ਰੇਲ ਮਹਿਕਮੇ ਦਾ ਵੱਡਾ ਫ਼ੈਸਲਾ, 21 ਸਤੰਬਰ ਤੋਂ ਚੱਲਣਗੀਆਂ 20 ਜੋੜੀ ਕਲੋਨ ਰੇਲਾਂ
Tuesday, Sep 15, 2020 - 09:46 PM (IST)
ਨਵੀਂ ਦਿੱਲੀ : ਰੇਲਵੇ ਨੇ ਮੰਗਲਵਾਰ ਨੂੰ ਕਿਹਾ ਕਿ ਉਹ 21 ਸਤੰਬਰ ਤੋਂ 20 ਜੋੜੀ ‘ਕਲੋਨ ਟਰੇਨਾਂ ਚਲਾਏਗਾ। ਰੇਲਵੇ ਨੇ ਕਿਹਾ ਕਿ ਇਸ ਟਰੇਨਾਂ 'ਚੋਂ 19 ਜੋੜੀ ਟਰੇਨਾਂ ਲਈ ਹਮਸਫਰ ਐਕਸਪ੍ਰੇਸ ਦਾ ਕਿਰਾਇਆ ਲਿਆ ਜਾਵੇਗਾ, ਲਖਨਊ ਤੋਂ ਦਿੱਲੀ ਵਿਚਾਲੇ ‘ਕਲੋਨ ਟਰੇਨ ਲਈ ਇਹ ਜਨ ਸ਼ਤਾਬਦੀ ਐਕਸਪ੍ਰੇਸ ਦੇ ਕਿਰਾਏ ਦੇ ਬਰਾਬਰ ਹੋਵੇਗਾ। ਇਨ੍ਹਾਂ ਟਰੇਨਾਂ ਦੀ ਪਹਿਲਾਂ ਤੋ ਰਿਜ਼ਰਵੇਸ਼ਨ ਮਿਆਦ 10 ਦਿਨਾਂ ਦੀ ਹੋਵੇਗੀ। ਰੇਲਵੇ ਦੇ ਅਨੁਸਾਰ ਇਹ ਟਰੇਨਾਂ ਉਨ੍ਹਾਂ ਰਸਤਿਆਂ 'ਤੇ ਚੱਲਣਗੀਆਂ ਜਿੱਥੇ ਟਿੱਕਟਾਂ ਦੀ ਵੇਟਿੰਗ ਸੂਚੀ ਲੰਮੀ ਹੈ ਜਾਂ ਮੰਗ ਜ਼ਿਆਦਾ ਹੈ।
ਰੇਲਵੇ ਨੇ ਕਿਹਾ ਕਿ ਇਹ ਟਰੇਨਾਂ ਪਹਿਲਾਂ ਤੋਂ ਮੌਜੂਦ 310 ਵਿਸ਼ੇਸ਼ ਰੇਲ ਗੱਡੀਆਂ ਤੋਂ ਇਲਾਵਾ ਹੋਣਗੀਆਂ ਅਤੇ ਇਨ੍ਹਾਂ ਦਾ ਸਟੇਅ ‘ਸੰਚਾਲਾਤਮਕ ਹਾਲਟ ਜਾਂ ਮੰਡਲ ਮੁੱਖ ਦਫ਼ਤਰ (ਜੇਕਰ ਕੋਈ ਹੈ ਤਾਂ) ਤੱਕ ਸੀਮਤ ਰਹੇਗਾ। ਰੇਲਵੇ ਨੇ ਕਿਹਾ ਕਿ ਸਟੇਅ ਨੂੰ ਸੀਮਤ ਕਰਦੇ ਸਮੇਂ ਸੂਬਾ ਸਰਕਾਰਾਂ ਦੇ ਸੁਝਾਵਾਂ ਨੂੰ ਧਿਆਨ 'ਚ ਰੱਖਿਆ ਜਾ ਸਕਦਾ ਹੈ।