ਤਿਉਹਾਰਾਂ 'ਤੇ ਟਿਕਟਾਂ ਦੀ ਚਿੰਤਾ ਖ਼ਤਮ: ਰੇਲਵੇ ਚਲਾਏਗਾ 54 ਸਪੈਸ਼ਲ ਟ੍ਰੇਨਾਂ; ਜਾਣੋ ਰੂਟ ਅਤੇ ਸਮਾਂ

Wednesday, Sep 16, 2026 - 08:34 PM (IST)

ਤਿਉਹਾਰਾਂ 'ਤੇ ਟਿਕਟਾਂ ਦੀ ਚਿੰਤਾ ਖ਼ਤਮ: ਰੇਲਵੇ ਚਲਾਏਗਾ 54 ਸਪੈਸ਼ਲ ਟ੍ਰੇਨਾਂ; ਜਾਣੋ ਰੂਟ ਅਤੇ ਸਮਾਂ

ਜਬਲਪੁਰ/ਭੋਪਾਲ : ਦੁਰਗਾ ਪੂਜਾ, ਦਿਵਾਲੀ ਅਤੇ ਛੱਠ ਪੂਜਾ ਦੌਰਾਨ ਟ੍ਰੇਨਾਂ ਵਿੱਚ ਵਧਣ ਵਾਲੀ ਭੀੜ ਨੂੰ ਦੇਖਦਿਆਂ ਰੇਲਵੇ ਨੇ ਯਾਤਰੀਆਂ ਲਈ ਵੱਡਾ ਫੈਸਲਾ ਲਿਆ ਹੈ। ਪੱਛਮੀ ਮੱਧ ਰੇਲਵੇ ਤਿਉਹਾਰਾਂ ਦੇ ਸੀਜ਼ਨ ਦੌਰਾਨ 54 ਪੂਜਾ ਸਪੈਸ਼ਲ ਟ੍ਰੇਨਾਂ ਚਲਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਫੈਸਲੇ ਨਾਲ ਜਬਲਪੁਰ, ਰੀਵਾ, ਕਟਨੀ ਅਤੇ ਆਸ-ਪਾਸ ਦੇ ਸ਼ਹਿਰਾਂ ਤੋਂ ਦਿੱਲੀ, ਹਰਿਦੁਆਰ, ਭੋਪਾਲ ਆਦਿ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।

ਯਾਤਰੀਆਂ ਦੀ ਸੁਵਿਧਾ ਲਈ ਕਟਨੀ-ਸਤਨਾ-ਕਟਨੀ ਅਨ-ਰਿਜ਼ਰਵਡ ਸਪੈਸ਼ਲ ਟ੍ਰੇਨ ਚਲਾਈ ਜਾਵੇਗੀ। ਟ੍ਰੇਨ ਨੰਬਰ 09015 ਕਟਨੀ ਤੋਂ 10 ਅਕਤੂਬਰ ਤੋਂ 22 ਨਵੰਬਰ 2026 ਤੱਕ ਰੋਜ਼ਾਨਾ ਸਵੇਰੇ 5:45 ਵਜੇ ਚੱਲ ਕੇ ਸਵੇਰੇ 8:45 ਵਜੇ ਸਤਨਾ ਪਹੁੰਚੇਗੀ। ਵਾਪਸੀ ਵਿੱਚ ਟ੍ਰੇਨ ਨੰਬਰ 09016 ਸਤਨਾ ਤੋਂ ਸ਼ਾਮ 6:30 ਵਜੇ ਚੱਲ ਕੇ ਰਾਤ 8:50 ਵਜੇ ਕਟਨੀ ਪਹੁੰਚੇਗੀ। ਇਹ ਟ੍ਰੇਨ ਪਟਵਾਰਾ, ਝੁਕੇਹੀ, ਪਕਰਿਆ ਰੋਡ, ਅਮਦਰਾ, ਘੁਨਵਾਰਾ, ਭਦਨਪੁਰ, ਮੈਹਰ, ਉਂਚੇਹਰਾ ਅਤੇ ਲਗਰਗਵਾਂ ਸਟੇਸ਼ਨਾਂ 'ਤੇ ਰੁਕੇਗੀ।

ਰੀਵਾ, ਦਿੱਲੀ ਅਤੇ ਹਰਿਦੁਆਰ ਲਈ ਰੂਟ ਅਤੇ ਸਮਾਂ
ਰੀਵਾ-ਰਾਨੀ ਕਮਲਾਪਤੀ: ਟ੍ਰੇਨ ਨੰਬਰ 02192 ਰੀਵਾ ਤੋਂ 17, 24 ਅਕਤੂਬਰ ਅਤੇ 7 ਤੇ 14 ਨਵੰਬਰ ਨੂੰ ਦੁਪਹਿਰ 12:30 ਵਜੇ ਚੱਲ ਕੇ ਰਾਤ 9:15 ਵਜੇ ਰਾਨੀ ਕਮਲਾਪਤੀ ਪਹੁੰਚੇਗੀ। ਵਾਪਸੀ 'ਚ ਟ੍ਰੇਨ ਨੰਬਰ 02191 ਰਾਤ 10:15 ਵਜੇ ਚੱਲ ਕੇ ਅਗਲੇ ਦਿਨ ਸਵੇਰੇ 7:20 ਵਜੇ ਰੀਵਾ ਪਹੁੰਚੇਗੀ। ਇਸ ਦਾ ਠਹਿਰਾਅ ਸਤਨਾ, ਮੈਹਰ, ਕਟਨੀ ਮੁੜਵਾਰਾ, ਦਮੋਹ, ਸਾਗਰ, ਬੀਨਾ ਅਤੇ ਵਿਦਿਸ਼ਾ ਵਿਖੇ ਹੋਵੇਗਾ।
ਜਬਲਪੁਰ-ਹਜ਼ਰਤ ਨਿਜ਼ਾਮੂਦੀਨ (ਦਿੱਲੀ): ਟ੍ਰੇਨ ਨੰਬਰ 01707 ਜਬਲਪੁਰ ਤੋਂ 17 ਅਕਤੂਬਰ ਤੋਂ 14 ਨਵੰਬਰ ਤੱਕ ਹਰ ਸ਼ਨੀਵਾਰ ਰਾਤ 8:20 ਵਜੇ ਚੱਲ ਕੇ ਅਗਲੇ ਦਿਨ ਦੁਪਹਿਰ 2:25 ਵਜੇ ਹਜ਼ਰਤ ਨਿਜ਼ਾਮੂਦੀਨ ਪਹੁੰਚੇਗੀ। ਵਾਪਸੀ 'ਚ ਟ੍ਰੇਨ ਨੰਬਰ 01708 ਹਰ ਐਤਵਾਰ ਦੁਪਹਿਰ 3:45 ਵਜੇ ਚੱਲ ਕੇ ਅਗਲੇ ਦਿਨ ਸਵੇਰੇ 9:30 ਵਜੇ ਜਬਲਪੁਰ ਪਹੁੰਚੇਗੀ।
ਜਬਲਪੁਰ-ਹਰਿਦੁਆਰ: ਟ੍ਰੇਨ ਨੰਬਰ 01703 ਜਬਲਪੁਰ ਤੋਂ 22 ਅਕਤੂਬਰ ਤੋਂ 19 ਨਵੰਬਰ ਤੱਕ ਹਰ ਵੀਰਵਾਰ ਦੁਪਹਿਰ 3:30 ਵਜੇ ਚੱਲ ਕੇ ਅਗਲੇ ਦਿਨ ਦੁਪਹਿਰ 2:20 ਵਜੇ ਹਰਿਦੁਆਰ ਪਹੁੰਚੇਗੀ। ਵਾਪਸੀ 'ਚ ਟ੍ਰੇਨ ਨੰਬਰ 01704 ਹਰ ਸ਼ੁੱਕਰਵਾਰ ਦੁਪਹਿਰ 3:10 ਵਜੇ ਚੱਲ ਕੇ ਅਗਲੇ ਦਿਨ ਸ਼ਾਮ 4:20 ਵਜੇ ਜਬਲਪੁਰ ਪਹੁੰਚੇਗੀ।

AC, ਸਲੀਪਰ ਅਤੇ ਜਨਰਲ ਕੋਚਾਂ ਦੀ ਸੁਵਿਧਾ  
ਇਨ੍ਹਾਂ ਪੂਜਾ ਸਪੈਸ਼ਲ ਟ੍ਰੇਨਾਂ ਵਿੱਚ ਏ.ਸੀ. (AC), ਸਲੀਪਰ ਅਤੇ ਜਨਰਲ ਸ਼੍ਰੇਣੀ ਦੇ ਕੋਚ ਮੁਹੱਈਆ ਕਰਵਾਏ ਜਾਣਗੇ। ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਯਾਤਰਾ ਤੋਂ ਪਹਿਲਾਂ ਰੇਲਵੇ ਦੀ ਪੁੱਛਗਿੱਛ ਸੇਵਾ ਜਾਂ NTES ਐਪ ਰਾਹੀਂ ਅੱਪਡੇਟ ਕੀਤਾ ਸਮਾਂ-ਸਾਰਣੀ ਜ਼ਰੂਰ ਚੈੱਕ ਕਰਨ।


author

Inder Prajapati

Content Editor

Related News