ਲਾਕਡਾਊਨ ''ਚ ਫਸੇ 2.5 ਲੱਖ ਮਜ਼ਦੂਰਾਂ ਨੂੰ ਟਰੇਨਾਂ ਨੇ ਘਰ ਪਹੁੰਚਾਇਆ
Saturday, May 09, 2020 - 01:26 AM (IST)
ਨਵੀਂ ਦਿੱਲੀ (ਭਾਸ਼ਾ) - ਲਾਕਡਾਊਨ ਦੇ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਸੇ 2.5 ਲੱਖ ਤੋਂ ਜ਼ਿਆਦਾ ਮਜ਼ਦੂਰਾਂ ਨੂੰ ਭਾਰਤੀ ਰੇਲ ਨੇ 222 ਵਿਸ਼ੇਸ਼ ਸ਼ਰਮਿਕ ਟਰੇਨਾਂ ਰਾਹੀਂ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਹੈ।
ਗ੍ਰਹਿ ਮੰਤਰਾਲਾ ਦੀ ਸੰਯੁਕਤ ਸਕੱਤਰ ਪੁਣਯ ਸਲੀਲਾ ਸ਼੍ਰੀਵਾਸਤਵ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਸਰਕਾਰ ਲਾਕਡਾਉਨ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਹੀ ਲੋਕਾਂ ਨੂੰ ਕੁੱਝ ਛੋਟ ਦੇਣ 'ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਫਸੇ ਲੋਕਾਂ ਨੂੰ ਭਾਰਤ ਲਿਆਉਣ ਅਤੇ ਇੱਥੇ ਫਸੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਸਬੰਧੀ ਮਾਨਕ ਸੰਚਾਲਨ ਪ੍ਰਕਿਰਿਆ (ਐਸ.ਓ.ਪੀ.) ਲਾਗੂ ਕਰਣ ਲਈ ਇੱਕ ਅੰਤਰ-ਮੰਤਰਾਲੇ ਦੀ ਤਾਲਮੇਲ ਕਮੇਟੀ ਗਠਿਤ ਕੀਤੀ ਗਈ ਹੈ। ਵਿਦੇਸ਼ 'ਚ ਫਸੇ ਸਾਰੇ ਭਾਰਤੀ ਆਪਣੇ ਇੱਥੇ ਦੇ ਦੂਤਘਰ/ਮਿਸ਼ਨ 'ਚ ਰਜਿਸਟਰ ਕਰਵਾ ਸਕਦੇ ਹਨ। ਜਹਾਜ਼ 'ਚ ਸਵਾਰ ਹੋਣ ਤੋਂ ਪਹਿਲਾਂ ਸਾਰੇ ਮੁਸਾਫਰਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਸਿਰਫ ਉਨ੍ਹਾਂ ਨੂੰ ਆਗਿਆ ਦਿੱਤੀ ਜਾਵੇਗੀ, ਜਿਨ੍ਹਾਂ 'ਚ ਕੋਰੋਨਾ ਵਾਇਰਸ ਸੰਕਰਮਣ ਦੇ ਕੋਈ ਲੱਛਣ ਨਹੀਂ ਹੋਣਗੇ।