ਰਾਜ ਠਾਕਰੇ ਦੀ ਪੇਸ਼ੀ ਨਾਲ ਮੁੰਬਈ ਦੇ ਕਈ ਇਲਾਕਿਆਂ 'ਚ ਧਾਰਾ-144 ਲਾਗੂ, ਰਸਤੇ ਵੀ ਬੰਦ

08/22/2019 1:35:57 PM

ਮੁੰਬਈ— ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਮੁਖੀ ਰਾਜ ਠਾਕਰੇ ਅੱਜ ਯਾਨੀ ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ ਪੇਸ਼ ਹੋਏ। ਉਨ੍ਹਾਂ ਦੀ ਇਹ ਪੇਸ਼ੀ ਕੋਹਿਨੂਰ ਇਮਾਰਤ ਮਾਮਲੇ ਨੂੰ ਲੈ ਕੇ ਹੋਈ ਹੈ। ਪੇਸ਼ੀ ਤੋਂ ਪਹਿਲਾਂ ਮਨਸੇ ਦੇ ਵਰਕਰਾਂ ਨੇ ਕਈ ਜਗ੍ਹਾ ਪ੍ਰਦਰਸ਼ਨ ਕੀਤਾ ਤਾਂ ਉੱਥੇ ਮੁੰਬਈ ਪੁਲਸ ਵੀ ਹਰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਰਾਜ ਠਾਕਰੇ ਦੇ ਘਰ ਤੋਂ ਲੈ ਕੇ ਈ.ਡੀ. ਦਫ਼ਤਰ ਤੱਕ ਸੁਰੱਖਿਆ ਫੋਰਸ ਤਾਇਨਾਤ ਹੈ ਅਤੇ ਕੁਝ ਥਾਂਵਾਂ 'ਤੇ ਧਾਰਾ-144 ਵੀ ਲੱਗਾ ਦਿੱਤੀ ਗਈ ਹੈ। ਰਾਜ ਠਾਕਰੇ ਦੀ ਪੁੱਛ-ਗਿੱਛ ਨੂੰ ਦੇਖਦੇ ਹੋਏ ਮੁੰਬਈ ਦੇ ਇਨ੍ਹਾਂ ਇਲਾਕਿਆਂ 'ਚ ਧਾਰਾ-144 ਲਗਾਈ ਗਈ ਹੈ।
1- ਮਰੀਨ ਡਰਾਈਵ
2- ਐੱਮ.ਆਰ.ਏ. ਮਾਰਗ
3- ਦਾਦਰ
4- ਆਜ਼ਾਦ ਮੈਦਾਨ
ਧਾਰਾ-144 ਤੋਂ ਇਲਾਵਾ ਈ.ਡੀ. ਦੇ ਦਫ਼ਤਰ ਜਾਣ ਵਾਲੀ ਸੜਕ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ ਅਤੇ ਇੱਥੇ ਕਿਸੇ ਵੀ ਵਾਹਨ ਦੇ ਆਉਣ ਦੀ ਮਨਜ਼ੂਰੀ ਨਹੀਂ ਹੈ। ਮੁੰਬਈ 'ਚ ਈ.ਡੀ. ਦਫ਼ਤਰ ਪੱਛਮੀ ਇਲਾਕੇ 'ਚ ਬਲਾਰਡ ਐਸਟੇਟ 'ਚ ਹੈ। ਮੁੰਬਈ ਪੁਲਸ ਵਲੋਂ ਇਨ੍ਹਾਂ ਥਾਂਵਾਂ 'ਤੇ ਲੋਕਾਂ ਨੂੰ ਨਾ ਜਾਣ ਦੀ ਅਪੀਲ ਕੀਤੀ ਗਈ ਹੈ, ਕਿਉਂਕਿ ਇੱਥੇ ਜਾਮ ਦੀ ਸਥਿਤੀ ਬਣ ਸਕਦੀ ਹੈ ਅਤੇ ਚੱਪੇ-ਚੱਪੇ 'ਤੇ ਪੁਲਸ ਵੀ ਤਾਇਨਾਤ ਹੈ।

ਕਈ ਨੇਤਾਵਾਂ ਨੂੰ ਹਿਰਾਸਤ 'ਚ ਲਿਆ
ਰਾਜ ਠਾਕਰੇ ਦੀ ਪੇਸ਼ੀ ਤੋਂ ਪਹਿਲਾਂ ਕਈ ਜਗ੍ਹਾ ਮਨਸੇ ਦੇ ਵਰਕਰਾਂ ਨੇ ਪ੍ਰਦਰਸ਼ਨ ਕੀਤਾ। ਪੁਲਸ ਨੇ ਕਈ ਨੇਤਾਵਾਂ ਨੂੰ ਹਿਰਾਸਤ 'ਚ ਵੀ ਲਿਆ ਹੈ। ਉੱਥੇ ਹੀ ਬੁੱਧਵਾਰ ਨੂੰ ਹੀ ਕੁਝ ਨੇਤਾਵਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ। ਰਾਜ ਠਾਕਰੇ ਨੇ ਪੇਸ਼ੀ ਤੋਂ ਪਹਿਲਾਂ ਆਪਣੇ ਸਮਰਤਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਸ਼ਾਂਤੀ ਬਣਾਏ ਰੱਖਣ ਅਤੇ ਈ.ਡੀ. ਦਫ਼ਤਰ ਦੇ ਸਾਹਮਣੇ ਇਕੱਠੇ ਨਾ ਹੋਣ। ਦੱਸਣਯੋਗ ਹੈ ਕਿ ਈ.ਡੀ. ਮਨੋਹਰ ਜੋਸ਼ੀ ਦੇ ਬੇਟੇ ਉਨਮੇਸ਼ ਜੋਸ਼ੀ ਦੀ ਕੋਹਿਨੂਰ ਸੀ.ਟੀ.ਐੱਨ.ਐੱਲ. 'ਚ 450 ਕਰੋੜ ਰੁਪਏ ਤੋਂ ਵਧ ਕੇ ਆਈ.ਐੱਲ. ਐਂਡ ਐੱਫ.ਐੱਸ. ਦੇ ਕਰਜ਼ ਅਤੇ ਨਿਵੇਸ਼ ਦੀਆਂ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ। ਕੋਹਿਨੂਰ ਸੀ.ਟੀ.ਐੱਨ.ਐੱਲ. ਇਕ ਰਿਐਲਿਟੀ ਖੇਤਰ ਦੀ ਕੰਨਪੀ ਹੈ, ਜੋ ਪੱਛਮੀ ਦਾਦਰ 'ਚ ਕੋਹਿਨੂਰ ਸਕਵਾਇਰ ਟਾਵਰ ਦਾ ਨਿਰਮਾਣ ਕਰ ਰਹੀ ਹੈ।


Related News