈ ਸੀ। ਬੱਚੀ ਦੀਆਂ ਹਰਕਤਾਂ ਨੂੰ ਕੈਮਰੇ ਵਿਚ ਕੈਦ ਕੀਤਾ ਗਿਆ ਅਤੇ ਆਕਸੀਜਨ ਦੀ ਸਪਲਾਈ ਲਈ ਬੋਰਵੈੱਲ ਵਿਚ ਆਕਸੀਜਨ ਪਾਈਪ ਉਤਾਰੀ ਗਈ ਹੈ। 

ਇਹ ਵੀ ਪੜ੍ਹੋ-  ਹੁਣ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਹੋਵੇਗਾ ਮੁਫ਼ਤ ਇਲਾਜ

PunjabKesari

ਦੌਸਾ 'ਚ ਵੀ ਡਿੱਗਿਆ ਸੀ 5 ਸਾਲ ਦਾ ਬੱਚਾ

ਦੱਸ ਦੇਈਏ ਕਿ ਦੋ ਹਫ਼ਤੇ ਪਹਿਲਾਂ ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿਚ 5 ਸਾਲ ਦਾ ਬੱਚਾ ਬੋਰਵੈੱਲ ਵਿਚ ਡਿੱਗ ਗਿਆ ਸੀ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਅਤੇ ਬਚਾਅ ਮੁਹਿੰਮ 55 ਘੰਟੇ ਤੋਂ ਜ਼ਿਆਦਾ ਸਮਾਂ ਚੱਲਿਆ ਸੀ। ਹਾਲਾਂਕਿ ਜਦੋਂ ਤੱਕ ਉਸ ਨੂੰ ਬਾਹਰ ਕੱਢਿਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News