ਰਾਜਸਥਾਨ ''ਚ 690 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 65979 ਹੋਈ
Thursday, Aug 20, 2020 - 03:15 PM (IST)
ਜੈਪੁਰ- ਰਾਜਸਥਾਨ 'ਚ ਕੋਰੋਨਾ ਮਹਾਮਾਰੀ ਦੇ ਅੱਜ ਯਾਨੀ ਵੀਰਵਾਰ ਨੂੰ 690 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਇਸ ਦੀ ਗਿਣਤੀ ਵੱਧ ਕੇ 66 ਹਜ਼ਾਰ ਕੋਲ ਪਹੁੰਚ ਗਈ, ਉੱਥੇ ਹੀ 5 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਮੈਡੀਕਲ ਡਾਇਰੈਕਟੋਰੇਟ ਵਲੋਂ ਜਾਰੀ ਰਿਪੋਰਟ ਅਨੁਸਾਰ ਸਭ ਤੋਂ ਵੱਧ ਮਾਮਲੇ ਅਜਮੇਰ 'ਚ 138, ਭੀਲਵਾੜਾ 'ਚ 106, ਅਲਵਰ 'ਚ 100, ਜੈਪੁਰ 'ਚ 99, ਉਦੇਪੁਰ 'ਚ 82, ਨਾਗੌਰ 'ਚ 50, ਬੂੰਦੀ 'ਚ 38, ਜੋਧਪੁਰ 'ਚ 36, ਚਿਤੌੜਗੜ੍ਹ 'ਚ 22, ਪ੍ਰਤਾਪਗੜ੍ਹ 'ਚ 19 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੀ ਕੁੱਲ ਪੀੜਤਾਂ ਦਾ ਅੰਕੜਾ 65979 ਪਹੁੰਚ ਗਿਆ।
ਪ੍ਰਦੇਸ਼ 'ਚ ਅੱਜ ਯਾਨੀ ਵੀਰਵਾਰ ਨੂੰ 5 ਹੋਰ ਕੋਰੋਨਾ ਪੀੜਤਾਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ ਜੈਪੁਰ 'ਚ 3, ਅਜਮੇਰ ਅਤੇ ਬੀਕਾਨੇਰ 'ਚ ਇਕ-ਇਕ ਦੀ ਮੌਤ ਹੋਈ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵੱਧ ਕੇ 915 ਹੋ ਗਈ ਹੈ। ਸੂਬੇ 'ਚ ਹੁਣ ਤੱਕ 19 ਲੱਖ ਤੋਂ ਵੱਧ ਸੈਂਪਲ ਜਾਂਚੇ ਜਾ ਚੁਕੇ ਹਨ। ਇਨ੍ਹਾਂ 'ਚੋਂ ਕੁੱਲ 65 ਹਜ਼ਾਰ 289 ਪਾਜ਼ੇਟਿਵ ਮਿਲੇ ਹਨ ਅਤੇ 49 ਹਜ਼ਾਰ 963 ਲੋਕ ਰਿਕਵਰ ਹੋ ਚੁਕੇ ਹਨ। ਇਨ੍ਹਾਂ 'ਚੋਂ 49 ਹਜ਼ਾਰ 433 ਨੂੰ ਛੁੱਟੀ ਦਿੱਤੀ ਜਾ ਚੁਕੀ ਹੈ। ਪ੍ਰਦੇਸ਼ 'ਚ 14 ਹਜ਼ਾਰ 416 ਸਰਗਰਮ ਮਾਮਲੇ ਬਚੇ ਹਨ।