ਮੋਹਲੇਧਾਰ ਮੀਂਹ ਕਾਰਨ ਕਈ ਪਿੰਡਾਂ ''ਚ ਭਰਿਆ ਪਾਣੀ, NDRF ਨੇ 2500 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ

Saturday, Jul 27, 2024 - 04:17 PM (IST)

ਨਵਸਾਰੀ- ਗੁਜਰਾਤ ’ਚ ਮੋਹਲੇਧਾਰ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਜਨ-ਜੀਵਨ 'ਤੇ ਇਸ ਦਾ ਭਾਰੀ ਅਸਰ ਪਿਆ ਹੈ ਅਤੇ ਹਾਲਾਤ ਬੱਦਤਰ ਹੁੰਦੇ ਜਾ ਰਹੇ ਹਨ। ਮੋਹਲੇਧਾਰ ਮੀਂਹ ਕਾਰਨ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਵਿਚ ਪਾਣੀ ਭਰ ਗਿਆ ਹੈ, ਜਿਸ ਕਾਰਨ NDRF ਨੂੰ ਜ਼ਿਲ੍ਹੇ ਦੇ ਪਾਣੀ ਨਾਲ ਭਰੇ ਖੇਤਰਾਂ 'ਚੋਂ ਲੋਕਾਂ ਨੂੰ ਕੱਢਣ ਦਾ ਕੰਮ ਸੌਂਪਿਆ ਗਿਆ ਹੈ। NDRF ਨੇ ਪਿੰਡਾਂ ’ਚ ਪਾਣੀ ਭਰ ਜਾਣ ਤੋਂ ਬਾਅਦ 2,500 ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ- ਟੁੱਟ ਗਿਆ ਡੈਮ; ਸ਼ਹਿਰ 'ਚ ਵੜਿਆ ਪਾਣੀ, ਰੁੜ੍ਹ ਗਈਆਂ ਗੱਡੀਆਂ, ਹਾਲਾਤ ਹੋਏ ਬੱਦਤਰ

NDRF ਟੀਮ ਨੇ ਨਵਸਾਰੀ ਦੇ ਮਿਥਿਲਾ 'ਚ ਹੜ੍ਹ ਪ੍ਰਭਾਵਿਤ ਖੇਤਰ ਤੋਂ ਇਕ ਬੱਚੇ ਅਤੇ ਬੀਮਾਰ ਮਹਿਲਾ ਸਮੇਤ 5 ਲੋਕਾਂ ਨੂੰ ਬਚਾਇਆ। NDRF ਨੇ ਦੱਸਿਆ ਕਿ 24 ਘੰਟਿਆਂ ਦੌਰਾਨ ਭਾਰੀ ਮੀਂਹ ਪੈਣ ਤੋਂ ਬਾਅਦ ਨਵਸਾਰੀ ’ਚ ਕਈ ਪਿੰਡਾਂ ਅਤੇ ਹੇਠਲੇ ਇਲਾਕਿਆਂ ਤੋਂ ਘੱਟੋ-ਘੱਟ 2,200 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ, ਜਦੋਂ ਕਿ ਗੁਆਂਢੀ ਤਾਪੀ ਜ਼ਿਲੇ ਤੋਂ 500 ਲੋਕਾਂ ਨੂੰ ਹੋਰ ਥਾਵਾਂ ’ਤੇ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ-  ਭਾਰਤੀ ਫ਼ੌਜ ਵਲੋਂ ਮੂੰਹ-ਤੋੜ ਜਵਾਬ, LoC ਨੇੜੇ ਮਾਰਿਆ ਗਿਆ ਪਾਕਿਸਤਾਨੀ ਘੁਸਪੈਠੀਆ

ਨਵਸਾਰੀ ਦੀ ਜ਼ਿਲ੍ਹਾ ਕੈਲਕਟਰ ਆਗਰੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਨਵਸਾਰੀ ਜ਼ਿਲੇ ’ਚੋਂ ਲੰਘਣ ਵਾਲੀ ਪੂਰਣਾ ਨਦੀ 28 ਫੁੱਟ ਦੇ ਪੱਧਰ ’ਤੇ ਵਹਿ ਰਹੀ ਹੈ, ਜੋ ਖਤਰੇ ਦੇ ਨਿਸ਼ਾਨ 23 ਫੁੱਟ ਤੋਂ ਕਾਫ਼ੀ ਉੱਪਰ ਹੈ। ਪਾਣੀ ਭਰ ਜਾਣ ਕਾਰਨ ਘੱਟੋ-ਘੱਟ 70 ਇੰਟਰਨਲ ਸੜਕਾਂ ਅਤੇ 4 ਮੁੱਖ ਸੜਕਾਂ ਟ੍ਰੈਫਿਕ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਹੜ੍ਹ ਵਰਗੇ ਹਲਾਤਾਂ ਦਰਮਿਆਨ ਨਵਸਾਰੀ ਨਗਰ ਪਾਲਿਕਾ ਨੇ ਸ਼ਹਿਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਫਸੇ ਲੋਕਾਂ ਲਈ 20,000 ਖਾਣ ਦੇ ਪੈਕਟ ਤਿਆਰ ਕੀਤੇ। ਮੀਂਹ ਦੀ ਸਥਿਤੀ ਨੂੰ ਵੇਖਦੇ ਹੋਏ ਜ਼ਿਲ੍ਹਾ ਕਲੈਕਟਰ ਆਗਰੇ ਨੇ ਪ੍ਰਭਾਵਿਤ ਲੋਕਾਂ ਲਈ ਬਣਾਏ ਗਏ ਆਸਰਾ ਘਰਾਂ ਦਾ ਨਿਰੀਖਣ ਕੀਤਾ।

ਇਹ ਵੀ ਪੜ੍ਹੋ- JJP ਆਗੂ ਅਜੇ ਚੌਟਾਲਾ ਦੀ ਕਾਰ ਹੋਈ ਹਾਦਸੇ ਦੀ ਸ਼ਿਕਾਰ, ਟੁੱਟਿਆ ਗੱਡੀ ਦਾ ਸ਼ੀਸ਼ਾ


Tanu

Content Editor

Related News