ਮੁਹੱਬਤ ਦਾ ਪੈਗਾਮ, ਪੁਲਵਾਮਾ ਹਮਲੇ ਮਗਰੋਂ ‘ਈਦ’ ’ਤੇ ਹੋਇਆ ਭਾਰਤ-ਪਾਕਿ ਵਲੋਂ ਮਠਿਆਈਆਂ ਦਾ ਆਦਾਨ-ਪ੍ਰਦਾਨ
Wednesday, Jul 21, 2021 - 04:28 PM (IST)
ਜੈਸਲਮੇਰ— ਭਾਰਤ ਅਤੇ ਪਾਕਿਸਤਾਨ ਦੇ ਸੁਰੱਖਿਆ ਦਸਤਿਆਂ ਵਿਚਾਲੇ ਪੁਲਵਾਮਾ ਹਮਲੇ ਤੋਂ ਬਾਅਦ ਪਹਿਲੀ ਵਾਰ ਦੋ ਸਾਲ ਤੋਂ ਵੀ ਵੱਧ ਸਮੇਂ ਮਗਰੋਂ ਈਦ ਮੌਕੇ ਮਠਿਆਈਆਂ ਦਾ ਆਦਾਨ-ਪ੍ਰਦਾਨ ਹੋਇਆ। ਈਦ ਮੌਕੇ ’ਤੇ ਜੈਸਲਮੇਰ-ਬਾੜਮੇਰ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਕਈ ਸੀਮਾ ਚੌਕੀਆਂ ’ਤੇ ਭਾਰਤ ਦੇ ਸੀਮਾ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਨੇ ਪਾਕਿਸਤਾਨੀ ਰੇਂਜਰਸ ਨੂੰ ਈਦ ਮੌਕੇ ’ਤੇ ਸ਼ੁੱਭਕਾਮਨਾਵਾਂ ਨਾਲ ਮਠਿਆਈ ਭੇਟ ਕੀਤੀ।
ਇਹ ਵੀ ਪੜ੍ਹੋ : ਕੋਰੋਨਾ ਦਿਸ਼ਾ-ਨਿਰਦੇਸ਼ਾਂ ਨਾਲ ਜਾਮਾ ਮਸਜਿਦ ’ਚ ਲੋਕਾਂ ਨੇ ਨਮਾਜ਼ ਕੀਤੀ ਅਦਾ, PM ਮੋਦੀ ਨੇ ਕਿਹਾ- ‘ਈਦ ਮੁਬਾਰਕ’
ਇਸ ਮੌਕੇ ਪਾਕਿਸਤਾਨੀ ਰੇਂਜਰਸ ਨੇ ਵੀ ਬੀ. ਐੱਸ. ਐੱਫ. ਨੂੰ ਮਠਿਆਈ ਭੇਟ ਕੀਤੀ। ਬੀ. ਐੱਸ. ਐੱਫ. ਨੇ ਉਨ੍ਹਾਂ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ। ਇਸ ਨਾਲ ਦੋਹਾਂ ਦੇਸ਼ਾਂ ਦੇ ਸੁਰੱਖਿਆ ਦਸਤਿਆਂ ਵਿਚਾਲੇ ਆਪਸੀ ਮੁਹੱਬਤ ਕਾਇਮ ਹੋਈ। ਜ਼ਿਕਰਯੋਗ ਹੈ ਕਿ 14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸੁਰੱਖਿਆ ਦਸਤਿਆਂ ਵਿਚਾਲੇ ਅਜਿਹੇ ਮੌਕਿਆਂ ’ਤੇ ਮਠਿਆਈਆਂ ਦੇ ਕੇ ਸ਼ੁੱਭਕਾਮਨਾਵਾਂ ਦੇਣਾ ਬੰਦ ਹੋ ਗਿਆ ਸੀ।
ਇਹ ਵੀ ਪੜ੍ਹੋ : ਸਿਹਤ ਮੰਤਰਾਲਾ ਦਾ ਬਿਆਨ- ਦੂਜੀ ਲਹਿਰ ਦੌਰਾਨ ਆਕਸੀਜਨ ਦੀ ਘਾਟ ਕਾਰਨ ਨਹੀਂ ਹੋਈ ਕੋਈ ਮੌਤ
ਅੱਜ ਈਦ ਮੌਕੇ ਪਹਿਲੀ ਵਾਰ ਭਾਰਤ ਨੇ ਪਾਕਿਸਤਾਨ ਨਾਲ ਦੋਸਤੀ ਦਾ ਹੱਥ ਵਧਾਉਂਦੇ ਹੋਏ ਮਠਿਆਈਆਂ ਦਾ ਆਦਾਨ-ਪ੍ਰਦਾਨ ਦੋਹਾਂ ਦੇਸ਼ਾਂ ਦੇ ਸੁਰੱਖਿਆ ਫੋਰਸਾਂ ਨੇ ਕੀਤਾ। ਪੁਲਵਾਮਾ ਹਮਲੇ ਮਗਰੋਂ ਦੋਹਾਂ ਦੇਸ਼ਾਂ ਵਿਚਾਲੇ ਸਰਹੱਦ ਪਾਰ ਹਰ ਤਰ੍ਹਾਂ ਦੀਆਂ ਬੈਠਕਾਂ ਬੰਦ ਸਨ। ਈਦ ਮੌਕੇ ਭਾਰਤ ਅਤੇ ਪਾਕਿਸਤਾਨ ਨੇ ਆਪਸੀ ਭਾਈਚਾਰੇ ਨੂੰ ਵਧਾਉਣ ਲਈ ਪੁਰਾਣੀ ਪਰੰਪਰਾ ਨੂੰ ਮੁੜ ਸ਼ੁਰੂ ਕੀਤਾ। ਓਧਰ ਬੀ. ਐੱਸ. ਐੱਫ. ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਦੇ ਸੁਰੱਖਿਆ ਦਸਤਿਆਂ ਵਿਚਾਲੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਦੋਹਾਂ ਦੇਸ਼ਾਂ ਦੇ ਤਿਉਹਾਰਾਂ, ਆਜ਼ਾਦੀ ਦਿਹਾੜੇ ਅਤੇ ਹੋਰ ਖਾਸ ਮੌਕਿਆਂ ’ਤੇ ਮਠਿਆਈਆਂ ਦਾ ਆਦਾਨ-ਪ੍ਰਦਾਨ ਦੀ ਪੁਰਾਣੀ ਰਸਮ ਹੈ।
ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ ਦੇ 14 ਸ਼ਹਿਰਾਂ ’ਚ ਦੌੜਨਗੀਆਂ 700 ‘ਇਲੈਕਟ੍ਰਿਕ ਬੱਸਾਂ’, ਹੋਣਗੀਆਂ ਖ਼ਾਸ ਸਹੂਲਤਾਂ ਨਾਲ ਲੈੱਸ