ਰਾਜਸਥਾਨ ''ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਇਕ ਲੱਖ ਦੇ ਕਰੀਬ ਪਹੁੰਚੀ
Saturday, Sep 12, 2020 - 01:30 PM (IST)
ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਉੱਥੇ ਹੀ ਪੀੜਤ ਮਰੀਜ਼ਾਂ ਦੀ ਗਿਣਤੀ ਇਕ ਲੱਖ ਦੇ ਕਰੀਬ ਪਹੁੰਚ ਗਈ ਹੈ। ਹਾਲਾਂਕਿ ਇਨ੍ਹਾਂ 'ਚੋਂ ਕਰੀਬ 82 ਹਜ਼ਾਰ ਸਿਹਤਯਾਬ ਹੋ ਚੁਕੇ ਹਨ। ਮੈਡੀਕਲ ਵਿਭਾਗ ਅਨੁਸਾਰ ਕੋਰੋਨਾ ਦੇ ਅੱਜ ਯਾਨੀ ਸ਼ਨੀਵਾਰ ਸਵੇਰੇ 739 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਪ੍ਰਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ 99 ਹਜ਼ਾਰ 775 ਪਹੁੰਚ ਗਈ। ਕੋਰੋਨਾ ਦੇ ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 105 ਮਾਮਲੇ ਜੋਧਪੁਰ 'ਚ ਸਾਹਮਣੇ ਆਏ। ਇਸੇ ਤਰ੍ਹਾਂ ਜੈਪੁਰ 'ਚ 103, ਕੋਟਾ 84, ਅਲਵਰ 59, ਅਜਮੇਰ 46, ਬੀਕਾਨੇਰ 33, ਨਾਗੌਰ 27, ਪ੍ਰਤਾਪਗੜ੍ਹ 26, ਪਾਲੀ 23, ਬਾੜਮੇਰ 22, ਝਾਲਾਵਾੜ 20, ਗੰਗਾਨਗਰ 19, ਭਰਤਪੁਰ 18, ਹਨੂੰਮਾਨਗੜ੍ਹ ਅਤੇ ਬਾਰਾਂ 'ਚ 16-16, ਸਿਰੋਹੀ 'ਚ 15, ਉਦੇਪੁਰ ਅਤੇ ਚਿਤੌੜਗੜ੍ਹ 'ਚ 13-13, ਝੁੰਝੁਨੂੰ 'ਚ 12, ਰਾਜਸਮੰਦ, ਡੂੰਗਰਪੁਰ, ਬੂੰਦੀ ਅਤੇ ਭੀਲਵਾੜਾ 'ਚ 11-11, ਚੁਰੂ ਅਤੇ ਧੌਲਪੁਰ 'ਚ 9-9, ਸਿਰੋਹੀ 'ਚ 15, ਉਦੇਪੁਰ ਅਤੇ ਚਿਤੌੜਗੜ੍ਹ 'ਚ 13-13 ਝੁੰਝੁਨੂੰ 'ਚ 12, ਰਾਜਸਮੰਦ, ਡੂੰਗਰਪੁਰ, ਬੂੰਦੀ ਅਤੇ ਭੀਲਵਾੜਾ 'ਚ 11-11, ਚੁਰੂ ਅਤੇ ਧੌਲਪੁਰ 'ਚ 9-9 ਅਤੇ ਜਾਲੌਰ 'ਚ 7 ਕੋਰੋਨਾ ਪੀੜਤ ਸਾਹਮਣੇ ਆਏ।
ਸੂਬੇ 'ਚ ਕੋਰੋਨਾ ਜਾਂਚ ਲਈ ਹੁਣ ਤੱਕ 25 ਲੱਖ 99 ਹਜ਼ਾਰ 477 ਸੈਂਪਲ ਲਏ ਗਏ, ਜਿਨ੍ਹਾਂ 'ਚ 24 ਲੱਖ 98 ਹਜ਼ਾਰ 205 ਦੀ ਰਿਪੋਰਟ ਨੈਗੇਟਿਵ ਪਾਈ ਗਈ, ਜਦੋਂ ਕਿ 1497 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ। ਹਾਲਾਂਕਿ 81 ਹਜ਼ਾਰ 978 ਮਰੀਜ਼ ਸਿਹਤਯਾਬ ਹੋ ਚੁਕੇ ਹਨ। ਇਨ੍ਹਾਂ 'ਚੋਂ 80 ਹਜ਼ਾਰ 611 ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁਕੀ ਹੈ। ਹੁਣ ਸੂਬੇ 'ਚ 16 ਹਜ਼ਾਰ 583 ਸਰਗਰਮ ਮਾਮਲੇ ਹਨ।