ਲਖਨਊ 'ਚ ਭਾਰੀ ਬਾਰਿਸ਼ ਦਾ ਕਹਿਰ ਜਾਰੀ, ਸਕੂਲ ਬੰਦ

Friday, Sep 27, 2019 - 11:23 AM (IST)

ਲਖਨਊ 'ਚ ਭਾਰੀ ਬਾਰਿਸ਼ ਦਾ ਕਹਿਰ ਜਾਰੀ, ਸਕੂਲ ਬੰਦ

ਲਖਨਊ—ਉਤਰ ਪ੍ਰਦੇਸ਼ ਦੇ ਰਾਜਧਾਨੀ ਲਖਨਊ 'ਚ ਭਾਰੀ ਬਾਰਿਸ਼ ਦਾ ਕਹਿਰ ਜਾਰੀ ਹੈ। ਭਾਰੀ ਬਾਰਿਸ਼ ਕਾਰਨ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ।ਖਰਾਬ ਮੌਸਮ ਕਾਰਨ ਲਖਨਊ, ਅਮੇਠੀ, ਅਯੁੱਧਿਆ ਅਤੇ ਉਨਾਂਵ 'ਚ 12ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਜ਼ੋਨਲ ਮੌਸਮ ਵਿਗਿਆਨ ਵਿਭਾਗ ਦੇ ਡਾਇਰੈਕਟਰ ਜੇ. ਪੀ. ਗੁਪਤਾ ਮੁਤਾਬਕ ਅਗਲੇ 3 ਦਿਨਾਂ ਤੱਕ ਸ਼ਹਿਰ 'ਚ ਮੱਧਮ ਤੋਂ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਭਾਰੀ ਬਾਰਿਸ਼ ਕਾਰਨ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਪ੍ਰਭਾਵਿਤ ਜ਼ਿਲਿਆਂ ਦੇ ਅਧਿਕਾਰੀਆਂ ਨੂੰ ਲੋਕਾਂ ਨੂੰ ਤਰੁੰਤ ਰਾਹਤ ਉਪਲੱਬਧ ਕਰਵਾਉਣ ਲਈ ਆਦੇਸ਼ ਦਿੱਤੇ ਹਨ।ਦੱਸ ਦੇਈਏ ਕਿ ਲਖਨਊ 'ਚ ਬੁੱਧਵਾਰ ਰਾਤ ਤੋਂ ਲੈ ਕੇ ਅੱਜ ਭਾਵ ਸ਼ੁੱਕਰਵਾਰ ਤੱਕ ਭਾਰੀ ਬਾਰਿਸ਼ ਜਾਰੀ ਹੈ। ਭਾਰੀ ਬਾਰਿਸ਼ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


author

Iqbalkaur

Content Editor

Related News