‘ਚਮੜਾ ਅਤੇ ਜੁੱਤੀਆਂ-ਚੱਪਲਾਂ ਦੀ ਬਰਾਮਦ 2026-27 ’ਚ 5.5 ਅਰਬ ਡਾਲਰ ਤਕ ਪਹੁੰਚ ਸਕਦੀ ਹੈ’

Wednesday, Sep 16, 2026 - 07:13 PM (IST)

‘ਚਮੜਾ ਅਤੇ ਜੁੱਤੀਆਂ-ਚੱਪਲਾਂ ਦੀ ਬਰਾਮਦ 2026-27 ’ਚ 5.5 ਅਰਬ ਡਾਲਰ ਤਕ ਪਹੁੰਚ ਸਕਦੀ ਹੈ’

ਬਿਜ਼ਨੈੱਸ ਡੈਸਕ - ਦੇਸ਼ ਤੋਂ ਚਮੜੇ, ਜੁੱਤੀਆਂ-ਚੱਪਲਾਂ ਅਤੇ ਸਹਾਇਕ ਉਤਪਾਦਾਂ ਦੀ ਬਰਾਮਦ ਵਿੱਤੀ ਸਾਲ 2026-27 ’ਚ 12 ਫੀਸਦੀ ਤੋਂ ਜ਼ਿਆਦਾ ਵਧ ਕੇ 5.5 ਅਰਬ ਡਾਲਰ ਤਕ ਪਹੁੰਚ ਸਕਦੀ ਹੈ। ਕੌਂਸਲ ਫਾਰ ਲੈਦਰ ਐਕਸਪੋਰਟਸ (ਸੀ. ਐੱਲ. ਈ.) ਦੇ ਚੇਅਰਮੈਨ ਰਮੇਸ਼ ਕੁਮਾਰ ਜੁਨੇਜਾ ਨੇ ਇਹ ਅੰਦਾਜ਼ਾ ਲਾਇਆ ਹੈ। ਵਿੱਤੀ ਸਾਲ 2025-26 ’ਚ ਇਸ ਖੇਤਰ ਦੀ ਬਰਾਮਦ 4.89 ਅਰਬ ਡਾਲਰ ਰਹੀ ਸੀ।

ਇਹ ਵੀ ਪੜ੍ਹੋ : ਭਾਰਤ 'ਚ ‘Steel Slag’ ਨਾਲ ਬਣੀ Special ਸੜਕ, ਗਿੰਨੀਜ਼ ਵਰਲਡ ਰਿਕਾਰਡ ’ਚ ਬਣਾਈ ਥਾਂ

ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਤੋਂ ਉਮੀਦ

ਜੁਨੇਜਾ ਨੇ ਕਿਹਾ ਕਿ ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਨਾਲ ਵਪਾਰ ਸਮਝੌਤਿਆਂ ਦੇ ਲਾਗੂ ਹੋਣ ਨਾਲ ਬਰਾਮਦ ਨੂੰ ਵਾਧੂ ਹੁਲਾਰਾ ਮਿਲ ਸਕਦਾ ਹੈ। ਬ੍ਰਿਟੇਨ ਨੂੰ ਮੌਜੂਦਾ ਸਮੇਂ ’ਚ 60-70 ਕਰੋੜ ਡਾਲਰ ਦੀ ਸਾਲਾਨਾ ਬਰਾਮਦ ਹੁੰਦੀ ਹੈ, ਜਿਸ ਨੂੰ ਅਗਲੇ ਢਾਈ ਸਾਲਾਂ ’ਚ 1 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਹੈ। ਭਾਰਤ-ਬ੍ਰਿਟੇਨ ਵਪਾਰ ਸਮਝੌਤਾ 15 ਜੁਲਾਈ ਤੋਂ ਲਾਗੂ ਹੋ ਚੁੱਕਾ ਹੈ।

ਇਹ ਵੀ ਪੜ੍ਹੋ :  ਗਣਪਤੀ ਬੱਪਾ ਦੀ ਸਜਾਵਟ ਨੇ ਵਧਾਈ ਸੋਨੇ-ਚਾਂਦੀ ਦੀ ਚਮਕ, 4,000 ਕਰੋੜ ਦੇ ਕਾਰੋਬਾਰ ਦਾ ਅੰਦਾਜ਼ਾ

ਲਾਗਤ ਵਧਣਾ ਵੱਡੀ ਚੁਣੌਤੀ

ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਅਤਨਾਮ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਤੋਂ ਕੀਮਤ ਦੇ ਮੋਰਚੇ ’ਤੇ ਮੁਕਾਬਲਾ ਕਰਨਾ ਪੈ ਰਿਹਾ ਹੈ। ਅਮਰੀਕਾ ਅਤੇ ਯੂਰਪੀਅਨ ਯੂਨੀਅਨ ਭਾਰਤੀ ਚਮੜਾ ਖੇਤਰ ਦੀ ਕੁਲ ਬਰਾਮਦ ’ਚ ਕਰੀਬ 75 ਫੀਸਦੀ ਹਿੱਸੇਦਾਰੀ ਰੱਖਦੇ ਹਨ।

ਇਹ ਵੀ ਪੜ੍ਹੋ :  'ਤੁਹਾਡੀ ਅੱਜ ਤੋਂ ਛੁੱਟੀ..!', Office ਜਾਣ ਲਈ ਤਿਆਰ ਹੋਣ ਤੋਂ ਐਨ ਪਹਿਲਾਂ ਹਜ਼ਾਰਾਂ ਮੁਲਾਜ਼ਮਾਂ ਨੂੰ ਆ ਗਈ Mail

ਸਰਕਾਰ ਤੋਂ ਰਾਹਤ ਦੀ ਮੰਗ

ਜੁਨੇਜਾ ਨੇ ਐੱਮ. ਐੱਸ. ਐੱਮ. ਈ. ਲਈ ਏਕੀਕ੍ਰਿਤ ਚਮੜਾ ਖੇਤਰ ਵਿਕਾਸ ਯੋਜਨਾ ਮੁੜ ਸ਼ੁਰੂ ਕਰਨ ਅਤੇ ਤਿਆਰ ਚਮੜੇ ’ਤੇ 10 ਫੀਸਦੀ ਇੰਪੋਰਟ ਡਿਊਟੀ ਹਟਾਉਣ ਦੀ ਮੰਗ ਕੀਤੀ। ਬਰਾਮਦਕਾਰ ਮਨੁਜ ਸੇਠ ਨੇ ਪੀ. ਯੂ. ਫੋਮ ਵਰਗੇ ਕੱਚੇ ਮਾਲ ’ਤੇ ਡਿਊਟੀ ਘੱਟ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਦੀ ਕੀਮਤ ਮਾਰਚ ਤੋਂ 35-40 ਫੀਸਦੀ ਵਧ ਚੁੱਕੀ ਹੈ।

ਇਹ ਵੀ ਪੜ੍ਹੋ : Zomato ਦਾ ਗਾਹਕਾਂ ਨੂੰ ਵੱਡਾ ਝਟਕਾ, COD 'ਤੇ ਦੇਣਾ ਹੋਵੇਗਾ Extra Charge

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News