ਲਾਕਡਾਊਨ-2 ਦੇ ਬਾਅਦ ਹੁਣ ਰੱਦ ਟ੍ਰੇਨਾਂ ਦੀ ਟਿਕਟ ਦੇ ਰਿਫੰਡ ਲਈ ਰੇਲਵੇ ਨੇ ਜਾਰੀ ਕੀਤੀ ਤਾਰੀਕ

04/15/2020 12:18:44 AM

ਨਵੀਂ ਦਿੱਲੀ - ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਵਲੋਂ ਲਾਕਡਾਊਨ ਦੀ ਮਿਆਦ ਵਧਾਉਣ ਦੇ ਐਲਾਨ ਤੋਂ ਬਾਅਦ ਰੇਲਵੇ ਬੋਰਡ ਨਾਲ ਸਬੰਧਿਤ ਅਧਿਕਾਰੀਆਂ ਦੀ ਤੁਰੰਤ ਬੈਠਕ ਹੋਈ। ਉਸ ਵਿਚ ਇਹ ਫੈਸਲਾ ਲਿਆ ਗਿਆ ਕਿ ਹੁਣ ਲੋਕਾਂ  ਰੱਦ ਹੋਈਆਂ ਟ੍ਰੇਨਾਂ ਦੇ ਟਿਕਟ ਕੈਂਸਲ ਕਰਵਾਉਣ ਤੋਂ ਬਾਅਦ ਉਸ ਦਾ ਰਿਫੰਡ ਲੈਣ ਲਈ 31 ਜੁਲਾਈ 2020 ਤੱਕ ਦਾ ਸਮਾਂ ਮਿਲੇਗਾ। ਇਸ ਤੋਂ ਬੀਤੀ 23 ਮਾਰਚ ਨੂੰ ਰੇਲਵੇ ਨੇ ਕੈਂਸਲ ਟਿਕਟ ਦਾ ਭੁਗਤਾਨ ਲੈਣ ਦੀ ਸਮਾਂ ਮਿਆਦ ਨੂੰ ਵਧਾਉਂਦੇ ਹੋਏ 3 ਮਹੀਨੇ ਤੱਕ ਕਰ ਦਿੱਤਾ ਸੀ। ਇਸ ਤੋਂ ਪਹਿਲਾਂ 72 ਘੰਟੇ ਅੰਦਰ ਰਿਫੰਡ ਲੈਣਾ ਪੈਂਦਾ ਸੀ।

ਭਾਰਤੀ ਰੇਲਵੇ ਨੇ ਮੰਗਲਵਾਰ ਨੂੰ ਕਿਹਾ ਕਿ 3 ਮਈ ਤੱਕ ਰੱਦ ਕੀਤੀਆਂ ਗਈਆਂ ਸਾਰੀਆਂ ਰੇਲ ਗੱਡੀਆਂ ਦੀਆਂ ਆਨਲਾਈਨ ਟਿਕਟਾਂ ਲੈਣ ਵਾਲੇ ਲੋਕਾਂ ਦੇ ਪੈਸੇ ਆਪਣੇ-ਆਪ ਵਾਪਸ ਆ ਜਾਣਗੇ ਅਤੇ ਜਿਹੜੇ ਲੋਕਾਂ ਨੇ ਕਾਊਂਟਰ ਤੋਂ ਟਿਕਟ  ਖਰੀਦੀ ਹੈ ਅਜਿਹੇ ਲੋਕ 31 ਜੁਲਾਈ ਤੱਕ ਆਪਣੇ ਪੈਸੇ ਵਾਪਸ ਲੈ ਸਕਦੇ ਹਨ। ਇਸ ਦੇ ਨਾਲ ਹੀ ਰੇਲਵੇ ਨੇ ਕਿਹਾ ਕਿ ਉਹ ਟ੍ਰੇਨਾਂ ਜਿਹੜੀਆਂ ਕਿ ਰੱਦ ਨਹੀਂ ਹੋਈਆਂ ਅਤੇ ਅਜਿਹੀਆਂ ਟ੍ਰੇਨਾਂ ਦੀ ਅਗਾਉਂ (advance) ਬੁਕਿੰਗ ਰੱਦ ਕਰਨ ਵਾਲਿਆਂ ਨੂੰ ਵੀ ਪੂਰਾ ਪੈਸਾ ਵਾਪਸ ਕਰ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੋਨਾ ਵਿਸ਼ਾਣੂ ਦੇ ਸੰਕਰਮ ਦੇ ਫੈਲਣ ਤੋਂ ਰੋਕਣ ਲਈ ਦੇਸ਼ ਵਿਚ ਜਾਰੀ ਲਾਕਡਾਊਨ ਦੀ ਮਿਆਦ ਨੂੰ 3 ਮਈ ਤੱਕ ਵਧਾਉਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਭਾਰਤੀ ਰੇਲਵੇ ਨੇ ਆਪਣੀਆਂ ਯਾਤਰੀ ਸੇਵਾਵਾਂ ਨੂੰ 3 ਮਈ ਤੱਕ ਲਈ ਮੁਅੱਤਲ ਕਰ ਦਿੱਤਾ। ਰੇਲਵੇ ਨੇ ਕਿਹਾ ਕਿ ਅਗਲੇ ਆਦੇਸ਼ ਤਕ ਈ-ਟਿਕਟ ਸਮੇਤ ਰੇਲਵੇ ਦੀ ਐਡਵਾਂਸ ਬੁਕਿੰਗ ਨਹੀਂ ਕੀਤੀ ਜਾਏਗੀ।

ਇਹ ਵੀ ਦੇਖੋ : ਕੋਰੋਨਾ ਹੋਵੇ ਜਾਂ ਕੋਈ ਹੋਰ ਬੀਮਾਰੀ ਸਰਕਾਰ ਕਰਵਾ ਰਹੀ ਇਸ ਸਕੀਮ ਦੇ ਤਹਿਤ ਮੁਫਤ ਇਲਾਜ

ਹਾਲਾਂਕਿ ਆਨਲਾਈਨ ਟਿਕਟ ਰੱਦ ਕਰਨ ਦੀ ਸੁਵਿਧਾ ਜਾਰੀ ਰਹੇਗੀ। ਰੇਲਵੇ ਨੇ ਕਿਹਾ, 'ਜਿੱਥੋਂ ਤੱਕ 3 ਮਈ ਤੱਕ ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ਦਾ ਸੰਬੰਧ ਹੈ, ਪੈਸੇ ਆਪਣੇ ਆਪ ਹੀ ਉਨ੍ਹਾਂ ਲੋਕਾਂ ਨੂੰ ਵਾਪਸ ਕਰ ਦਿੱਤੇ ਜਾਣਗੇ ਜਿਹੜੇ ਯਾਤਰੀਆਂ ਨੇ ਆਨਲਾਈਨ ਟਿਕਟਾਂ ਬੁੱਕ ਕਰਵਾਈਆਂ ਹਨ। ਦੂਜੇ ਪਾਸੇ ਕਾਊਂਟਰ ਤੋਂ ਟਿਕਟ ਲੈਣ ਵਾਲੇ 31 ਜੁਲਾਈ ਤੱਕ ਆਪਣੇ ਪੈਸੇ ਵਾਪਸ ਲੈ ਸਕਦੇ ਹਨ। ਇਨ੍ਹਾਂ ਰੇਲ ਗੱਡੀਆਂ ਦੇ ਟਿਕਟ ਲੈਣ ਵਾਲਿਆਂ ਨੂੰ ਪੂਰਾ ਪੈਸਾ ਵਾਪਸ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਵਿਭਾਗ ਨੇ ਪੂਰੀ ਜਾਣਕਾਰੀ ਦਿੱਤੀ ਕਿ ਰੇਲ ਗੱਡੀਆਂ ਜਿਹੜੀਆਂ ਕਿ ਅਜੇ ਰੱਦ ਨਹੀਂ ਹੋਈਆਂ ਅਜਿਹੀਆਂ ਟ੍ਰੇਨਾਂ ਦੀ ਅਗਾਊਂ(advance) ਬੁਕਿੰਗ ਕਰਨ ਵਾਲਿਆਂ ਨੂੰ ਵੀ ਪੂਰਾ ਰਿਫੰਡ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਰੇਲਵੇ ਨੇ 3 ਮਈ ਤੱਕ ਦੀਆਂ ਸਾਰੀਆਂ ਯਾਤਰੀ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਸਨ। ਕੋਵਿਡ- 19 ਕਾਰਣ ਸਾਰੀਆਂ ਯਾਤਰੀ ਸੇਵਾਵਾਂ ਜਿਸ ਵਿਚ ਪ੍ਰੀਮੀਅਮ ਟ੍ਰੇਨਾਂ, ਮੇਲ / ਐਕਸਪ੍ਰੈਸ ਟ੍ਰੇਨਾਂ, ਯਾਤਰੀ ਟ੍ਰੇਨਾਂ, ਉਪਨਗਰ ਰੇਲ, ਕੋਲਕਾਤਾ ਮੈਟਰੋ ਰੇਲ, ਕੋਂਕਣ ਰੇਲਵੇ ਸਮੇਤ ਸਾਰੀਆਂ ਟ੍ਰੇਨਾਂ 3 ਮਈ ਰਾਤ 12 ਵਜੇ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਵਿਚ ਹੁਣ ਤੱਕ 10,000 ਤੋਂ ਵਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 339 ਲੋਕਾਂ ਦੀ ਮੌਤ ਹੋ ਚੁੱਕੀ ਹੈ।
 

 

 

 


Harinder Kaur

Content Editor

Related News