ਹੈਦਰਾਬਾਦ ''ਚ ਬਾਰਿਸ਼ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

05/31/2020 4:47:37 PM

ਹੈਦਰਾਬਾਦ-ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਅਤੇ ਸਿਕੰਦਰਾਬਾਦ ਸ਼ਹਿਰ ਦੇ ਕਈ ਹਿੱਸਿਆਂ 'ਚ ਅੱਜ ਭਾਵ ਐਤਵਾਰ ਦੁਪਹਿਰ ਤੋਂ ਬਾਅਦ ਕਾਫੀ ਤੇਜ਼ ਹਵਾਵਾਂ ਚੱਲੀਆਂ ਅਤੇ ਇਸ ਦੇ ਨਾਲ ਹੀ ਬਾਰਿਸ਼ ਵੀ ਹੋਈ, ਜਿਸ ਕਾਰਨ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ। ਜਾਣਕਾਰੀ ਮੁਤਾਬਕ ਦੋਵਾਂ ਹੀ ਵੱਡੇ ਸ਼ਹਿਰਾਂ ਦੇ ਕਈ ਇਲਾਕਿਆਂ 'ਚ ਅਚਾਨਕ ਬੱਦਲ ਛਾ ਗਏ ਅਤੇ ਹਨ੍ਹੇਰਾ ਹੋ ਗਿਆ, ਜਿਸ ਨਾਲ ਦਿਨੇ ਹੀ ਰਾਤ ਵਰਗਾ ਮਾਹੌਲ ਬਣ ਗਿਆ ਸੀ।

PunjabKesari

ਦੱਸ ਦੇਈਏ ਕਿ ਪਿਛਲੇ ਕੁਝ ਦਿਨ੍ਹਾਂ ਤੋਂ ਅੱਤ ਦੀ ਗਰਮੀ ਦੇ ਕਾਰਨ ਤਾਪਮਾਨ ਸਾਧਾਰਨ ਤੋਂ ਕਾਫੀ ਉੱਪਰ ਰਿਹਾ ਸੀ ਪਰ ਬਾਰਿਸ਼ ਤੋਂ ਬਾਅਦ ਤਾਪਮਾਨ 'ਚ ਕਾਫੀ ਕਮੀ ਆਈ ਹੈ।

PunjabKesari

ਇਸ ਦੌਰਾਨ ਮੌਸਮ ਵਿਭਾਗ ਨੇ ਹੈਦਰਾਬਾਦ ਸਮੇਤ ਤੇਲੰਗਾਨਾ ਦੇ ਕਈ ਖੇਤਰਾਂ 'ਚ ਅਗਲੇ 4 ਦਿਨਾਂ ਤੱਕ ਧੂੜ ਭਰੀ ਹਵਾਵਾਂ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। 

ਇਹ ਵੀ ਪੜ੍ਹੋ--- ਬਾਰਿਸ਼ ਤੇ ਤੇਜ਼ ਹਵਾਵਾਂ ਚੱਲਣ ਨਾਲ ਦਿੱਲੀ ਦੇ ਤਾਪਮਾਨ 'ਚ ਆਈ ਗਿਰਾਵਟ


Iqbalkaur

Content Editor

Related News