ਕਾਤਲ ਸੋਨਮ ਦੀ ਗਲੈਮਰਸ ਲੁੱਕ ਦੀਆਂ ਤਸਵੀਰਾਂ ਆਈਆਂ ਸਾਹਮਣੇ, ਜਿਊਂਦੀ ਸੀ ਲਗਜ਼ਰੀ ਲਾਈਫ਼

Monday, Jun 16, 2025 - 05:19 PM (IST)

ਕਾਤਲ ਸੋਨਮ ਦੀ ਗਲੈਮਰਸ ਲੁੱਕ ਦੀਆਂ ਤਸਵੀਰਾਂ ਆਈਆਂ ਸਾਹਮਣੇ, ਜਿਊਂਦੀ ਸੀ ਲਗਜ਼ਰੀ ਲਾਈਫ਼

ਨੈਸ਼ਨਲ ਡੈਸਕ- ਇੰਦੌਰ ਦੇ ਕਾਰੋਬਾਰੀ ਰਾਜਾ ਰਘੂਵੰਸ਼ੀ ਦਾ ਮੇਘਾਲਿਆ ਵਿਚ ਹਨੀਮੂਨ ਦੌਰਾਨ ਕਤਲ ਕਰ ਦਿੱਤਾ ਗਿਆ ਸੀ। ਰਾਜਾ ਦੀ ਪਤਨੀ ਸੋਨਮ ਰਘੂਵੰਸ਼ੀ ਜੋ ਖੁਦ ਨੂੰ ਬੇਕਸੂਰ ਦੱਸ ਰਹੀ ਸੀ, ਉਸ ਨੇ ਪੁਲਸ ਸਾਹਮਣੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਸੋਨਮ ਨੇ ਮਨਜ਼ੂਰ ਕੀਤਾ ਕਿ ਉਸ ਨੇ ਆਪਣੇ ਪ੍ਰੇਮੀ ਰਾਜ ਕੁਸ਼ਵਾਹਾ ਨਾਲ ਮਿਲ ਕੇ ਪਤੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਇਸ ਮਾਮਲੇ ਵਿਚ ਪੁਲਸ ਨੇ 4 ਹੋਰ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ-  ''ਉਹਨੂੰ ਮਾਰ ਦਿਓ, ਵਿਧਵਾ ਬਣ ਮੈਂ ਤੇਰੇ ਨਾਲ ਕਰਾਂਗੀ ਵਿਆਹ'', ਖੁੱਲ੍ਹ ਗਿਆ ਰਾਜਾ ਦੇ ਕਤਲ ਦਾ ''ਰਾਜ਼''

PunjabKesari

ਸੋਨਮ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਅਤੇ ਰਾਜ ਨੇ ਮਿਲ ਕੇ ਰਾਜਾ ਦਾ ਕਤਲ ਕਰਨ ਲਈ ਦੋ ਯੋਜਨਾਵਾਂ ਬਣਾਈਆਂ ਸਨ। ਪਹਿਲੀ ਯੋਜਨਾ ਵਿਚ ਤਿੰਨ ਸੁਪਾਰੀ ਕਿਲਰ ਨੂੰ ਰਾਜਾ ਦੇ ਕਤਲ ਲਈ ਭੇਜਿਆ ਗਿਆ ਸੀ ਪਰ ਉਹ ਨਾਕਾਮ ਰਹੇ। ਦੂਜੀ ਯੋਜਨਾ ਵਿਚ ਸੋਨਮ ਨੇ ਰਾਜਾ ਨੂੰ ਖੱਡ ਵਿਚ ਧੱਕਾ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਸਫ਼ਲ ਨਹੀਂ ਹੋ ਸਕੀ। ਅਖ਼ੀਰ 23 ਮਈ ਨੂੰ ਆਕਾਸ਼, ਵਿਸ਼ਾਲ ਅਤੇ ਆਨੰਦ ਨੇ ਤੇਜ਼ਧਾਰ ਹਥਿਆਰ ਨਾਲ ਰਾਜਾ ਦਾ ਕਤਲ ਕਰ ਕੇ ਉਸ ਨੂੰ ਖੱਡ ਵਿਚ ਸੁੱਟ ਦਿੱਤਾ।

ਇਹ ਵੀ ਪੜ੍ਹੋ- ਪਹਾੜ 'ਤੇ ਚੜ੍ਹਾਈ ਸਮੇਂ ਥੱਕ ਗਏ ਸੁਪਾਰੀ ਕਿੱਲਰ ! ਰਾਜਾ ਰਘੂਵੰਸ਼ੀ ਨੂੰ ਮਾਰਨ ਤੋਂ ਕੀਤਾ ਇਨਕਾਰ, ਫ਼ਿਰ ਸੋਨਮ ਨੇ...

PunjabKesari

ਇਸ ਮਾਮਲੇ ਵਿਚ ਸੋਨਮ ਦੇ ਭਰਾ ਗੋਵਿੰਦ ਰਘੂਵੰਸ਼ੀ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਪੁਲਸ ਨੂੰ ਸੋਨਮ ਅਤੇ ਰਾਜਾ ਦੀ ਲੋਕੇਸ਼ਨ ਦੀ ਜਾਣਕਾਰੀ ਦਿੱਤੀ, ਜਿਸ ਨਾਲ ਪੁਲਸ ਨੂੰ ਸੋਨਮ ਤੱਕ ਪਹੁੰਚਣ ਵਿਚ ਮਦਦ ਮਿਲੀ। ਗੋਵਿੰਦ ਨੇ ਮੀਡੀਆ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਭੈਣ ਦੋਸ਼ੀ ਹੈ ਤਾਂ ਉਸ ਨੂੰ ਸਖ਼ਤ ਸਜ਼ਾ ਮਿਲੀ ਚਾਹੀਦੀ ਹੈ।

PunjabKesari

ਓਧਰ ਰਾਜਾ ਦੀ ਮਾਂ ਉਮਾ ਦੇਵੀ ਨੇ ਵੀ ਸੋਨਮ ਦੇ ਭਰਾ ਗੋਵਿੰਦ ਨੂੰ ਮੁਆਫ਼ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਗੋਵਿੰਦ ਆਪਣੀ ਭੈਣ ਦੀ ਇਸ ਸ਼ਰਮਨਾਕ ਕਰਤੂਤ ਤੋਂ ਸ਼ਰਮਿੰਦਾ ਹੈ ਅਤੇ ਉਨ੍ਹਾਂ ਨੇ ਪੁਲਸ ਨਾਲ ਮਿਲ ਕੇ ਮਾਮਲੇ ਦੀ ਜਾਂਚ ਵਿਚ ਮਦਦ ਕੀਤੀ। ਇਸ ਮਾਮਲੇ ਵਿਚ ਪੁਲਸ ਨੇ ਸੋਨਮ ਅਤੇ ਉਸ ਦੇ ਪ੍ਰੇਮੀ ਰਾਜ ਕੁਸ਼ਵਾਹਾ ਵਿਚਾਲੇ ਹੋਏ ਹੈਰਾਨ ਕਰਨ ਵਾਲੀ ਚੈਟਸ ਵੀ ਬਰਾਮਦ ਕੀਤੀ ਹੈ। ਇਸ ਸਨਸਨੀਖੇਜ਼ ਕਤਲਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਇਸ ਲਈ ਹਰ ਪਹਿਲੂ 'ਤੇ ਮੀਡੀਆ ਦੀਆਂ ਨਜ਼ਰਾਂ ਟਿਕੀਆਂ ਹਨ।

ਇਹ ਵੀ ਪੜ੍ਹੋ-  ਸੋਨਮ ਜਿਹਾ ਸ਼ਾਤਿਰ ਕੋਈ ਨਹੀਂ! ਲੱਖਾਂ ਦੇ ਗਹਿਣੇ ਲੈ ਕੇ ਗਈ ਹਨੀਮੂਨ, Plan ਜਾਣ ਹੋਵੋਗੇ ਹੈਰਾਨ

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News