ਰਾਜਸਥਾਨ ਦੀ ਮਨਿਕਾ ਸਿਰ ਸਜਿਆ ''ਮਿਸ ਯੂਨੀਵਰਸ ਇੰਡੀਆ 2025'' ਦਾ ਤਾਜ
Tuesday, Aug 19, 2025 - 10:27 AM (IST)

ਜੈਪੁਰ (ਏਜੰਸੀ) – ਰਾਜਸਥਾਨ ਦੀ ਧੀ ਮਨਿਕਾ ਵਿਸ਼ਵਕਰਮਾ ਨੇ ‘ਮਿਸ ਯੂਨੀਵਰਸ ਇੰਡੀਆ 2025’ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਹੁਣ ਉਹ 21 ਨਵੰਬਰ ਨੂੰ ਥਾਈਲੈਂਡ ਵਿੱਚ ਹੋਣ ਵਾਲੇ ਮਿਸ ਯੂਨੀਵਰਸ 2025 ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ।
ਇਹ ਵੀ ਪੜ੍ਹੋ: ਹਨੀ ਸਿੰਘ ਨੇ 1 ਮਹੀਨੇ 'ਚ ਘਟਾਇਆ 17 ਕਿਲੋ ਭਾਰ, ਜਾਣੋ ਕੀ ਹੈ 'ਗ੍ਰੀਨ ਜੂਸ' ਫਾਰਮੂਲਾ
ਸੋਮਵਾਰ ਰਾਤ ਜੈਪੁਰ ਦੇ ਸਿਤਾਪੁਰਾ ਵਿੱਚ ਹੋਏ ਸ਼ਾਨਦਾਰ ਫਿਨਾਲੇ ਵਿੱਚ ਦੇਸ਼ ਭਰ ਤੋਂ ਆਈਆਂ 48 ਸੁੰਦਰੀਆਂ ਨੇ ਤਾਜ ਹਾਸਲ ਕਰਨ ਲਈ ਆਪਣਾ ਕਲਾਤਮਕ ਪ੍ਰਦਰਸ਼ਨ ਕੀਤਾ। ਰੌਸ਼ਨੀਆਂ, ਸੰਗੀਤ ਅਤੇ ਗਲੈਮਰ ਨਾਲ ਭਰਪੂਰ ਇਸ ਸਮਾਗਮ ਵਿੱਚ ਮਨਿਕਾ ਨੇ ਆਪਣੀ ਗ੍ਰੇਸ, ਕਾਨਫ਼ੀਡੈਂਸ ਅਤੇ ਐਲੀਗੈਂਸ ਨਾਲ ਸਭ ਨੂੰ ਪਿੱਛੇ ਛੱਡ ਦਿੱਤਾ। ਤਾਨਿਆ ਸ਼ਰਮਾ ਪਹਿਲੀ ਰਨਰ-ਅਪ ਰਹੀ।
ਫਾਈਨਲ ਨੂੰ ਮਿਸ ਯੂਨੀਵਰਸ ਇੰਡੀਆ ਦੇ ਮਾਲਕ ਨਿਖਿਲ ਆਨੰਦ, ਅਦਾਕਾਰਾ ਅਤੇ ਮਿਸ ਯੂਨੀਵਰਸ ਇੰਡੀਆ 2015 ਉਰਵਸ਼ੀ ਰੌਤੇਲਾ ਅਤੇ ਫਿਲਮ ਨਿਰਮਾਤਾ ਫਰਹਾਦ ਸਾਮਜੀ ਨੇ ਜੱਜ ਕੀਤਾ। ਆਨੰਦ ਨੇ ਕਿਹਾ ਕਿ ਜੈਪੁਰ ਨੂੰ ਵੇਨਿਊ ਚੁਣਨ ਦਾ ਮਕਸਦ ਸ਼ਹਿਰ ਦੀ ਰੰਗੀਨ ਕਲਾ ਅਤੇ ਸਭਿਆਚਾਰ ਨੂੰ ਦੁਨੀਆ ਸਾਹਮਣੇ ਰੱਖਣਾ ਸੀ।
ਇਹ ਵੀ ਪੜ੍ਹੋ: ਮਸ਼ਹੂਰ ਮਾਡਲ ਨੂੰ ਮਿਲੀ ਦਰਦਨਾਕ ਮੌਤ, 30 ਸਾਲ ਦੀ ਉਮਰ 'ਚ ਛੱਡੀ ਦੁਨੀਆ
ਇਹ ਸ਼ਾਮ ਸਿਰਫ਼ ਮੁਕਾਬਲੇ ਤੱਕ ਹੀ ਸੀਮਤ ਨਹੀਂ ਰਹੀ, ਬਲਕਿ ਮਨੋਰੰਜਨ ਨਾਲ ਭਰਪੂਰ ਰਹੀ। ਸੁੰਦਰੀਆਂ ਅਤੇ ਕਲਾਕਾਰਾਂ ਨੇ “ਧੀਰੇ ਧੀਰੇ ਸੇ ਮੇਰੀ ਜ਼ਿੰਦਗੀ ਮੇਂ ਆਨਾ”, “ਰਾਹੋਂ ਮੇਂ ਉਨਸੇ ਮੁਲਾਕਾਤ ਹੋ ਗਈ” ਅਤੇ “ਤੁਝੇ ਦੇਖਾ ਤੋ ਯੇ ਜਾਨਾ ਸਨਮ” ਵਰਗੇ ਸੁਪਰਹਿੱਟ ਗੀਤਾਂ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। “ਸਿਯਾਰਾ” ਅਤੇ ਸਦਾਬਹਾਰ ਗੀਤ “ਦਮਾ ਦਮ ਮਸਤ ਕਲੰਦਰ” ‘ਤੇ ਦਰਸ਼ਕਾਂ ਨੇ ਵੀ ਨੱਚ ਕੇ ਸਮਾਂ ਬਣਾ ਦਿੱਤਾ।
ਇਸ ਵਾਰੀ ਦੇ ਪੇਜੈਂਟ ਵਿੱਚ ਮੱਧ ਪ੍ਰਦੇਸ਼, ਛੱਤੀਸਗੜ੍ਹ, ਹਰਿਆਣਾ, ਓਡੀਸ਼ਾ, ਪੱਛਮੀ ਬੰਗਾਲ, ਜੰਮੂ ਕਸ਼ਮੀਰ, ਗੁਜਰਾਤ, ਉੱਤਰ ਪ੍ਰਦੇਸ਼, ਪੰਜਾਬ, ਮਹਾਰਾਸ਼ਟਰ, ਝਾਰਖੰਡ ਅਤੇ ਦਿੱਲੀ ਸਮੇਤ ਕਈ ਰਾਜਾਂ ਦੀਆਂ ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਪਰ ਆਖ਼ਿਰਕਾਰ ਮਨਿਕਾ ਦੀ ਹਿੰਮਤ, ਸੰਜੀਦਗੀ ਅਤੇ ਸਿਆਣਪ ਨੇ ਉਸਨੂੰ ਇਹ ਤਾਜ ਜਿਤਾਇਆ।
ਮਨਿਕਾ ਵਿਸ਼ਵਕਰਮਾ ਦੀ ਇਹ ਜਿੱਤ ਨਾ ਸਿਰਫ਼ ਰਾਜਸਥਾਨ ਲਈ ਮਾਣ ਦੀ ਗੱਲ ਹੈ, ਸਗੋਂ ਪੂਰੇ ਭਾਰਤ ਲਈ ਇੱਕ ਵੱਡੀ ਉਮੀਦ ਵੀ ਹੈ। ਹੁਣ ਸਾਰੇ ਭਾਰਤੀਆਂ ਦੀਆਂ ਨਜ਼ਰਾਂ ਉਸਦੇ ਪ੍ਰਦਰਸ਼ਨ ‘ਤੇ ਟਿਕੀਆਂ ਹਨ ਜਦੋਂ ਉਹ ਮਿਸ ਯੂਨੀਵਰਸ 2025 ਦੇ ਗਲੋਬਲ ਮੰਚ ‘ਤੇ ਦੇਸ਼ ਦਾ ਝੰਡਾ ਲਹਿਰਾਏਗੀ।
ਇਹ ਵੀ ਪੜ੍ਹੋ: Yo Yo ਹਨੀ ਸਿੰਘ ਦੇ ਗਾਣਿਆਂ 'ਤੇ ਲੱਗੇ ਬੈਨ ! ਪੰਜਾਬ ਸਰਕਾਰ ਅੱਗੇ ਉੱਠੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8