ਕੋਰੋਨਾ ਆਫ਼ਤ : ਰੇਲਵੇ ਨੇ ਚੁੱਕਿਆ ਸਖਤ ਕਦਮ, ਪਲੇਟਫਾਰਮ ਦੀ ਟਿਕਟ ਕੀਤੀ 50 ਰੁਪਏ

Tuesday, Aug 18, 2020 - 10:52 PM (IST)

ਕੋਰੋਨਾ ਆਫ਼ਤ : ਰੇਲਵੇ ਨੇ ਚੁੱਕਿਆ ਸਖਤ ਕਦਮ, ਪਲੇਟਫਾਰਮ ਦੀ ਟਿਕਟ ਕੀਤੀ 50 ਰੁਪਏ

ਨਵੀਂ ਦਿੱਲੀ- ਕੋਰੋਨਾ ਕਾਲ ਦੇ ਦੌਰਾਨ ਵਧਾਈ ਗਈ ਪਲੇਟਫਾਰਮ ਟਿਕਟ ਦੀ ਕੀਮਤ ’ਤੇ ਰੇਲਵੇ ਨੇ ਮੰਗਲਵਾਰ ਨੂੰ ਸਫਾਈ ਦਿੱਤੀ ਹੈ। ਪਲੇਟਫਾਰਮ ਟਿਕਟ ਦੀ ਕੀਮਤ ਵਧਾ ਕੇ 50 ਰੁਪਏ ਕਰ ਦਿੱਤੀ ਗਈ ਹੈ। ਰੇਲਵੇ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਹੈ। ਸਮਾਜਿਕ ਦੂਰੀ ਬਣਾਏ ਰੱਖਣ ਦੇ ਲਈ ਅਜਿਹਾ ਕਦਮ ਚੁੱਕਣਾ ਜ਼ਰੂਰੀ ਹੈ।

PunjabKesari

ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਇਸ ਸਮੇਂ ਪੂਰਾ ਦੇਸ਼ ਕੋਰੋਨਾ ਨਾਲ ਲੜ ਰਿਹਾ ਹੈ। ਮਾਰਚ ’ਚ ਜਦੋਂ ਕੋਰੋਨਾ ਸ਼ੁਰੂ ਹੋਇਆ ਸੀ ਤਾਂ ਅਸੀਂ  ਪਲੇਟਫਾਰਮ ’ਤੇ ਸਮਾਜਿਕ ਦੂਰੀ ਦੇ ਇਰਾਦੇ ਨਾਲ ਪਲੇਟਫਾਰਮ ਟਿਕਟ ਦੀ ਕੀਮਤ ਵਧਾਈ ਸੀ। ਅਸੀਂ ਹੁਣ ਵੀ ਜੋ ਟਰੇਨਾਂ ਚਲਾ ਰਹੇ ਹਾਂ, ਉਨ੍ਹਾਂ ’ਚ ਸਮਾਜਿਕ ਦੂਰੀ ਦੇ ਸਟੈਂਡਰਡ ਦੀ ਪਾਲਣਾ ਕੀਤੀ ਜਾ ਰਹੀ ਹੈ। ਅਸੀਂ ਅਜਿਹਾ ਇਸ ਲਈ ਕੀਤਾ ਤਾਂ ਕਿ ਬਿਨਾਂ ਵਜ੍ਹਾ ਸਟੇਸ਼ਨ ਆਉਣ ਵਾਲੇ ਲੋਕਾਂ ਨੂੰ ਰੋਕਿਆ ਜਾ ਸਕੇ।


author

Gurdeep Singh

Content Editor

Related News