ਰਾਜ ਬੱਬਰ ਦਾ ਭਾਜਪਾ ''ਤੇ ਹਮਲਾ, ਕਿਹਾ-''ਬੇਟੀ ਪੜਾਓ ਪਰ ਉਸਨੂੰ ਭਾਜਪਾ ਤੋਂ ਬਚਾਓ''

Saturday, Apr 14, 2018 - 05:07 PM (IST)

ਉਨਾਵ— ਯੂ.ਪੀ. ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਭਾਜਪਾ 'ਤੇ ਹੱਲਾ ਬੋਲਦੇ ਹੋਏ ਕਿਹਾ, 'ਬੇਟੀ ਬਚਾਓ ਪਰ ਉਸ ਨੂੰ ਭਾਜਪਾ ਤੋਂ ਬਚਾਓ'। ਨਾਲ ਹੀ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਬੇਟੀਆਂ ਨੂੰ ਭਾਜਪਾ ਦੇ ਗੁੰਡਿਆਂ ਨੂੰ ਬਚਾਓ। ਦਰਅਸਲ, ਰਾਜ ਬੱਬਰ ਗਾਜੀਆਬਾਦ 'ਚ ਉਨਾਵ ਅਤੇ ਕਠੂਆ 'ਚ ਹੋਏ ਗੈਂਗਰੇਪ ਦੇ ਮਾਮਲੇ 'ਤੇ ਕੈਂਡਲ ਮਾਰਚ ਲਈ ਪਹੁੰਚੇ ਸਨ। ਹਾਲਾਂਕਿ ਕੈਂਡਲ ਮਾਰਚ ਪਹੁੰਚਣ 'ਚ ਉਨ੍ਹਾਂ ਨੂੰ ਕਾਫੀ ਦੇਰੀ ਹੋ ਗਈ।
ਦੇਰੀ ਨਾਲ ਪਹੁੰਚਣ 'ਤੇ ਰਾਜ ਬੱਬਰ ਨੇ ਮਾਫੀ ਮੰਗੀ। ਇਨ੍ਹਾਂ ਹੀ ਨਹੀਂ ਰਾਜ ਬੱਬਰ ਦੇ ਦੇਰ ਆਉਣ 'ਤੇ ਕਾਂਗਰਸ ਕਾਰਜਕਰਤਾ ਸੈਲਫੀ ਖਿਚਵਾਉਣ 'ਚ ਰੁਝੇ ਹੋ ਗਏ। ਜਿਸ ਤੋਂ ਬਾਅਦ ਪੂਰਾ ਕੈਂਡਲ ਮਾਰਚ ਜੋ ਪਹਿਲਾਂ ਤੋਂ ਡਰਾਮਾ ਬਣ ਚੁੱਕਿਆ ਸੀ, ਇਕ ਵੱਡੇ ਡਰਾਮੇ 'ਚ ਤਬਦੀਲ ਹੋ ਗਿਆ। ਉਸ ਦੌਰਾਨ ਧੱਕਾ-ਮੁੱਕੀ ਵੀ ਹੋਣ ਲੱਗ ਗਈ, ਹੱਦ ਤਾਂ ਹੋ ਗਈ ਜਦੋਂ ਕਾਂਗਰਸ ਦੇ ਵਰਕਰ ਮੀਡੀਆ ਨਾਲ ਵੀ ਬਦਸਲੂਕੀ ਕਰਨ ਲੱਗ ਗਏ। ਜਿਸ ਤੋਂ ਬਾਅਦ ਰਾਜ ਬੱਬਰ ਨੂੰ ਮੀਡੀਆ ਤੋਂ ਮਾਫੀ ਮੰਗਣੀ ਪਈ।
ਉਨਾਵ ਗੈਂਗਰੇਪ ਮਾਮਲੇ 'ਤੇ ਉਨ੍ਹਾਂ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ 'ਚ ਲਗਾਤਾਰ ਅਪਰਾਧ ਵਧ ਰਿਹਾ ਹੈ ਅਤੇ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ ਹੋ ਗਈ ਹੈ। ਅਨੁਜ ਚੌਧਰੀ 'ਤੇ ਹੋਏ ਹਮਲੇ ਨੂੰ ਲੈ ਕੇ ਉਨ੍ਹਾਂ ਨੇ ਸਰਕਾਰ 'ਤੇ ਨਿਸ਼ਾਨਾ ਕੱਸਿਆ। ਉਨ੍ਹਾਂ ਨੇ ਅਨੁਜ ਦੀ ਹਰ ਸੰਭਵ ਮਦਦ ਕਰਨ ਦਾ ਵੀ ਭਰੋਸਾ ਦਿੱਤਾ ਹੈ। ਇਸ ਤੋਂ ਬਾਅਦ ਯੂ.ਪੀ. ਕਾਂਗਰਸ ਪ੍ਰਧਾਨ ਮ੍ਰਿਤਕ ਟੀ.ਵੀ. ਪੱਤਰਕਾਰ ਚੌਧਰੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਅਨੁਜ ਦੀ ਹਾਲਤ ਦਾ ਜਾਇਜਾ ਲਿਆ।


Related News