ਰੇਲਵੇ ਨੇ ਹਾਦਸਿਆਂ ਲਈ ਮੁਆਵਜ਼ੇ 'ਚ ਕੀਤਾ 10 ਗੁਣਾ ਵਾਧਾ, ਜਾਨ ਜਾਣ 'ਤੇ ਮਿਲਣਗੇ 5 ਲੱਖ ਰੁਪਏ
Friday, Sep 22, 2023 - 12:27 AM (IST)
ਨੈਸ਼ਨਲ ਡੈਸਕ: ਰੇਲਵੇ ਬੋਰਡ ਨੇ ਰੇਲ ਹਾਦਸੇ ਵਿਚ ਮਿਲਣ ਵਾਲੇ ਮੁਆਵਜ਼ੇ ਨੂੰ 10 ਗੁਣਾ ਵਧਾ ਦਿੱਤਾ ਹੈ। ਹੁਣ ਜੇਕਰ ਰੇਲ ਹਾਦਸੇ ਵਿਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਵਾਰਸਾਂ ਨੂੰ 50 ਹਜ਼ਾਰ ਰੁਪਏ ਦੀ ਜਗ੍ਹਾ 5 ਲੱਖ ਰੁਪਏ ਸਹਾਇਤਾ ਰਾਸ਼ੀ ਮਿਲੇਗੀ। ਗੰਭੀਰ ਜ਼ਖ਼ਮੀ ਵਿਅਕਤੀ ਨੂੰ 25 ਹਜ਼ਾਰ ਰੁਪਏ ਦੀ ਬਜਾਏ 2.5 ਲੱਖ ਰੁਪਏ ਦਿੱਤੇ ਜਾਣਗੇ। ਨਾਲ ਹੀ ਮਾਮਲੂ ਸੱਟ ਲੱਗਣ 'ਤੇ 5 ਹਜ਼ਾਰ ਦੀ ਜਗ੍ਹਾ 50 ਹਜ਼ਾਰ ਰੁਪਏ ਦਾ ਮੁਆਵਜ਼ਾ ਮਿਲੇਗਾ। ਜੇਕਰ ਕਿਸੇ ਰੇਲ ਵਿਚ ਅੱਤਵਾਦੀ ਹਮਲਾ, ਡਕੈਤੀ ਜਾਂ ਕਿਸੇ ਵੀ ਤਰ੍ਹਾਂ ਦਾ ਹਿੰਸਕ ਹਮਲਾ ਹੁੰਦਾ ਹੈ ਤਾਂ ਉਨ੍ਹਾਂ ਦੇ ਪੀੜਤਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਹਰਦੀਪ ਸਿੰਘ ਨਿੱਝਰ ਕਤਲਕਾਂਡ ਬਾਰੇ ਫ਼ਿਰ ਬੋਲੇ ਟਰੂਡੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਸਿੱਧੀ ਗੱਲਬਾਤ
ਰੇਲਵੇ ਬੋਰਡ ਨੇ 18 ਸਤੰਬਰ 2023 ਨੂੰ ਇਕ ਸਰਕੂਲਰ ਜਾਰੀ ਕਰ ਕੇ ਮੁਆਵਜ਼ਾ ਰਾਸ਼ੀ ਵਧਾਉਣ ਦੀ ਜਾਣਕਾਰੀ ਦਿੱਤੀ ਸੀ। ਹੁਣ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਹ ਨਿਯਮ 18 ਸਤੰਬਰ ਤੋਂ ਲਾਗੂ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ 2012-13 ਵਿਚ ਇਸ ਰਾਸ਼ੀ ਵਿਚ ਸੋਧ ਕੀਤੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਟਰੂਡੋ ਦੇ ਦੋਸ਼ਾਂ 'ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ
ਜ਼ਖ਼ਮੀਆਂ ਦੇ ਹਸਪਤਾਲ ਦਾ ਖ਼ਰਚਾ ਵੀ ਚੁੱਕੇਗੀ ਸਰਕਾਰ
ਰੇਲਵੇ ਨੇ ਕਿਹਾ ਕਿ ਜੇਕਰ ਕੋਈ ਜ਼ਖ਼ਮੀ ਹਸਪਤਾਲ ਵਿਚ 30 ਦਿਨ ਤੋਂ ਵੱਧ ਦਾਖ਼ਲ ਰਹਿੰਦਾ ਹੈ ਤਾਂ ਉਸ ਦਾ ਬਿੱਲ ਸਰਕਾਰ ਦੇਵੇਗੀ। ਮਰੀਜ਼ ਕਿੰਨਾ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਹੈ, ਉਸ ਅਧਾਰ 'ਤੇ ਰੋਜ਼ਾਨਾ 750, 1500 ਤੇ 3 ਹਜ਼ਾਰ ਰੁਪਏ ਤਕ ਦਾ ਖ਼ਰਚਾ ਮਿਲੇਗਾ। ਇਹ ਪੈਸਾ ਦਾਖ਼ਲ ਹੋਣ ਦੇ 10 ਦਿਨ ਦਾ ਸਮਾਂ ਪੂਰਾ ਹੋਣ ਜਾਂ ਫ਼ਿਰ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਦਿੱਤੇ ਜਾਮਗੇ। ਅੱਤਵਾਦੀ ਹਮਲਾ, ਡਕੈਤੀ ਜਾਂ ਫ਼ਿਰ ਕਿਸੇ ਤਰ੍ਹਾਂ ਦੀ ਹਿੰਸਕ ਘਟਨਾ 'ਤੇ ਰੋਜ਼ਾਨਾ 750 ਜਾਂ 1500 ਰੁਪਏ ਦਿੱਤੇ ਜਾਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8