ਰਾਜਸਥਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 64 ਹਜ਼ਾਰ ਤੋਂ ਵੱਧ, ਮ੍ਰਿਤਕਾਂ ਦੀ ਗਿਣਤੀ 900 ਪਾਰ ਪਹੁੰਚੀ

Wednesday, Aug 19, 2020 - 02:30 PM (IST)

ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਦੇ ਅੱਜ ਯਾਨੀ ਬੁੱਧਵਾਰ ਸਵੇਰੇ ਕਰੀਬ 700 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 64 ਹਜ਼ਾਰ ਦੇ ਪਾਰ ਹੋ ਗਈ ਹੈ। ਉੱਥੇ ਹੀ 10 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 900 ਪਾਰ ਹੋ ਗਿਆ ਹੈ। ਮੈਡੀਕਲ ਵਿਭਾਗ ਦੀ ਰਿਪੋਰਟ ਅਨੁਸਾਰ ਪ੍ਰਦੇਸ਼ 'ਚ ਕੋਰੋਨਾ ਦੇ 699 ਨਵੇਂ ਮਾਮਲਿਆਂ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 64 ਹਜ਼ਾਰ 676 ਹੋ ਗਈ। ਪ੍ਰਦੇਸ਼ 'ਚ 10 ਹੋਰ ਕੋਰੋਨਾ ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਕੇ 908 ਪਹੁੰਚ ਗਈ। ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 224 ਮਾਮਲੇ ਅਲਵਰ 'ਚ ਸਾਹਮਣੇ ਆਏ। ਇਸ ਨਾਲ ਅਲਵਰ 'ਚ ਪੀੜਤਾਂ ਦੀ ਗਿਣਤੀ 6342 ਪਹੁੰਚ ਗਈ। 

ਇਸੇ ਤਰ੍ਹਾਂ ਬੀਕਾਨੇਰ 'ਚ 209 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 3480, ਕੋਟਾ 'ਚ 143 ਨਵੇਂ ਮਾਮਲਿਆਂ ਨਾਲ ਪੀੜਤਾਂ ਦੀ ਗਿਣਤੀ 3875, ਜੋਧਪੁਰ 'ਚ 73 ਨਵੇਂ ਮਾਮਲੇ ਆਉਣ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 9531 ਅਤੇ ਰਾਜਧਾਨੀ ਜੈਪੁਰ 'ਚ 50 ਨਵੇਂ ਮਾਮਲਿਆਂ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 7823 ਪਹੁੰਚ ਗਈ। ਪ੍ਰਦੇਸ਼ 'ਚ ਕੋਰੋਨਾ ਦੀ ਜਾਂਚ ਲਈ ਹੁਣ ਤੱਕ 19 ਲੱਖ 66 ਹਜ਼ਾਰ 178 ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ 'ਚੋਂ 18 ਲੱਖ 99 ਹਜ਼ਾਰ 725 ਦੀ ਰਿਪੋਰਟ ਨੈਗੇਟਿਵ ਪਾਈ ਗਈ, ਜਦੋਂ ਕਿ 1777 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ। ਹਾਲਾਂਕਿ ਪ੍ਰਦੇਸ਼ 'ਚ ਹੁਣ ਤੱਕ 49 ਹਜ਼ਾਰ 84 ਲੋਕ ਸਿਹਤਮੰਦ ਹੋ ਚੁਕੇ ਹਨ ਅਤੇ ਇਨ੍ਹਾਂ 'ਚੋਂ 48 ਹਜ਼ਾਰ 600 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁਕੀ ਹੈ।


DIsha

Content Editor

Related News