ਰਾਜਸਥਾਨ ''ਚ ਭਾਜਪਾ ਨੇਤਾ ਦੀ ਗੋਲੀ ਮਾਰ ਕੇ ਹੱਤਿਆ
Friday, Oct 25, 2019 - 10:49 AM (IST)

ਸ਼੍ਰੀਗੰਗਾਨਗਰ— ਰਾਜਸਥਾਨ ਦੇ ਚੁਰੂ ਜ਼ਿਲੇ ਦੇ ਸਰਦਾਰ ਸ਼ਹਿਰ 'ਚ ਵੀਰਵਾਰ ਕੁਝ ਬਦਮਾਸ਼ਾਂ ਨੇ ਭਾਜਪਾ ਦੇ ਇਕ ਨੇਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਸੂਤਰਾਂ ਮੁਤਾਬਕ ਭਾਜਪਾ ਨੇਤਾ ਭੀਮ ਸਵੇਰੇ 7.30 ਵਜੇ ਨੇੜਲੇ ਪਿੰਡ 'ਚ ਕਿਸੇ ਕੰਮ ਦਾ ਨਿਰੀਖਣ ਕਰਨ ਲਈ ਗਏ ਸਨ। ਉੱਥੇ ਇੱਕ ਮੋਟਰਗੱਡੀ 'ਚ ਪਹਿਲਾਂ ਤੋਂ ਹੀ 4-5 ਵਿਅਕਤੀ ਬੈਠੇ ਹੋਏ ਸਨ।
ਉਨ੍ਹਾਂ 'ਚੋਂ 2 ਵਿਅਕਤੀ ਭੀਮ ਕੋਲ ਆਏ ਅਤੇ ਆਉਂਦਿਆਂ ਹੀ ਫਾਇਰਿੰਗ ਕਰਨ ਲੱਗ ਪਏ। ਭੀਮ ਦੀ ਮੌਕੇ 'ਤੇ ਮੌਤ ਹੋ ਗਈ। ਬਦਮਾਸ਼ ਫਰਾਰ ਹੋ ਗਏ। ਪੁਲਸ ਨੇ ਇਸ ਕਤਲ ਲਈ ਇੱਕ ਹਿਸਟਰੀ ਸ਼ੀਟਰ 'ਤੇ ਸ਼ੱਕ ਕੀਤਾ ਹੈ। ਉਨ੍ਹਾਂ 'ਤੇ ਪਹਿਲਾਂ ਵੀ 2-3 ਵਾਰ ਕਾਤਲਾਨਾ ਹਮਲਾ ਹੋਇਆ ਸੀ।