''ਉਹਨੂੰ ਮਾਰ ਦਿਓ, ਵਿਧਵਾ ਬਣ ਮੈਂ ਤੇਰੇ ਨਾਲ ਕਰਾਂਗੀ ਵਿਆਹ'', ਖੁੱਲ੍ਹ ਗਿਆ ਰਾਜਾ ਦੇ ਕਤਲ ਦਾ ''ਰਾਜ਼''
Tuesday, Jun 10, 2025 - 06:15 PM (IST)

ਨੈਸ਼ਨਲ ਡੈਸਕ- ਰਾਜਾ ਰਘੂਵੰਸ਼ੀ ਕਤਲ ਮਾਮਲੇ ਵਿਚ ਪਤਨੀ ਸੋਨਮ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਕਈ ਖੁਲਾਸੇ ਹੋ ਰਹੇ ਹਨ। ਰਾਜਾ ਰਘੂਵੰਸ਼ੀ ਇਦੌਰ ਦੇ ਟਰਾਂਸਪੋਰਟ ਕਾਰੋਬਾਰੀ ਸਨ ਅਤੇ ਉਸ ਦਾ ਕਤਲ ਉਸ ਦੀ ਪਤਨੀ ਸੋਨਮ ਰਘੂਵੰਸ਼ੀ ਨੇ ਆਪਣੇ ਪ੍ਰੇਮੀ ਰਾਜ ਕੁਸ਼ਵਾਹਾ ਨਾਲ ਮਿਲ ਕੇ ਕਰਵਾਇਆ। ਸੋਨਮ ਨੇ ਵਿਆਹ ਤੋਂ ਪਹਿਲਾਂ ਹੀ ਵਿਧਵਾ ਹੋਣ ਦੀ ਪਲਾਨਿੰਗ ਕਰ ਲਈ ਸੀ। ਸੋਨਮ ਨੇ ਜਿਸ ਰਾਜਾ ਨੂੰ ਆਪਣਾ ਜੀਵਨਸਾਥੀ ਬਣਾਇਆ, ਵਿਆਹ ਦੇ ਮਹਿਜ 5 ਦਿਨ ਬਾਅਦ ਹੀ ਆਪਣੇ ਪਤੀ ਦੇ ਕਤਲ ਦੀ ਸਾਜ਼ਿਸ਼ ਰਚ ਦਿੱਤੀ।
ਇਹ ਵੀ ਪੜ੍ਹੋ- ਪਹਾੜ 'ਤੇ ਚੜ੍ਹਾਈ ਸਮੇਂ ਥੱਕ ਗਏ ਸੁਪਾਰੀ ਕਿੱਲਰ ! ਰਾਜਾ ਰਘੂਵੰਸ਼ੀ ਨੂੰ ਮਾਰਨ ਤੋਂ ਕੀਤਾ ਇਨਕਾਰ, ਫ਼ਿਰ ਸੋਨਮ ਨੇ...
ਵਿਆਹ ਦੇ 5ਵੇਂ ਦਿਨ ਹੀ ਪਤੀ ਰਾਜਾ ਨੂੰ ਹਟਾਉਣ ਦੀ ਪਲਾਨਿੰਗ
ਰਾਜਾ ਅਤੇ ਸੋਨਮ ਦਾ ਵਿਆਹ 11 ਮਈ ਨੂੰ ਹੋਇਆ ਸੀ। ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਸੀ ਅਤੇ ਸਭ ਕੁਝ ਆਮ ਵਾਂਗ ਸੀ। ਜਾਣਕਾਰੀ ਮੁਤਾਬਕ ਸੋਨਮ ਨੇ 16 ਮਈ ਨੂੰ ਆਪਣੇ ਪ੍ਰੇਮੀ ਰਾਜ ਕੁਸ਼ਵਾਹਾ ਨਾਲ ਮਿਲ ਕੇ ਪਤੀ ਰਾਜਾ ਨੂੰ ਆਪਣੇ ਰਸਤੇ ਤੋਂ ਹਟਾਉਣ ਦੀ ਸਾਜ਼ਿਸ਼ ਰਚ ਦਿੱਤੀ ਸੀ।
ਇਹ ਵੀ ਪੜ੍ਹੋ- ਸੋਨਮ ਜਿਹਾ ਸ਼ਾਤਿਰ ਕੋਈ ਨਹੀਂ! ਲੱਖਾਂ ਦੇ ਗਹਿਣੇ ਲੈ ਕੇ ਗਈ ਹਨੀਮੂਨ, Plan ਜਾਣ ਹੋਵੋਗੇ ਹੈਰਾਨ
ਸੋਨਮ ਦਾ ਰਾਜ ਨਾਲ ਵਾਅਦਾ- ਮੈਂ ਵਿਧਵਾ ਬਣ ਕੇ ਤੇਰੇ ਨਾਲ ਵਿਆਹ ਕਰਾਂਗੀ
ਪ੍ਰੇਮੀ ਰਾਜ ਕੁਸ਼ਵਾਹਾ ਸੋਨਮ ਦੇ ਪਿਤਾ ਦੇ ਇੱਥੇ ਕੰਮ ਕਰਦਾ ਸੀ ਪਰ ਤਕਰੀਬਨ 5 ਮਹੀਨੇ ਪਹਿਲਾਂ ਹੀ ਦੋਵਾਂ ਵਿਚਾਲੇ ਪਿਆਰ ਹੋ ਗਿਆ। ਸੋਨਮ ਜਾਣਦੀ ਸੀ ਕਿ ਉਸ ਦੇ ਪਿਤਾ ਦਿਲ ਦੇ ਮਰੀਜ਼ ਹਨ ਅਤੇ ਜੇਕਰ ਉਹ ਰਾਜ ਕੁਸ਼ਵਾਹਾ ਨਾਲ ਵਿਆਹ ਦੀ ਗੱਲ ਪਿਤਾ ਨਾਲ ਕਰਦੀ ਹੈ ਤਾਂ ਉਹ ਨਹੀਂ ਮੰਨਣਗੇ। ਇਸ ਲਈ ਸੋਨਮ ਨੇ ਰਾਜ ਨਾਲ ਵਿਧਵਾ ਬਣ ਕੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ।
ਇਹ ਵੀ ਪੜ੍ਹੋ- 'ਮੈਨੂੰ ਤਾਂ ਅਗਵਾ ਕੀਤਾ ਗਿਆ ਸੀ...!', ਪਤੀ ਦੇ ਕਤਲ ਦਾ ਦੋਸ਼ ਝੱਲ ਰਹੀ ਸੋਨਮ ਨੇ ਸੁਣਾ'ਤੀ ਨਵੀਂ ਕਹਾਣੀ
ਰਾਜਾ ਨਾਲ ਹਨੀਮੂਨ ਲਈ ਮੇਘਾਲਿਆ ਦੇ ਸ਼ਿਲਾਂਗ ਗਈ ਸੀ ਸੋਨਮ
ਸੋਨਮ ਵਿਆਹ ਮਗਰੋਂ ਮੇਘਾਲਿਆ ਦੇ ਸ਼ਿਲਾਂਗ ਵਿਚ ਹਨੀਮੂਨ ਮਨਾਉਣ ਲਈ ਗਈ ਸੀ। 23 ਮਈ ਨੂੰ ਫੋਟੋਸ਼ੂਟ ਦੇ ਬਹਾਨੇ ਸੋਨਮ, ਰਾਜਾ ਨੂੰ ਸੁੰਨਸਾਨ ਪਹਾੜੀ ਇਲਾਕੇ ਵਿਚ ਲੈ ਗਈ। ਉੱਥੇ ਸੋਨਮ ਨੇ ਥੱਕਣ ਦਾ ਬਹਾਨਾ ਬਣਾ ਕੇ ਪਿੱਛੇ ਰੁੱਕ ਗਈ ਅਤੇ ਤਿੰਨ ਸੁਪਾਰੀ ਕਿਲਰ ਰਾਜਾ ਵੱਲ ਵਧੇ। ਜਿਵੇਂ ਹੀ ਖਾਲੀ ਥਾਂ ਮਿਲੀ ਤਾਂ ਸੁਪਾਰੀ ਕਿਲਰ ਨੇ ਰਾਜਾ ਦੇ ਕਤਲ ਨੂੰ ਅੰਜ਼ਾਮ ਦੇ ਦਿੱਤਾ। ਜਿਸ ਤੋਂ ਬਾਅਦ ਸੋਨਮ ਟਰੇਨ ਰਾਹੀਂ ਵਾਰਾਣਸੀ ਹੁੰਦੇ ਹੋਏ ਗਾਜੀਪੁਰ ਪਹੁੰਚੀ। ਇਸ ਦੌਰਾਨ ਉਸ ਨੇ ਆਪਣਾ ਮੋਬਾਈਲ ਫੋਨ ਤੋੜ ਦਿੱਤਾ ਤਾਂ ਕਿ ਪੁਲਸ ਉਸ ਨੂੰ ਟਰੇਸ ਨਾ ਕਰ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8