BSF ਦੇ ਜਵਾਨ ਨੇ ਸਬ ਇੰਸਪੈਕਟਰ ਦਾ ਕਤਲ ਕਰਨ ਤੋਂ ਬਾਅਦ ਕੀਤੀ ਖੁਦਕੁਸ਼ੀ
Sunday, May 03, 2020 - 12:03 PM (IST)

ਸ਼੍ਰੀਗੰਗਾਨਗਰ- ਰਾਜਸਥਾਨ 'ਚ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਇਕ ਕੈਂਪਸ 'ਚ ਇਕ ਜਵਾਨ ਨੇ ਆਪਣੇ ਸੀਨੀਅਰ ਸਹਿ ਕਰਮਚਾਰੀ ਇਕ ਸਬ ਇੰਸਪੈਕਟਰ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲੇ 'ਚ 'ਰੇਨੂੰਕਾ' ਸਰਹੱਦੀ ਚੌਕੀ 'ਤੇ ਸਵੇਰੇ ਕਰੀਬ 6.30 ਵਜੇ ਹੋਈ, ਜਿੱਥੇ ਫੋਰਸ ਦੀ 125ਵੀਂ ਬਟਾਲੀਅਨ ਦੀ ਇਕ ਯੂਨਿਟ ਤਾਇਨਾਤ ਹੈ।
ਬੀ.ਐੱਸ.ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਸ਼ਿਵਚੰਦਰ ਰਾਮ ਨੇ ਸਬ ਇੰਸਪੈਕਟਰ ਆਰ.ਪੀ. ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ 'ਚ ਸਰਵਿਸ ਹਥਿਆਰ ਦੀ ਵਰਤੋਂ ਕਰ ਕੇ ਖੁਦਕੁਸ਼ੀ ਕਰ ਲਈ। ਉਨਾਂ ਨੇ ਦੱਸਿਆ ਕਿ ਆਪਣੇ ਹੀ ਸਾਥੀ ਦਾ ਕਤਲ ਕਰਨ ਦੇ ਇਸ ਮਾਮਲੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਚੁਕੇ ਹਨ।