ਰਾਜਸਥਾਨ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3127 ਪਹੁੰਚੀ, ਮਰਨ ਵਾਲਿਆਂ ਦੀ ਗਿਣਤੀ 82 ਹੋਈ

05/05/2020 3:22:44 PM

ਜੈਪੁਰ- ਰਾਜਸਥਾਨ 'ਚ 66 ਨਵੇਂ ਕੋਰੋਨਾ ਇਨਫੈਕਟਡ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਮੰਗਲਵਾਰ ਨੂੰ ਇਸ ਦੀ ਗਿਣਤੀ ਵਧ ਕੇ 3127 ਪਹੁੰਚ ਗਈ ਅਤੇ 5 ਲੋਕਾਂ ਦੀ ਮੌਤ ਹੋ ਗਈ ਹੈ। ਮੈਡੀਕਲ ਵਿਭਾਗ ਵਲੋਂ ਜਾਰੀ ਰਿਪੋਰਟ ਅਨੁਸਾਰ ਰਾਜਧਾਨੀ ਜੈਪੁਰ 'ਚ 19, ਜੋਧਪੁਰ 'ਚ 23, ਚਤੌੜਗੜ 'ਚ 9, ਟੋਂਕ 'ਚ 2, ਕੋਟਾ 'ਚ 9, ਭੀਲਵਾੜਾ 2, ਅਜਮੇਰ ਅਤੇ ਭਰਤਪੁਰ 'ਚ ਇਕ-ਇਕ ਨਵਾਂ ਕੋਰੋਨਾ ਇਨਫੈਕਟਡ ਮਰੀਜ਼ ਸਾਹਮਣੇ ਆਇਆ ਹੈ। ਵਿਭਾਗ ਅਨੁਸਾਰ ਮੰਗਲਵਾਰ ਜੈਪੁਰ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਰਾਜ 'ਚ ਇਸ ਜਾਨਲੇਵਾ ਵਿਸ਼ਾਣੂੰ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 82 ਹੋ ਗਈ ਹੈ।

ਵਿਭਾਗ ਅਨੁਸਾਰ ਹੁਣ ਤੱਕ ਅਜਮੇਰ 'ਚ 173, ਅਲਵਰ 'ਚ 12, ਬਾਂਸਵਾੜਾ 'ਚ 66, ਬਾਂਰਾ 'ਚ ਇਕ, ਬਾੜਮੇਰ 'ਚ ਤਿੰਨ, ਭਰਤਪੁਰ 'ਚ 115, ਭੀਲਵਾੜਾ 'ਚ 39, ਬੀਕਾਨੇਰ 'ਚ 38, ਚਿਤੌੜਗੜ 'ਚ 99, ਚੁਰੂ 'ਚ 14, ਦੌਸਾ 21, ਧੌਲਪੁਰ 'ਚ 15, ਡੂੰਗਰਪੁਰ 'ਚ 7, ਹਨੂੰਮਾਨਗੜ 'ਚ 11, ਜੈਪੁਰ 'ਚ 1041, ਜੈਸਲਮੇਰ 'ਚ 35, ਝਾਲਾਵਾੜ 'ਚ 41, ਝੁੰਝੁਨੂੰ 'ਚ 42, ਜੋਧਪੁਰ 'ਚ 744, ਕਰੌਲੀ 'ਚ 3, ਕੋਟਾ 'ਚ 221, ਨਾਗੌਰ 'ਚ 119, ਪਾਲੀ 'ਚ 28, ਪ੍ਰਤਾਪਗੜ 4, ਰਾਜਸਮੰਦ 4, ਸਵਾਈ ਮਾਧੋਪੁਰ 'ਚ 8, ਸੀਕਰ 'ਚ 7, ਟੋਂਕ 'ਚ 136, ਉਦੇਪੁਰ 'ਚ 15 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਵਿਭਾਗ ਅਨੁਸਾਰ ਹੁਣ ਤੱਕ ਇਕ ਲੱਖ 29 ਹਜ਼ਾਰ 258 ਸੈਂਪਲ ਲਏ, ਜਿਨਾਂ 'ਚੋਂ 3127 ਪਾਜ਼ੇਟਿਵ ਇਕ ਲੱਖ 22 ਹਜ਼ਾਰ 513 ਅਤੇ ਤਿੰਨ ਹਜ਼ਾਰ 729 ਸੈਂਪਲ ਦੀ ਰਿਪੋਰਟ ਆਉਣੀ ਬਾਕੀ ਹੈ।


DIsha

Content Editor

Related News