ਦੋ ਮਾਸੂਮ ਬੱਚੀਆਂ ਨਾਲ ਔਰਤ ਨੇ ਪਾਣੀ ਦੇ ਟੈਂਕ ''ਚ ਮਾਰੀ ਛਾਲ, ਤਿੰਨਾਂ ਦੀ ਮੌਤ

Monday, May 08, 2023 - 03:05 PM (IST)

ਦੋ ਮਾਸੂਮ ਬੱਚੀਆਂ ਨਾਲ ਔਰਤ ਨੇ ਪਾਣੀ ਦੇ ਟੈਂਕ ''ਚ ਮਾਰੀ ਛਾਲ, ਤਿੰਨਾਂ ਦੀ ਮੌਤ

ਜੈਪੁਰ- ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ 'ਚ ਇਕ ਔਰਤ ਨੇ ਘਰੇਲੂ ਵਿਵਾਦ ਦੇ ਚੱਲਦੇ ਆਪਣੇ ਦੋ ਬੱਚਿਆਂ ਨਾਲ ਪਾਣੀ ਦੇ ਟੈਂਕ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਔਰਤ ਦੇ ਭਰਾ ਦੀ ਸ਼ਿਕਾਇਤ 'ਤੇ ਸਹੁਰੇ ਪਰਿਵਾਰ ਵਾਲਿਆਂ ਖ਼ਿਲਾਫ਼ ਦਾਜ ਲਈ ਤੰਗ-ਪ੍ਰੇਸ਼ਨ ਕਰਨ ਦੇ ਦੋਸ਼ 'ਚ FIR ਦਰਜ ਕੀਤੀ ਹੈ। ਘਟਨਾ ਜ਼ਿਲ੍ਹੇ ਦੇ ਗੰਗਾਸਾਰਾ ਪਿੰਡ ਦੀ ਹੈ, ਜਿੱਥੇ ਐਤਵਾਰ ਦੀ ਰਾਤ ਇਕ ਔਰਤ ਨੇ ਆਪਣੀਆਂ ਦੋ ਧੀਆਂ ਨਾਲ ਖ਼ੁਦਕੁਸ਼ੀ ਕਰ ਲਈ। 

ਪੁਲਸ ਨੇ ਦੱਸਿਆ ਕਿ ਪੀੜਤਾ ਦਾ ਪਤੀ ਬੀਕਾਨੇਰ ਜ਼ਿਲ੍ਹੇ ਵਿਚ ਮਜ਼ਦੂਰੀ ਕਰਦਾ ਹੈ। ਸਦਰ ਦੇ ਥਾਣਾ ਅਧਿਕਾਰੀ ਕਿਸ਼ਨ ਸਿੰਘ ਨੇ ਕਿਹਾ ਕਿ ਮੈਡੀਕਲ ਬੋਰਡ ਵਲੋਂ ਪੋਸਟਮਾਰਟਮ ਕੀਤਾ ਜਾਵੇਗਾ, ਜਿਸ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਜਾਣਗੀਆਂ। ਮ੍ਰਿਤਕਾਂ ਦੀ ਪਛਾਣ ਝੀਮੋ ਦੇਵੀ (30 ਸਾਲ), ਸੰਤੋਸ਼ (8 ਸਾਲ) ਅਤੇ ਭਾਵਨਾ (ਢਾਈ ਸਾਲ) ਵਜੋਂ ਹੋਈ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News