''''ਉਸ ਨੂੰ ਫਾਂਸੀ ਦੇ ਦਿੱਤੀ ਜਾਣੀ ਚਾਹੀਦੀ ਹੈ...!'''', ਸੋਨਮ ਦੀ ਗ੍ਰਿਫ਼ਤਾਰੀ ਮਗਰੋਂ ਰਾਜਾ ਰਘੂਵੰਸ਼ੀ ਦੀ ਮਾਂ ਦਾ ਬਿਆਨ
Monday, Jun 09, 2025 - 12:16 PM (IST)

ਨੈਸ਼ਨਲ ਡੈਸਕ- ਹਨੀਮੂਨ 'ਤੇ ਪਤਨੀ ਨਾਲ ਸ਼ਿਲਾਂਗ ਗਏ ਰਾਜਾ ਰਘੂਵੰਸ਼ੀ ਦੀ ਖੱਡ 'ਚੋਂ ਮਿਲੀ ਲਾਸ਼ ਤੇ ਉਸ ਦੀ ਪਤਨੀ ਸੋਨਮ ਦੇ ਗ੍ਰਿਫ਼ਤਾਰ ਹੋਣ ਮਗਰੋਂ ਰਾਜਾ ਦੀ ਮਾਂ ਉਮਾ ਰਘੂਵੰਸ਼ੀ ਨੇ ਕਿਹਾ ਕਿ ਜੇਕਰ ਸੋਨਮ ਰਘੂਵੰਸ਼ੀ ਉਸ ਦੇ ਪੁੱਤਰ ਦੇ ਕਤਲ 'ਚ ਸ਼ਾਮਲ ਵਿੱਚ ਸ਼ਾਮਲ ਹੈ, ਤਾਂ ਉਸ ਨੂੰ ਫਾਂਸੀ ਦੇ ਦਿੱਤੀ ਜਾਣੀ ਚਾਹੀਦੀ ਹੈ। ਉਸ ਨੇ ਪੁਲਸ ਨੂੰ ਪਹਿਲਾਂ ਬਾਕੀ ਤਿੰਨ ਦੋਸ਼ੀਆਂ ਤੋਂ ਪੁੱਛਗਿੱਛ ਕਰਨ ਲਈ ਵੀ ਕਿਹਾ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਰਾਜਾ ਦੀ ਮਾਂ ਨੇ ਕਿਹਾ, "ਜੇਕਰ ਸੋਨਮ ਰਾਜਾ ਦੇ ਕਤਲ 'ਚ ਸ਼ਾਮਲ ਹੈ, ਤਾਂ ਉਸ ਨੂੰ ਫਾਂਸੀ ਦੇ ਦਿੱਤੀ ਜਾਣੀ ਚਾਹੀਦੀ ਹੈ। ਮੈਂ ਚਾਹੁੰਦੀ ਹਾਂ ਕਿ ਫੜੇ ਗਏ ਤਿੰਨ ਆਦਮੀਆਂ ਤੋਂ ਪੁੱਛਗਿੱਛ ਕੀਤੀ ਜਾਵੇ।" ਉਸ ਨੇ ਕਿਹਾ ਕਿ ਸੋਨਮ ਉਸ ਨਾਲ ਚੰਗਾ ਵਿਵਹਾਰ ਕਰਦੀ ਸੀ ਅਤੇ ਜਦੋਂ ਉਹ ਮਿਲਦੀ ਸੀ ਤਾਂ ਉਸ ਨੂੰ ਜੱਫੀ ਪਾਉਂਦੀ ਸੀ।
ਇਹ ਵੀ ਪੜ੍ਹੋ- ਅਸਮਾਨੋਂ ਵਰ੍ਹਨ ਲੱਗੀ ਅੱਗ ! 47 ਨੂੰ ਟੱਪਿਆ ਪਾਰਾ, ਜਾਣੋ ਕਦੋਂ ਮਿਲੇਗੀ ਰਾਹਤ
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸੋਨਮ ਦੀ ਇਸ ਮਾਮਲੇ ਵਿੱਚ ਕੋਈ ਸ਼ਮੂਲੀਅਤ ਨਹੀਂ ਹੈ, ਤਾਂ ਉਸ ਨੂੰ ਦੋਸ਼ੀ ਨਹੀਂ ਬਣਾਇਆ ਜਾਣਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਪੁਲਸ ਨੇ ਸਵੇਰੇ ਵੀ ਇਹ ਨਹੀਂ ਦੱਸਿਆ ਕਿ ਸੋਨਮ ਮਿਲੀ ਹੈ। ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ। ਜੇਕਰ ਸੋਨਮ ਨੇ ਕੁਝ ਨਹੀਂ ਕੀਤਾ ਹੈ, ਤਾਂ ਉਸ ਨੂੰ ਦੋਸ਼ੀ ਕਿਉਂ ਬਣਾਇਆ ਜਾਵੇਗਾ ?
ਇਹ ਵੀ ਪੜ੍ਹੋ- ਹਨੀਮੂਨ 'ਤੇ ਪਤੀ ਦੇ ਕਤਲ ਮਾਮਲੇ 'ਚ ਗ੍ਰਿਫ਼ਤਾਰ ਹੋਈ ਸੋਨਮ ਦੇ ਪਿਤਾ ਦਾ ਵੱਡਾ ਬਿਆਨ ; 'ਮੇਰੀ ਧੀ ਨੂੰ ਪੁਲਸ...'
ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਨੇੜੇ ਸੋਨਮ ਰਘੂਵੰਸ਼ੀ ਦੇ ਪਾਏ ਜਾਣ 'ਤੇ, ਰਾਜਾ ਰਘੂਵੰਸ਼ੀ ਦੇ ਭਰਾ ਸਚਿਨ ਰਘੂਵੰਸ਼ੀ ਨੇ ਮੀਡੀਆ ਨੂੰ ਦੱਸਿਆ, "ਸੋਨਮ ਖੁਦ ਦੱਸੇਗੀ ਕਿ ਕੀ ਹੋਇਆ। ਮੈਂ ਮੇਘਾਲਿਆ ਪੁਲਸ ਅਤੇ ਮੁੱਖ ਮੰਤਰੀ ਦਾ ਉਨ੍ਹਾਂ ਦੀ ਜਾਂਚ ਅਤੇ ਮਦਦ ਲਈ ਧੰਨਵਾਦ ਕਰਦਾ ਹਾਂ। ਪੁਲਸ ਸਭ ਕੁਝ ਸਾਫ਼ ਕਰ ਦੇਵੇਗੀ। ਜੇਕਰ ਸੋਨਮ ਮਾਮਲੇ 'ਚ ਸ਼ਾਮਲ ਪਾਈ ਜਾਂਦੀ ਹੈ, ਤਾਂ ਅਸੀਂ ਸਖ਼ਤ ਕਾਰਵਾਈ ਦੀ ਮੰਗ ਕਰਾਂਗੇ।"
ਜ਼ਿਕਰਯੋਗ ਹੈ ਕਿ ਸੋਨਮ ਤੇ ਰਾਜਾ ਰਘੂਵੰਸ਼ੀ ਵਿਆਹ ਤੋਂ ਬਾਅਦ ਹਨੀਮੂਨ ਲਈ ਮੇਘਾਲਿਆ ਦੇ ਸ਼ਿਲਾਂਗ ਗਏ ਹੋਏ ਸਨ, ਪਰ ਬੀਤੇ ਕੁਝ ਦਿਨਾਂ ਤੋਂ ਇਹ ਦੋਵੇਂ ਲਾਪਤਾ ਚੱਲ ਰਹੇ ਸਨ। ਕੁਝ ਦਿਨ ਪਹਿਲਾਂ ਰਾਜਾ ਰਘੂਵੰਸ਼ੀ ਦੀ ਲਾਸ਼ ਉੱਥੇ ਇਕ ਡੂੰਘੀ ਖੱਡ 'ਚੋਂ ਮਿਲੀ, ਜਿਸ ਮਗਰੋਂ ਉਸ ਦੀ ਪਤਨੀ 'ਤੇ ਕਤਲ ਦਾ ਸ਼ੱਕ ਵਧ ਗਿਆ ਤੇ ਅੱਜ ਉੱਤਰ ਪ੍ਰਦੇਸ਼ ਪੁਲਿਸ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜਾ ਰਘੂਵੰਸ਼ੀ ਦੀ ਪਤਨੀ ਸੋਨਮ ਰਘੂਵੰਸ਼ੀ ਵਾਰਾਣਸੀ-ਗਾਜ਼ੀਪੁਰ ਮੇਨ ਰੋਡ 'ਤੇ ਇੱਕ ਢਾਬੇ ਦੇ ਨੇੜੇ ਮਿਲੀ, ਜਿਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਉਸ ਤੋਂ ਇਲਾਵਾ 3 ਹੋਰ ਲੋਕਾਂ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- 5 ਜ਼ਿਲ੍ਹਿਆਂ 'ਚ ਕਰਫ਼ਿਊ ! ਇੰਟਰਨੈੱਟ ਵੀ ਹੋ ਗਿਆ ਬੰਦ, ਲੱਗ ਗਈਆਂ ਸਖ਼ਤ ਪਾਬੰਦੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e