ਝਾੜੀਆਂ ''ਚੋਂ ਔਰਤ ਦੀ ਮਿਲੀ ਸਿਰ ਵੱਢੀ ਲਾਸ਼, ਜਾਂਚ ''ਚ ਜੁਟੀ ਪੁਲਸ

Sunday, Aug 13, 2023 - 01:58 PM (IST)

ਝਾੜੀਆਂ ''ਚੋਂ ਔਰਤ ਦੀ ਮਿਲੀ ਸਿਰ ਵੱਢੀ ਲਾਸ਼, ਜਾਂਚ ''ਚ ਜੁਟੀ ਪੁਲਸ

ਜੋਧਪੁਰ- ਰਾਜਸਥਾਨ ਦੇ ਜੋਧਪੁਰ 'ਚ ਨਿਊ ਪਾਵਰਹਾਊਸ ਰੋਡ 'ਤੇ ਝਾੜੀਆਂ ਐਤਵਾਰ ਤੜਕੇ ਇਕ ਅਣਪਛਾਤੀ ਔਰਤ ਦੀ ਸਿਰ ਵੱਢੀ ਲਾਸ਼ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਇਕ ਔਰਤ ਦੀ ਸਿਰ ਵੱਢੀ ਲਾਸ਼ ਵੇਖੀ। ਮੌਕੇ 'ਤੇ ਫੋਰੈਂਸਿਕ ਟੀਮ ਅਤੇ ਡੌਗ ਸਕਾਟ ਟੀਮ ਨੂੰ ਬੁਲਾਇਆ ਗਿਆ ਅਤੇ ਮ੍ਰਿਤਕ ਦੀ ਪਛਾਣ ਕੀਤੀ ਜਾ ਰਹੀ ਹੈ। 

ਡੀ. ਸੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਲਾਸ਼ ਦੀ ਪਛਾਣ ਹੋਣ ਮਗਰੋਂ ਸਥਿਤੀ ਸਪੱਸ਼ਟ ਹੋਵੇਗੀ, ਟੀਮਾਂ ਆਪਣਾ ਕੰਮ ਕਰ ਰਹੀਆਂ ਹਨ। ਫਿਲਹਾਲ ਅਸੀਂ ਇਹ ਵੀ ਖ਼ਦਸ਼ਾ ਜਤਾ ਰਹੇ ਹਾਂ ਕਿ ਇਹ ਹਾਦਸਾ ਕਿਸੇ ਟਰੇਨ ਤੋਂ ਵੀ ਹੋ ਸਕਦਾ ਹੈ। ਮਾਮਲੇ ਦੀ ਜਾਂਚ ਕਤਲ ਅਤੇ ਹਾਦਸਾ ਦੋਹਾਂ ਐਂਗਲ ਤੋਂ ਕਰ ਰਹੇ ਹਨ। ਵਧੇਰੇ ਜਾਣਕਾਰੀ ਦੀ ਉਡੀਕ ਹੈ। 

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਵਿਚ 12ਵੀਂ ਜਮਾਤ ਵਿਚ ਪੜ੍ਹਨ ਵਾਲੀ ਇਕ ਨਾਬਾਲਗ ਕੁੜੀ ਦੀ ਲਾਸ਼ ਉਸ ਦੇ ਘਰ ਕੋਲ ਇਕ ਖੂਹ ਦੇ ਅੰਦਰੋਂ ਮਿਲੀ ਸੀ। ਅਧਿਕਾਰੀਆਂ ਮੁਤਾਬਕ ਪੀੜਤਾ ਦੇ ਪਰਿਵਾਰ ਦੀ ਸ਼ਿਕਾਇਤ ਮਗਰੋਂ ਜਿਸ ਸਕੂਲ ਵਿਚ ਕੁੜੀ ਪੜ੍ਹ ਰਹੀ ਸੀ, ਉੱਥੋਂ ਦੇ ਇਕ ਅਧਿਆਪਕ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ।


author

Tanu

Content Editor

Related News