ਸਰਹੱਦ ''ਤੇ ਬੰਕਰਾਂ ਦੇ ਨਿਰਮਾਣ ਨੂੰ ਲੈ ਕੇ BSF ਅਤੇ ਪਾਕਿਸਤਾਨ ਰੇਂਜਰਾਂ ''ਚ ਵਿਵਾਦ
Wednesday, Mar 19, 2025 - 12:50 PM (IST)

ਜੈਸਲਮੇਰ- ਰਾਜਸਥਾਨ 'ਚ ਪੱਛਮੀ ਸਰਹੱਦ 'ਤੇ ਬਾੜਮੇਰ ਖੇਤਰ 'ਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਮੁਨਾਬਾਵ ਅਤੇ ਗੜਰਾ ਖੇਤਰ ਦੇ ਸਾਹਮਣੇ ਪਾਕਿਸਤਾਨ ਵਲੋਂ ਅੰਤਰਰਾਸ਼ਟਰੀ ਸਰਹੱਦ 'ਤੇ ਬਣਾਏ ਗਏ ਭੂਮੀਗਤ ਬੰਕਰ ਨੂੰ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਵਲੋਂ ਸਖ਼ਤ ਨਾਰਾਜ਼ਗੀ ਤੋਂ ਬਾਅਦ ਪਾਕਿਸਤਾਨ ਰੇਂਜਰਾਂ ਨੇ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਪਿਛਲੇ ਦਿਨੀਂ ਪਾਕਿਸਤਾਨ ਰੇਂਜਰਾਂ ਵਲੋਂ ਸਰਹੱਦੀ ਖੇਤਰ 'ਚ ਬਣਾਏ ਗਏ ਤਿੰਨ ਬੰਕਰਾਂ 'ਚ ਇਕ ਭੂਮੀਗਤ ਬੰਕਰ ਅੰਤਰਰਾਸ਼ਟਰੀ ਸਰਹੱਦ ਤੋਂ 150 ਗਜ ਹੋਣ 'ਤੇ ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੇ ਪਿਛਲੇ ਦਿਨੀਂ ਪਾਕਿਸਤਾਨੀ ਰੇਂਜਰਾਂ ਨਾਲ ਕਮਾਂਡੈਂਟ ਪੱਧਰ ਦੀ ਬੈਠਕ 'ਚ ਸਖ਼ਤ ਨਾਰਾਜ਼ਗੀ ਦਰਜ ਕਰਵਾਈ। ਇਸ 'ਤੇ ਸੋਮਵਾਰ ਨੂੰ ਰੇਂਜਰਾਂ ਨੇ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ ਅੱਧਾ ਕੰਮ ਹੋ ਚੁੱਕਿਆ ਹੈ।
ਸੂਤਰਾਂ ਨੇ ਦੱਸਿਆ ਕਿ ਹਾਲਾਂਕਿ ਭਾਰਤ 2 ਹੋਰ ਨਿਰਮਿਤ ਬੰਕਰਾਂ ਦਾ ਵੀ ਵਿਰੋਧ ਕਰ ਰਿਹਾ ਹੈ ਪਰ ਇਹ ਬੰਕਰ ਇਤਰਾਜ਼ਯੋਗ ਖੇਤਰ ਤੋਂ 150 ਗਜ ਦੂਰ ਹਨ, ਲਿਹਾਜਾ ਪਾਕਿਸਤਾਨ ਨੇ ਇਨ੍ਹਾਂ ਬੰਕਰਾਂ ਨੂੰ ਲੈ ਕੇ ਨਕਾਰਾਤਮਕ ਰਵੱਈਆ ਅਪਣਾਇਆ ਹੋਇਆ ਹੈ। ਇਸ ਦੇ ਜਵਾਬ 'ਚ ਭਾਰਤ ਨੇ ਵੀ ਸਰਹੱਦ ਕੋਲ ਤਿੰਨ ਨਵੇਂ ਬੰਕਰ ਬਣਾਏ ਹਨ। ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਪਾਕਿਸਤਾਨ ਆਪਣੇ ਬੰਕਰਾਂ ਨੂੰ ਨਸ਼ਟ ਨਹੀਂ ਕਰ ਦਿੰਦਾ, ਉਦੋਂ ਤੱਕ ਭਾਰਤ ਦੇ ਵੀ ਬੰਕਰ ਬਣੇ ਰਹਿਣਗੇ। ਇਸ ਘਟਨਾਕ੍ਰਮ ਕਾਰਨ ਇਸ ਖੇਤਰ 'ਚ ਰੇਂਜਰਾਂ ਅਤੇ ਬੀ.ਐੱਸ.ਐੱਫ. ਵਿਚਾਲੇ ਤਣਾਅਪੂਰਨ ਸਥਿਤੀ ਹੈ। ਸੂਤਰਾਂ ਅਨੁਸਾਰ ਰਾਜਸਥਾਨ ਦੇ ਚਾਰ ਜ਼ਿਲ੍ਹੇ (ਸ਼੍ਰੀਗੰਗਾਨਗਰ, ਬੀਕਾਨੇਰ, ਜੈਸਲਮੇਰ ਅਤੇ ਬਾੜਮੇਰ) ਪਾਕਿਸਤਾਨੀ ਸਰਹੱਦ ਨਾਲ ਲੱਗਦੇ ਹਨ। ਸਮੇਂ-ਸਮੇਂ 'ਤੇ, ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਭਾਰਤੀ ਸਰਹੱਦ 'ਚ ਨਸ਼ੀਲੇ ਪਦਾਰਥ ਸੁੱਟਣ ਵਰਗੀਆਂ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ। ਬੀਐੱਸਐੱਫ ਦੇ ਡਿਪਟੀ ਇੰਸਪੈਕਟਰ ਜਨਰਲ ਰਾਜਕੁਮਾਰ ਬਸਾਟਾ ਨੇ ਕਿਹਾ ਕਿ ਡੇਢ ਮਹੀਨਾ ਪਹਿਲਾਂ, ਪਾਕਿਸਤਾਨ ਨੇ ਬਾੜਮੇਰ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਗਦਰਾ ਖੇਤਰ 'ਚ ਜ਼ੀਰੋ ਲਾਈਨ ਦੇ 150 ਗਜ਼ ਦੇ ਅੰਦਰ ਦੋ ਬੰਕਰ ਬਣਾਏ ਸਨ। ਜਿਸ ਦਾ ਬੀਐੱਸਐੱਫ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8