ਵਿਧਾਨ ਸਭਾ ’ਚ ਬੋਲੇ ਗਹਿਲੋਤ- ‘ਮੇਰੀ ਸਾਦਗੀ ਤੋਂ ਮੇਰੇ ਬਾਰੇ ’ਚ ਅੰਦਾਜ਼ਾ ਨਾ ਲਾਉਣਾ’

02/24/2021 5:12:08 PM

ਜੈਪੁਰ— ਆਮ ਤੌਰ ’ਤੇ ਗੰਭੀਰ ਮੁਦਰਾ ਵਿਚ ਰਹਿਣ ਵਾਲੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਬੁੱਧਵਾਰ ਨੂੰ ਆਪਣੇ ਬਜਟ ਸੈਸ਼ਨ ਦੌਰਾਨ ਸ਼ਾਇਰਾਨਾ ਅੰਦਾਜ਼ ਵਿਚ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰ ਵੱਲ ਵੇਖਦੇ ਹੋਏ ਚੁਟਕੀ ਲਈ ਅਤੇ ਕਿਹਾ ਕਿ ਉਨ੍ਹਾਂ ਦੀ ਸਾਦਗੀ ਤੋਂ ਉਨ੍ਹਾਂ ਬਾਰੇ ’ਚ ਕੋਈ ਅੰਦਾਜ਼ਾ ਨਾ ਲਾਉਣਾ। ਗਹਿਲੋਤ ਨੇ ਵਿੱਤੀ ਸਾਲ 2021-22 ਦਾ ਬਜਟ ਵਿਧਾਨ ਸਭਾ ਵਿਚ ਪੇਸ਼ ਕਰਦੇ ਹੋਏ ਕੋਰੋਨਾ ਮਹਾਮਾਰੀ ਤੋਂ ਪੈਦਾ ਹੋਏ ਸੰਕਟ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਇਹ ਸੰਕਲਪ ਲੈ ਰਹੇ ਹਾਂ ਕਿ ਲੰਬੀ ਮਿਆਦ ਦੀ ਸੋਚ ਨਾਲ ਆਰਥਿਕ ਸਾਧਨ ਜੁਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਅਤੇ ਹਮੇਸ਼ਾ ਵਾਂਗ ਇਸ ਚੁਣੌਤੀ ਨੂੰ ਵੀ ਇਕ ਮੌਕੇ ਵਿਚ ਬਦਲਾਂਗੇ। 

ਆਪਣੇ ਬਜਟ ਭਾਸ਼ਣ ਵਿਚ ਟੈਕਸ ਤਜਵੀਜ਼ਾਂ ਦੀ ਸ਼ੁਰੂਆਤ ਤੋਂ ਪਹਿਲਾਂ ਗਹਿਲੋਤ ਨੇ ਕਿਹਾ ਕਿ ਮੈਂ ਸਾਰੇ ਮਾਣਯੋਗ ਮੈਂਬਰਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਕਿ ਤਰੱਕੀ ਦੇ ਇਸ ਸਫ਼ਰ ’ਤੇ ਅਸੀਂ ਸਾਰਿਆਂ ਨਾਲ ਅਤੇ ਬਹੁਤ ਦੂਰ ਤੱਕ ਚੱਲਣਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਪੰਕਤੀਆਂ ਪੜ੍ਹੀਆਂ- ਮੇਰੇ ਹੌਸਲਿਆਂ ਵਿਚ ਅਜੇ ਜਾਨ ਬਾਕੀ ਹੈ, ਇਹ ਤਾਂ ਦੌੜ ਸੀ, ਅਜੇ ਉਡਾਣ ਬਾਕੀ ਹੈ। ਮੇਰੀ ਸਾਦਗੀ ਤੋਂ ਮੇਰੇ ਬਾਰੇ ’ਚ ਅੰਦਾਜ਼ਾ ਨਾ ਲਾਉਣਾ, ਇਹ ਤਾਂ ਸ਼ੁਰੂਆਤ ਸੀ, ਅੰਜ਼ਾਮ ਅਜੇ ਬਾਕੀ ਹੈ। 

ਇਸ ਦੇ ਨਾਲ ਹੀ ਗਹਿਲੋਤ ਨੇ ਸਾਹਮਣੇ ਬੈਠੇ ਵਿਰੋਧੀ ਧਿਰ ’ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਕੋਰੋਨਾ ਜਦੋਂ ਸ਼ੁਰੂ ਹੋਇਆ ਤਾਂ ਬਹੁਤ ਕੁਝ ਖ਼ਦਸ਼ੇ ਵਿਰੋਧੀ ਧਿਰ ਜ਼ਾਹਰ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਆਉਣ ਦਿਓ ਬਜਟ ਦੇਖਾਂਗੇ ਪਰ ਇਹ ਜਾਦੂਗਰ ਦੀ ਇਹ ਜਾਦੂਗਰੀ ਹੈ, ਵੇਖੋ ਤੁਸੀਂ... ਅੱਗੇ-ਅੱਗੇ ਵੇਖਦੇ ਜਾਓ ਤੁਸੀਂ। ਗਹਿਲੋਤ ਨੇ ਆਪਣੇ ਬਜਟ ਦਾ ਸਮਾਪਨ ਇਨ੍ਹਾਂ ਪੰਕਤੀਆਂ ਨਾਲ ਕੀਤਾ। ਨਜ਼ਰਾਂ ’ਚ ਮੰਜ਼ਿਲ ਸੀ, ਡਿੱਗੇ ਅਤੇ ਡਿੱਗ ਕੇ ਸੰਭਲਦੇ ਰਹੇ, ਹਵਾਵਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਚਿਰਾਗ ਹਨ੍ਹੇਰੀਆਂ ’ਚ ਵੀ ਜਲਦੇ ਰਹੇ। ਗਹਿਲੋਤ ਨੇ ਆਪਣੇ ਲੱਗਭਗ 110 ਪੰਨਿਆਂ ਦੇ ਬਜਟ ਭਾਸ਼ਣ ਨੂੰ ਲੱਗਭਗ 2,50 ਘੰਟੇ ਵਿਚ ਪੜਿ੍ਹਆ ਅਤੇ ਇਸ ਦੌਰਾਨ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ, ਰਾਜੀਵ ਗਾਂਧੀ ਅਤੇ ਮਦਰ ਟਰੈਸਾ ਸਮੇਤ ਕਈ ਸ਼ਖਸੀਅਤਾਂ ਦਾ ਜ਼ਿਕਰ ਕੀਤਾ। 


Tanu

Content Editor

Related News