ਗੁਜਰਾਤ ਦੇ ਕਈ ਹਿੱਸਿਆਂ ''ਚ ਘੱਟ ਹੋਈ ਬਾਰਿਸ਼, ਪਿੰਡ ਅਜੇ ਵੀ ਬਣੇ ਤਾਲਾਬ

Friday, Aug 30, 2024 - 06:36 PM (IST)

ਅਹਿਮਦਾਬਾਦ - ਸ਼ੁੱਕਰਵਾਰ ਨੂੰ ਗੁਜਰਾਤ ਦੇ ਜ਼ਿਆਦਾਤਰ ਹਿੱਸਿਆਂ 'ਚ ਬਾਰਿਸ਼ 'ਚ ਕਮੀ ਦਰਜ ਕੀਤੀ ਗਈ ਪਰ ਨਦੀਆਂ ਦੇ ਤੇਜ਼ ਉਫ਼ਾਨ ਕਾਰਨ ਕਈ ਕਸਬੇ ਅਤੇ ਪਿੰਡ ਅਜੇ ਵੀ ਪਾਣੀ ਨਾਲ ਭਰੇ ਹੋਏ ਹਨ। ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਐੱਸਈਓਸੀ) ਦੇ ਅਨੁਸਾਰ, ਰਾਜ ਵਿੱਚ ਸਿਰਫ਼ ਚਾਰ ਥਾਵਾਂ 'ਤੇ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ 15 ਤੋਂ 26 ਮਿਲੀਮੀਟਰ ਦੇ ਵਿਚਕਾਰ ਮੀਂਹ ਪਿਆ, ਜਦੋਂ ਕਿ ਇਸ ਸਮੇਂ ਦੌਰਾਨ ਹੋਰ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਈ।

ਇਹ ਵੀ ਪੜ੍ਹੋ 1984 ਸਿੱਖ ਕਤਲੇਆਮ: ਅਦਾਲਤ ਵਲੋਂ ਜਗਦੀਸ਼ ਟਾਈਟਲਰ ‘ਤੇ ਦੋਸ਼ ਆਇਦ

ਭਾਰਤੀ ਮੌਸਮ ਵਿਭਾਗ (IMD) ਨੇ ਚੇਤਾਵਨੀ ਦਿੱਤੀ ਹੈ ਕਿ ਕੱਛ ਖੇਤਰ ਵਿੱਚ ਬਣਿਆ ਡੂੰਘਾ ਦਬਾਅ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਸਕਦਾ ਹੈ। ਐੱਸਈਓਸੀ ਅਨੁਸਾਰ ਇਸ ਮੌਸਮ ਪ੍ਰਣਾਲੀ ਕਾਰਨ, ਕੱਛ ਜ਼ਿਲ੍ਹੇ ਦੇ ਮੁੰਦਰਾ ਤਾਲੁਕਾ ਵਿੱਚ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ ਰਾਜ ਵਿੱਚ ਸਭ ਤੋਂ ਵੱਧ 26 ਮਿਲੀਮੀਟਰ ਮੀਂਹ ਪਿਆ। ਇਸ ਤੋਂ ਇਲਾਵਾ ਗਿਰ ਸੋਮਨਾਥ ਦੇ ਵੇਰਾਵਲ ਵਿੱਚ 18 ਮਿਲੀਮੀਟਰ, ਦੇਵਭੂਮੀ ਦਵਾਰਕਾ ਵਿੱਚ 16 ਮਿਲੀਮੀਟਰ, ਬਨਾਸਕਾਂਠਾ ਦੇ ਦਾਂਤੀਵਾੜਾ ਵਿੱਚ 15 ਮਿਲੀਮੀਟਰ, ਕੱਛ ਜ਼ਿਲ੍ਹੇ ਦੇ ਅੰਜਾਰ ਤਾਲੁਕਾ ਵਿੱਚ 15 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ ਰੂਹ ਕੰਬਾਊ ਵਾਰਦਾਤ : ਬੰਦ ਘਰ 'ਚੋਂ ਖੂਨ ਨਾਲ ਲੱਖਪੱਥ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਉੱਡੇ ਪਰਿਵਾਰ ਦੇ ਹੋਸ਼

ਅਧਿਕਾਰੀਆਂ ਨੇ ਦੱਸਿਆ ਕਿ ਮਾਂਡਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਅਤੇ ਕੱਛ ਜ਼ਿਲ੍ਹੇ ਦੇ ਭੁਜ, ਅੰਜਾਰ ਅਤੇ ਨਖਤਰਾਨਾ ਕਸਬਿਆਂ ਵਿੱਚ ਪਾਣੀ ਭਰਨ ਦੀ ਸਮੱਸਿਆ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਇਕ ਬਿਆਨ 'ਚ ਕਿਹਾ ਕਿ ਵਡੋਦਰਾ ਸ਼ਹਿਰ 'ਚ ਸਥਿਤੀ ਹੁਣ ਹੌਲੀ-ਹੌਲੀ ਆਮ ਵਾਂਗ ਹੋ ਰਹੀ ਹੈ, ਜਿੱਥੇ ਵਿਸ਼ਵਾਮਿਤਰੀ ਨਦੀ ਦੇ ਵਹਿਣ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਸੀ। ਰੀਲੀਜ਼ ਵਿਚ ਕਿਹਾ ਕਿ ਖ਼ਤਰੇ ਦੇ ਨਿਸ਼ਾਨ ਤੋਂ 37 ਫੁੱਟ ਉਪਰ ਵਹਿ ਰਹੀ ਨਦੀ ਸ਼ੁੱਕਰਵਾਰ ਨੂੰ 23.16 ਫੁੱਟ 'ਤੇ ਸੀ ਅਤੇ 6,073 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਸੀ, ਜਿਨ੍ਹਾਂ ਵਿਚੋਂ 1,610 ਆਪਣੇ ਘਰਾਂ ਨੂੰ ਪਰਤ ਗਏ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਇਸ ਹਫ਼ਤੇ ਦੀ ਸ਼ੁਰੂਆਤ 'ਚ ਸੂਬੇ 'ਚ ਮੀਂਹ ਨਾਲ ਸਬੰਧਤ ਘਟਨਾਵਾਂ 'ਚ 26 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ ਇਸ ਮੰਦਰ 'ਚ ਸ਼ਰਧਾਲੂਆਂ ਲਈ ਲਾਜ਼ਮੀ ਹੋਇਆ ਆਧਾਰ ਕਾਰਡ, ਵਰਨਾ ਨਹੀਂ ਮਿਲੇਗਾ ਪ੍ਰਸਾਦ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News