ਰਾਜਸਥਾਨ ''ਚ 44 ਹਜ਼ਾਰ ਦੇ ਕਰੀਬ ਪਹੁੰਚੀ ਕੋਰੋਨਾ ਮਰੀਜ਼ਾਂ ਦੀ ਗਿਣਤੀ, ਹੁਣ ਤੱਕ 703 ਲੋਕਾਂ ਦੀ ਹੋਈ ਮੌਤ
Sunday, Aug 02, 2020 - 12:44 PM (IST)
ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਦੇ ਅੱਜ ਯਾਨੀ ਐਤਵਾਰ ਨੂੰ 561 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 44 ਹਜ਼ਾਰ ਦੇ ਨੇੜੇ-ਤੇੜੇ ਪਹੁੰਚ ਗਈ, ਉੱਥੇ ਹੀ ਇਸ ਨਾਲ 9 ਹੋਰ ਲੋਕਾਂ ਦੀ ਮੌਤ ਹੋਣ ਨਾਲ ਇਸ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ 700 ਦੇ ਪਾਰ ਪਹੁੰਚ ਗਿਆ। ਮੈਡੀਕਲ ਵਿਭਾਗ ਦੀ ਪ੍ਰਾਪਤ ਰਿਪੋਰਟ ਅਨੁਸਾਰ ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਪ੍ਰਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 43 ਹਜ਼ਾਰ 804 ਹੋ ਗਈ। ਕੋਰੋਨਾ ਤੋਂ ਜੈਪੁਰ 'ਚ 5 ਅਤੇ ਅਜਮੇਰ 40, ਨਾਗੌਰ 33, ਉਦੇਪੁਰ 30, ਬਾਰਾਂ 24, ਸਿਰੋਹੀ 15, ਕਰੌਲੀ ਅਤੇ ਪ੍ਰਤਾਪਗੜ੍ਹ 6-6 ਅਤੇ ਡੂੰਗਰਪੁਰ 'ਚ ਤਿੰਨ ਨਵੇਂ ਮਾਮਲੇ ਸਾਹਮਣੇ ਆਏ।
ਇਸ ਨਾਲ ਰਾਜਧਾਨੀ ਜੈਪੁਰ 'ਚ ਪੀੜਤਾਂ ਦੀ ਗਿਣਤੀ ਵੱਧ ਕੇ 5624 ਹੋ ਗਈ। ਇਸ ਤਰ੍ਹਾਂ ਅਜਮੇਰ 'ਚ 2010, ਬਾਰਾਂ 163, ਬਾੜਮੇਰ 1480, ਬੀਕਾਨੇਰ 2108, ਡੂੰਗਰਪੁਰ 601, ਕਰੌਲੀ 357, ਕੋਟਾ 1913, ਨਾਗੌਰ 1481, ਪਾਲੀ 2705, ਪ੍ਰਤਾਪਗੜ੍ਹ 182, ਸੀਕਰ 1106, ਸਿਰੋਹੀ 894 ਅਤੇ ਉਦੇਪੁਰ 'ਚ ਪੀੜਤਾਂ ਦੀ ਗਿਣਤੀ ਵੱਧ ਕੇ 1334 ਪਹੁੰਚ ਗਈ। ਸੂਬੇ 'ਚ ਹੁਣ ਤੱਕ ਸਭ ਤੋਂ ਵੱਧ 7014 ਮਾਮਲੇ ਜੋਧਪੁਰ 'ਚ ਸਾਹਮਣੇ ਆ ਚੁਕੇ ਹਨ। ਪ੍ਰਦੇਸ਼ 'ਚ ਹੁਣ ਤੱਕ ਕੋਰੋਨਾ ਜਾਂਚ ਲਈ 15 ਲੱਖ 942 ਸੈਂਪਲ ਲਏ ਗਏ, ਜਿਨ੍ਹਾਂ 'ਚੋਂ 15 ਲੱਖ 7 ਹਜ਼ਾਰ 518 ਦੀ ਰਿਪੋਰਟ ਨੈਗੇਟਿਵ ਪਾਈ ਗਈ, ਜਦੋਂ ਕਿ 2620 ਦੀ ਰਿਪੋਰਟ ਆਉਣੀ ਬਾਕੀ ਹੈ। ਸੂਬੇ 'ਚ ਹੁਣ ਤੱਕ 30 ਹਜ਼ਾਰ 710 ਮਰੀਜ਼ ਸਿਹਤਮੰਦ ਹੋ ਚੁਕੇ ਹਨ ਅਤੇ 29 ਹਜ਼ਾਰ 222 ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਹੈ।